ਸੁਨਾਮ (ਰਮੇਸ਼ ਗਰਗ) : ਬ੍ਰਹਮਾਕੁਮਾਰੀ ਸੰਸਥਾ ਦੀ ਕੇਂਦਰ ਸੰਚਾਲਿਕਾ ਬੀਕੇ ਮੀਰਾ ਬਹਿਨ ਜੀ ਵੱਲੋਂ ਈਸ਼ਵਰੀ ਸੇਵਾਵਾਂ ਵਿੱਚ 40 ਸਾਲ ਪੂਰੇ ਹੋਣ ਦੇ ਮੌਕੇ ’ਤੇ ਅੱਜ ਸੁਨਾਮ ਵਿੱਚ ਸ਼ਾਨਦਾਰ ਸਮਾਰੋਹ ਮਨਾਇਆ ਗਿਆ। ਇਸ ਮੌਕੇ ਨੂੰ ਸੰਸਥਾ ਵੱਲੋਂ “ਅਲੌਕਿਕ ਜਨਮਦਿਵਸ” ਦੇ ਰੂਪ ਵਿੱਚ ਮਨਾਇਆ ਗਿਆ ਅਤੇ ਆਧਿਆਤਮਿਕਤਾ ਤੇ ਜੀਵਨ ਮੁੱਲਾਂ ਲਈ ਉਨ੍ਹਾਂ ਦੇ ਯੋਗਦਾਨ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਬੀਕੇ ਮੀਰਾ ਬਹਿਨ ਜੀ ਨੇ ਚਾਰ ਦਹਾਕਿਆਂ ਤੋਂ ਰਾਜਯੋਗ, ਆਤਮਿਕ ਸ਼ਾਂਤੀ ਅਤੇ ਜੀਵਨ ਮੁੱਲਾਂ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਸੇਵਾ ਕੀਤੀ ਹੈ। ਉਨ੍ਹਾਂ ਦੇ ਮਾਰਗਦਰਸ਼ਨ ਨਾਲ ਸੈਂਕੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਮਹਿਸੂਸ ਕੀਤਾ ਹੈ। ਇਸ ਮੌਕੇ ’ਤੇ ਭਗਤਜਨਾਂ ਤੇ ਸਥਾਨਕ ਸਮਾਜਸੇਵਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੇਵਾਭਾਵਨਾ ਨੂੰ ਸਰਾਹਿਆ।
ਸਮਾਰੋਹ ਵਿੱਚ ਸਮਾਜਸੇਵੀ ਕ੍ਰਿਸ਼ਨ ਸੰਦੋਹਾ, ਕ੍ਰਿਸ਼ਨ ਸਿੰਗਲਾ, ਵਿਵੇਕ ਗੋਇਲ, ਦੀਪਕ ਸਿੰਗਲਾ, ਟਿੰਕੂ ਸਿੰਗਲਾ, ਮਨੋਹਰ ਗੋਇਲ, ਤਰਸੇਮ ਸਿੰਗਲਾ, ਸਿਮਰ ਗੋਇਲ, ਸ਼ਿਆਮ ਲਾਲ, ਸ਼ਿਆਮ ਅਰੋੜਾ, ਹਰਮਨ ਅਤੇ ਅਭਿਸ਼ੇਕ ਸਮੇਤ ਕਈ ਗਣਮਾਨਿਆਂ ਨੇ ਹਾਜ਼ਰੀ ਭਰੀ। ਸਭ ਨੇ ਬੀਕੇ ਮੀਰਾ ਬਹਿਨ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।
ਆਸ਼ਰਮ ਵੱਲੋਂ ਮਾਧੁਰੀ ਦੀਦੀ, ਕੰਚਨ ਦੀਦੀ, ਰਿਤੂ ਦੀਦੀ ਅਤੇ ਦੀਕਸ਼ਾ ਬਹਿਨ ਸਮੇਤ ਕਈ ਬਹਿਨਾਂ ਨੇ ਵੀ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਹਿਮਾਂਸ਼ੀ, ਸੰਜਨਾ ਅਤੇ ਸੁਖਮਣੀ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਪ੍ਰੋਗਰਾਮ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਗਿਆ।