Monday, July 20, 2026
BREAKING
12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼ ਸੱਥ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ ਵਿਜੇ ਸ਼ਰਮਾ ਟਿੰਕੂ ਨੇ ਖਰੜ ਵਾਰਡ 21 ਵਾਸੀਆਂ ਨਾਲ ਕੀਤੀ ਮੀਟਿੰਗ ਪੰਜਾਬ ਸਰਕਾਰ ਨੇ ਪੇਂਡੂ ਰੁਜ਼ਗਾਰ ਗਰੰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਵੀਬੀ ਜੀ ਰਾਮ ਜੀ ਸਕੀਮ : ਤਰੁਨਪ੍ਰੀਤ ਸਿੰਘ ਸੌਂਦ ਸੀ.ਈ.ਓ. ਨੇ ਐਸ.ਬੀ.ਐਸ. ਨਗਰ ਦੇ ਚੋਣ ਅਮਲੇ ਦੇ ਯਤਨਾਂ ਦੀ ਕੀਤੀ ਸ਼ਲਾਘਾ, ਬਲਾਚੌਰ ਨੂੰ ਐਸ.ਆਈ.ਆਰ.-2026 ਦੌਰਾਨ ਘਰੋਂ-ਘਰੀਂ ਗਣਨਾ ਪੜਾਅ ਤਹਿਤ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਦਿੱਤੀ ਵਧਾਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ 2026 ਪ੍ਰੀਖਿਆ ਕੀਤੀ ਪਾਸ, 2 ਸਾਲਾਂ ਵਿੱਚ ਨੀਟ ਪਾਸ ਕਰਨ ਵਾਲਿਆਂ ਦੀ ਗਿਣਤੀ 100 ਫ਼ੀਸਦੀ ਵਧੀ: ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert 'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ

ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ

24 ਸਤੰਬਰ, 2024 06:48 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ ਹੀ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਅਸ਼ੀਰਵਾਦ ਸਕੀਮ ਤਹਿਤ ਚਾਲੂ ਵਰ੍ਹੇ ਦੌਰਾਨ 13.16 ਕਰੋੜ ਰੁਪਏ ਦੀ ਰਾਸ਼ੀ ਰਲੀਜ਼ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਜਿਲ੍ਹਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਪਠਾਨਕੋਟ, ਰੂਪਨਗਰ, ਐਸ.ਬੀ.ਐਸ ਨਗਰ, ਸੰਗਰੂਰ ਅਤੇ ਮਲੇਰਕੋਟਲਾ ਦੇ ਸਾਲ 2023-24 ਅਤੇ ਸਾਲ 2024-25 ਦੀਆਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਦੀਆਂ ਦਰਖਾਸਤਾ ਜੋ ਕਿ ਸਾਲ 2024-25 ਦੌਰਾਨ ਅਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸਨ, ਦੇ ਲਾਭਪਾਤਰੀਆਂ ਨੂੰ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।  ਇਸ ਰਾਸ਼ੀ ਦੇ ਰਲੀਜ਼ ਹੋਣ ਨਾਲ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ 2581 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਤ ਲੜਕੀਆਂ ਦੇ ਵਿਆਹ ਲਈ 51,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ, ਬਿਨੈਕਾਰ ਅਨੁਸੂਚਿਤ ਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾ ਤੋ ਸਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।

ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ