Monday, July 20, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਦੁਨੀਆਂ

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

19 ਜੁਲਾਈ, 2026 07:54 PM

ਬਰੈਂਮਪਟਨ (ਕਨੇਡਾ) (ਪ੍ਰੀਤ ਪੱਤੀ) : ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰੀਓ ਫਰੈਡਜ਼ ਕਲੱਬ ਵੱਲੋਂ 12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਆਗਾਜ਼ ਸਫਲਤਾ ਪੂਰਵਕ ਹੋਇਆ। ਕਾਨਫ਼ਰੰਸ ਦੀ ਸ਼ੁਰੂਆਤ 'ਓ ਕੈਨੇਡਾ' ਗਾਇਨ ਤੋਂ ਕੀਤੀ ਗਈ ਅਤੇ "ਦੇਹਿ ਸ਼ਿਵਾ ਬਰ ਮੋਹਿ ਇਹੈ" ਸ਼ਬਦ ਗਾਇਨ ਕੀਤਾ ਗਿਆ । ਸ਼ੁਰੂਆਤ ਵਿੱਚ ਸ. ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖ ਕੇ ਸਾਰਿਆਂ ਦਾ ਸਵਾਗਤ ਕੀਤਾ। ਇਸ ਕਾਨਫਰੰਸ ਵਿੱਚ ਰਿਬਨ ਕੱਟਣ ਦੀ ਰਸਮ ਸੋਨੀਆ ਸਿੱਧੂ ਐਮ.ਪੀ ਨੇ ਕੀਤੀ ਅਤੇ ਸ਼ਮਾ ਰੋਸ਼ਨ ਕਰਨ ਦੀ ਰਸਮ ਮੈਟ ਮੋਹਨੀ ਡਿਪਟੀ ਮੇਅਰ, ਐਮ.ਪੀ. ਅਮਨਦੀਪ ਸੋਢੀ, ਅਮਨ ਸੰਧੂ ਆਦਿ ਨੇ ਕੀਤੀ। ਬਲਵਿੰਦਰ ਸਿੰਘ ਚੱਠਾ ਯੂ.ਐਸ.ਏ ਵੱਲੋਂ ਵੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਸਰਦੂਲ ਸਿੰਘ ਥਿਆੜਾ ਵਲੋਂ ਕੀਤਾ ਗਿਆ। ਬੀਬੀ ਹਰਜਿੰਦਰ ਕੌਰ ਮੈਂਬਰ ਇੰਚਾਰਜ ਐਜੂਕੇਸ਼ਨ, ਪ੍ਰੈਜੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਨਿਭਾਈ ਅਤੇ ਜਗਤ ਪੰਜਾਬੀ ਸਭਾ ਦੀ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਨੇ ਵੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਸੈਸ਼ਨ ਦੇ ਅੰਤ ਵਿੱਚ ਤਰਲੋਚਨ ਸਿੰਘ ਅਟਵਾਲ, ਪ੍ਰਧਾਨ ਵਰਲਡ ਪੰਜਾਬੀ ਕਾਨਫਰੰਸ ਨੇ ਕੀਤਾ। ਇਸ ਉਪਰੰਤ ਪਹਿਲਾਂ ਹੋਈਆਂ 11 ਵਰਲਡ ਪੰਜਾਬੀ ਕਾਨਫਰੰਸਾਂ ਦੀ ਡਾਕੂਮੈਂਟਰੀ ਦਿਖਾਈ ਗਈ ।

ਅਕਾਦਮਿਕ ਸੈਸ਼ਨ ਦੌਰਾਨ
ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
ਸਟੇਜ ਸੈਕਟਰੀ ਦੀ ਭੂਮਿਕਾ ਡਾ. ਰਮਨੀ ਬਤਰਾ ਨੇ ਨਿਭਾਈ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਦਵਿੰਦਰ ਸਿੰਘ ਸਿੱਧੂ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਤੇ ਉਹਨਾਂ ਦੇ ਨਾਲ ਡਾਕਟਰ ਸੁਰਜੀਤ ਸਿੰਘ ਭੱਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ।

ਕਵੀ ਦਰਬਾਰ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਹਲੀਮਾ ਸਾਦੀਆ ਨੇ ਨਿਭਾਈ। ਕਵੀ ਦਰਬਾਰ ਵਿੱਚ ਇੰਜ. ਜਸਪਾਲ ਸਿੰਘ ਦੇਸੂਵੀ,ਪਿਆਰਾ ਸਿੰਘ ਕੁੱਦੋਵਾਲ, ਮਹਿੰਦਰ ਪ੍ਰਤਾਪ, ਹਰਦਿਆਲ ਸਿੰਘ ਝੀਤਾ ਅਤੇ ਹੋਰ ਬਹੁਤ ਸਾਰੇ ਵਿਦਵਾਨ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਆਨਰੇਬਲ ਕਾਰਨੀ ਦੁਆਰਾ ਜਗਤ ਪੰਜਾਬੀ ਸਭਾ ਦੀ ਟੀਮ ਲਈ ਮੈਸੇਜ ਭੇਜਿਆ ਗਿਆ ਜਿਸ ਨੂੰ ਕਾਨਫਰੰਸ ਦੌਰਾਨ ਨੌਜਵਾਨ ਅਜਮੀਤ ਸਿੰਘ ਚੱਠਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਕਾਨਫਰੰਸ ਦੌਰਾਨ ਬਰੈਂਮਪਟਨ ਦੇ ਮੇਅਰ ਪੈਟ੍ਰਿਕ ਬਰਾਨ ਅਤੇ ਪਾਲ ਵਨੈਤੀ ਸਿਟੀ ਕੌਂਸਲਰ ਨੇ ਸ਼ਿਰਕਤ ਕੀਤੀ ਅਤੇ ਜਗਤ ਪੰਜਾਬੀ ਸਭਾ ਦੀ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਸਰਟੀਫਿਕੇਟ ਵੀ ਦਿੱਤੇ ।

Have something to say? Post your comment

ਅਤੇ ਦੁਨੀਆਂ ਖਬਰਾਂ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ

''ਖ਼ਾਲੀ ਕਰ ਦਿਓ Airport..!'', ਇਰਾਨ ਨੇ UAE ਨੂੰ ਦੇ'ਤੀ Warning

''ਖ਼ਾਲੀ ਕਰ ਦਿਓ Airport..!'', ਇਰਾਨ ਨੇ UAE ਨੂੰ ਦੇ'ਤੀ Warning

ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ

ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ

ਪਾਕਿਸਤਾਨ 'ਚ ਅਫਗਾਨ ਸ਼ਰਨਾਰਥੀਆਂ 'ਤੇ ਕਹਿਰ, ਘਰ ਕੀਤੇ ਗਏ ਢਹਿ ਢੇਰੀ

ਪਾਕਿਸਤਾਨ 'ਚ ਅਫਗਾਨ ਸ਼ਰਨਾਰਥੀਆਂ 'ਤੇ ਕਹਿਰ, ਘਰ ਕੀਤੇ ਗਏ ਢਹਿ ਢੇਰੀ

ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ

ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ

ਈਰਾਨ ਹਮਲੇ ਨਾਲ ਬਿਜਲੀ ਤੇ ਪਾਣੀ ਪਲਾਂਟ ਨੂੰ ਹੋਇਆ ਭਾਰੀ ਨੁਕਸਾਨ: ਕੁਵੈਤ

ਈਰਾਨ ਹਮਲੇ ਨਾਲ ਬਿਜਲੀ ਤੇ ਪਾਣੀ ਪਲਾਂਟ ਨੂੰ ਹੋਇਆ ਭਾਰੀ ਨੁਕਸਾਨ: ਕੁਵੈਤ

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ