Thursday, April 23, 2026
BREAKING
ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਮਨੋਜ ਬਾਜਪਾਈ ਦੇ ਜਨਮਦਿਨ 'ਤੇ "ਗਵਰਨਰ" ਦਾ ਪਹਿਲਾ ਲੁੱਕ ਪੋਸਟਰ ਕੀਤਾ ਜਾਰੀ ਫਿਲਮ ‘ਅਵਾਰਾਪਨ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ ਅੱਜ ਆਹਮੋ-ਸਾਹਮਣੇ ਹੋਣਗੇ 5-5 ਵਾਰ ਦੇ ਚੈਂਪੀਅਨ MI ਤੇ CSK ! ਇਨ੍ਹਾਂ 2 ਦਿੱਗਜਾਂ 'ਤੇ ਰਹਿਣਗੀਆਂ ਨਜ਼ਰਾਂ ਇਲੈਵਨ ਤੋਂ ਬਾਹਰ ਬੈਠਣ ਦਾ ਆਦੀ ਨਹੀਂ ਪਰ ਟੀਮ ਮਾਹੌਲ ਮੁਤਾਬਕ ਢਲਣਾ ਮੇਰੀ ਜ਼ਿੰਮੇਵਾਰੀ : ਵੈਂਕਟੇਸ਼ ਭਾਰਤ ਸੈਫ ਮਹਿਲਾ ਚੈਂਪੀਅਨਸ਼ਿਪ ’ਚ ਬੰਗਲਾਦੇਸ਼ ਤੇ ਮਾਲਦੀਵ ਦੇ ਨਾਲ ਗਰੁੱਪ-ਬੀ ’ਚ ਸਿੰਗਲਜ਼ ’ਚ ਲਗਾਤਾਰ 10ਵੀਂ ਹਾਰ ਦੇ ਬਾਵਜੂਦ ਫ੍ਰੈਂਚ ਓਪਨ ’ਚ ਖੇਡਣਾ ਚਾਹੁੰਦੀ ਹੈ ਵੀਨਸ ਇਸ ਏਅਰਪੋਰਟ ਤੋਂ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਉਡਾਣਾਂ, 17 ਸ਼ਹਿਰਾਂ ਲਈ ਹੋਣਗੀਆਂ ਸਿੱਧੀਆਂ ਫਲਾਈਟਾਂ DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 60% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ ਟ੍ਰੈਂਟ ਦਾ ਮੁਨਾਫਾ 32.57 ਫੀਸਦੀ ਵਧ ਕੇ 413.10 ਕਰੋੜ ਰੁਪਏ ’ਤੇ ਪਹੁੰਚਿਆ ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ

ਪੰਜਾਬ

ਪੰਜਾਬ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਗਾਈਡਲਾਈਨਜ਼ ਜਾਰੀ

05 ਅਕਤੂਬਰ, 2025 05:14 PM

ਅੰਮ੍ਰਿਤਸਰ : ਸਿੱਖਿਆ ਵਿਭਾਗ ਨੇ ਸਕੂਲੀ ਬੈਗਾਂ ਦੇ ਵਧ ਰਹੇ ਬੋਝ ਨੂੰ ਘਟਾਉਣ ਲਈ ਵਿਸ਼ੇਸ਼ ਗਾਈਡਲਾਈਨ ਜਾਰੀ ਕੀਤੀ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਮੱਦੇਨਜ਼ਰ ਸਕੂਲੀ ਬੈਗਾਂ ਦੇ ਬੋਝ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਵੱਧ ਕਿਤਾਬਾਂ ਬਿਨਾਂ ਵਜ੍ਹਾ ਵਿਦਿਆਰਥੀਆਂ ਤੋਂ ਮੰਗਾ ਕੇ ਸਕੂਲੀ ਬੈਗ ਦਾ ਬੋਝ ਵਧਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਧੇਰੇ ਸਕੂਲਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਵਿਦਿਆਰਥੀਆਂ ਤੋਂ ਰੋਜ਼ਾਨਾ ਰੂਟੀਨ ’ਚ ਸਕੂਲੀ ਕਾਪੀਆਂ ਅਤੇ ਕਿਤਾਬਾਂ ਮੰਗਵਾਈਆਂ ਜਾ ਰਹੀਆਂ ਹਨ। ਜ਼ਰੂਰਤ ਨਾ ਹੋਣ ’ਤੇ ਵੀ ਕਾਫੀ ਕਿਤਾਬਾਂ ਵਧੇਰੇ ਹੋਣ ਕਾਰਨ ਬੈਗਾਂ ਦਾ ਬੋਝ ਵਿਦਿਆਰਥੀਆਂ ’ਤੇ ਵਧ ਰਿਹਾ ਹੈ। ਸਕੂਲੀ ਬੈਗਾਂ ਦਾ ਬਹੁਤ ਭਾਰ ਹੋਣ ਕਾਰਨ ਵਿਦਿਆਰਥੀਆਂ ਦਾ ਜਿੱਥੇ ਸਰੀਰਿਕ ਵਿਕਾਸ ਨਹੀਂ ਹੋ ਰਿਹਾ, ਉਥੇ ਹੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ’ਚ ਦਰਦ ਅਤੇ ਹੋਰ ਬੀਮਾਰੀਆਂ ਵੀ ਵਿਦਿਆਰਥੀਆਂ ਨੂੰ ਜਕੜ ’ਚ ਲੈ ਰਹੀਆਂ ਹਨ।

ਵਿਭਾਗ ਦੇ ਉਕਤ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਵਿਸ਼ੇਸ਼ ਗਾਈਡਲਾਈਨ ਜਾਰੀ ਕੀਤੀ ਗਈ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਕੂਲੀ ਬੈਗ ਬੇਹੱਦ ਹਲਕੇ ਹੋਣੇ ਚਾਹੀਦੇ ਹਨ। ਸਕੂਲਾਂ ਨੂੰ ਜੇਕਰ ਭਾਰੀ ਕਿਤਾਬਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਨੂੰ ਸਕੂਲ ਕੰਪਲੈਕਸ ’ਚ ਹੀ ਰੱਖਿਆ ਜਾਵੇ ਅਤੇ ਅਗਲੇ ਦਿਨ ਪੜ੍ਹਨ ਲਈ ਵਿਦਿਆਰਥੀ ਨੂੰ ਦੇ ਕੇ ਮੁੜ ਸਕੂਲ ਕੰਪਲੈਕਸ ’ਚ ਕਿਤਾਬਾਂ ਰੱਖ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ’ਚ ਨਿਯਮਾਂ ਦੀ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਸਬੰਧ ’ਚ ਵਿਸ਼ੇਸ਼ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਸਕੂਲਾਂ ਦਾ ਦੌਰਾ ਵੀ ਕਰੇਗੀ ਅਤੇ ਯਕੀਨੀ ਬਣਾਏਗੀ ਕਿ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕੀਤੀ ਜਾ ਰਹੀ ਹੈ ਕਿ ਨਹੀਂ। ਇਸ ਤੋਂ ਇਲਾਵਾ ਇਕ ਟੀਮ ਵੱਖਰੇ ਤੌਰ ’ਤੇ ਬਣਾਈ ਜਾਵੇਗੀ ਜੋ ਕਿ ਸਕੂਲਾਂ ’ਚ ਆਉਣ ਵਾਲੇ ਆਟੋ ਅਤੇ ਬੱਸ ਵੈਨਾਂ ਦੀ ਚੈਕਿੰਗ ਕਰੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ

ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ

ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ

ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ

ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ

ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ

'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਮੋਹਾਲੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ

ਮੋਹਾਲੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ