ਚੰਡੀਗੜ੍ਹ/ਲੁਧਿਆਣਾ : ਪੰਜਾਬ 'ਚ ਅੱਜ ਐਤਵਾਰ ਨੂੰ ਛੁੱਟੀ ਵਾਲੇ ਦਿਨ ਕੁਝ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਗਈ ਹੈ। ਸਥਾਨਕ ਸਰਕਾਰ ਵਿਭਾਗ ਵੱਲੋਂ ਨਗਰ ਨਿਗਮ ਕਾਡਰ ਦੇ ਮੁਲਾਜ਼ਮਾਂ ਦੀਆਂ ਤਾਇਨਾਤੀਆਂ ਤੇ ਵਾਧੂ ਚਾਰਜਾਂ ਬਾਰੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਕਈ ਮੁਲਾਜ਼ਮਾਂ ਨੂੰ ਵਾਧੂ ਚਾਰਜ ਤੋਂ ਫ਼ਾਰਗ ਕੀਤਾ ਗਿਆ ਹੈ ਤਾਂ ਕਈਆਂ ਨੂੰ ਪਦ-ਉਨਤੀ ਮਗਰੋਂ ਨਵੀਂ ਪੋਸਟਿੰਗ ਮਿਲੀ ਹੈ। ਇਹ ਸਾਰੇ ਮੁਲਾਜ਼ਮ ਓ. ਐਂਡ ਐੱਮ. ਬ੍ਰਾਂਚ ਦੇ ਨਿਗਰਾਨ ਇੰਜੀਨੀਅਰ ਹਨ।
ਹੁਕਮਾਂ ਮੁਤਾਬਕ, ਹਰਪ੍ਰੀਤ ਸਿੰਘ ਨਗਰ ਨਿਗਮ ਦਾ ਵਾਧੂ ਚਾਰਜ ਵਾਪਸ ਲੈ ਕੇ ਮਨਜੀਤਇੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਏਕਜੋਤ ਸਿੰਘ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਵਾਧੂ ਚਾਰਜ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਕਮਲਦੀਪ ਸਿੰਘ ਨੂੰ ਪਦ ਉਨਤੀ ਮਗਰੋਂ ਨਗਰ ਨਿਗਮ ਐੱਸ. ਏ. ਐੱਸ. ਵਿਚ ਤਾਇਨਾਤ ਕੀਤਾ ਗਿਆ ਹੈ, ਇਸ ਦਾ ਵਾਧੂ ਚਾਰਜ ਪਹਿਲਾਂ ਰਣਬੀਰ ਸਿੰਘ ਕੋਲ ਸੀ, ਜਿਨ੍ਹਾਂ ਨੂੰ ਇਸ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।