ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਪੰਜਾਬ ਆਬਕਾਰੀ ਵਿਭਾਗ ਵੱਲੋਂ ਨਜਾਇਜ਼, ਕੱਚੀ ਘਰ ਦੀ ਕੱਢੀ ਅਤੇ ਬਾਹਰਲੇ ਰਾਜਾਂ ਵਿੱਚ ਸਮਗਲ ਹੋ ਕੇ ਆਈ ਸ਼ਰਾਬ ਵਿਰੁੱਧ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਵਿਭਾਗ ਵੱਲੋਂ ਪੁਲਿਸ ਪਾਰਟੀ ਦੇ ਨਾਲ ਸੁਨਾਮ ਦੇ ਵੱਖ-ਵੱਖ ਏਰੀਏ ਦੇ ਵਿੱਚ ਇੰਦਰਾ ਵਸਤੀ ਅਤੇ ਹੋਰ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ
ਮਾਨਯੋਗ ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਜਤਿੰਦਰ ਜੋਰਵਾਲ ਆਈਏਐਸ, ਉਪ ਕਮਿਸ਼ਨਰ ਆਬਕਾਰੀ ਸ਼੍ਰ.ਪਵਨਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਗੁਲਸ਼ਨ ਹੁਰੀਆ ਸਹਾਇਕ ਕਮਿਸ਼ਨਰ ਆਬਕਾਰੀ ਸੰਗਰੂਰ ਅਤੇ ਸਰਦਾਰ ਦਿਲਪ੍ਰੀਤ ਸਿੰਘ ਚਾਹਲ ਆਬਕਾਰੀ ਅਫਸਰ ਸੰਗਰੂਰ 1ਦੀ ਅਗਵਾਈ ਹੇਠ ਸ਼੍ਰੀ ਗੋਰਵ ਜਿੰਦਲ ਆਬਕਾਰੀ ਇੰਸਪੈਕਟਰ ਸੁਨਾਮ ਅਤੇ ਸ਼੍ਰ. ਬਿਕਰਮ ਢੀਂਡਸਾ ਆਬਕਾਰੀ ਇੰਸਪੈਕਟਰ ਲੋਂਗੋਵਾਲ ਅਤੇ ਇੰਸਪੈਕਟਰ ਬੁੱਧੂ ਰਾਮ ਵੱਲੋਂ ਨਜ਼ਰ ਨਜਾਇਜ਼, ਕੱਚੀ ਘਰ ਦੀ ਕੱਢੀ ਅਤੇ ਬਾਹਰਲਾ ਰਾਜਾ ਵਿੱਚੋਂ ਸਮਗਲ ਹੋ ਕੇ ਆਈ ਸ਼ਰਾਬ ਵਿਰੁੱਧ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਵਿੱਚ ਆਬਕਾਰੀ ਨਿਰੀਖਕ ਸੁਨਾਮ ਸ਼੍ਰੀ ਗੌਰਵ ਜਿੰਦਲ ਵੱਲੋਂ ਸੁਨਾਮ ਦੇ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਢਾਬੀਆਂ, ਖਾਲੀ ਅਤੇ ਬੰਦ ਜਗਾਵਾਂ ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਥਾਵਾਂ ਤੇ ਨਾਜਾਇਜ਼ ਸ਼ਰਾਬ ਦੀ ਸਟੋਰੇਜ ਨਾ ਹੋ ਸਕੇ ਇਸ ਦੇ ਨਾਲ ਹੀ ਨਾਕੇ ਵੀ ਲਗਾਏ ਜਾ ਰਹੇ ਹਨ ਅਤੇ ਆਦਤਨ ਅਪਰਾਧੀਆਂ ਦੇ ਟਿਕਾਣਿਆਂ ਤੇ ਰੇਡਾ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਨਜਾਇਜ਼, ਕੱਚੀ ਸ਼ਰਾਬ ਦੇ ਸਿਹਤ ਦੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਾਜਾਇਜ ਸ਼ਰਾਬ ਦਾ ਕਾਰੋਬਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਵਿਭਾਗ ਨੂੰ ਸੁਚਿਤ ਕੀਤਾ ਜਾਵੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।