ਖਰੜ (ਪ੍ਰੀਤ ਪੱਤੀ) : ਅੱਜ ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਦੀ ਹੰਗਾਮੀ ਮੀਟਿੰਗ ਹੋਈ । ਜਿਸ ਵਿਚ ਮਿਤੀ 21/10/26 ਅਤੇ 22/10/26 ਨੂੰ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਾਮਲ ਹੋਣ ਲਈ ਸਮਰਥਨ ਕੀਤਾ ਗਿਆ । ਅਤੇ ਪੈਨਸ਼ਨਰਜ਼ ਭਲਾਈ ਸੰਸਥਾ (ਰਜਿ. ) ਖਰੜ ਦੀ ਮੀਟਿੰਗ ਵਿੱਚ ਸਲਾਨਾ ਪੈਨਸ਼ਨਰਜ਼ ਦਿਵਸ ਮਿਤੀ 13/12/26 ਦਿਨ ਨਿਯੁਕਤ ਕੀਤਾ ਗਿਆ।
ਇਹ ਸਮਾਗਮ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਪੈਨਸ਼ਨਰਜ ਭਲਾਈ ਸੰਸਥਾ ਕੁਰਾਲੀ, ਖਰੜ, ਅਤੇ ਜ਼ਿਲ੍ਹਾ ਮੁਹਾਲੀ ਦੇ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਰਿਟਾਇਰ ਹੋਏ ਮੈਂਬਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਪਰਾਲਾ ਕਰਨ ਲਈ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਸੀਨੀਅਰ ਸਿਟੀਜਨਾ ਨੂੰ ਬੈਂਕ ਵਿਚ ਵਖਰੇ ਤੋਰ ਤੇ ਲਾਈਨ ਲਗਵਾਉਣ ਬਾਰੇ ਐਸ ਬੀ ਆਈ ਦੇ ਮੈਨੇਜਰਾਂ ਨੂੰ ਵਾਰ ਵਾਰ ਬੇਨਤੀ ਕਰਨ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਫੈਸਲਾ ਕੀਤਾ ਗਿਆ ਕਿ ਛੇਤੀ ਹੀ ਬੈਂਕ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜ਼ੋ ਬਜ਼ੁਰਗਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਅੱਜ ਦੀ ਇਸ ਮੀਟਿੰਗ ਵਿੱਚ ਰਾਮ ਕ੍ਰਿਸ਼ਨ ਧੂੰਨਕੀਆ ਪ੍ਰਧਾਨ, ਸਵਰਨ ਸਿੰਘ ਜਨਰਲ ਸਕੱਤਰ, ਗੁਣਵੰਤ ਸਿੰਘ ਵਿੱਤ ਸਕੱਤਰ, ਸੁਦਾਗਰ ਸਿੰਘ ਕੋਮਲ ਪੈ੍ਸ ਸਕੱਤਰ , ਮਹਿੰਦਰ ਸਿੰਘ ਖੋਖਰ ਸਹਾਇਕ ਵਿੱਤ ਸਕੱਤਰ , ਸੁਰਿੰਦਰ ਸਿੰਘ ਜੰਡਪੁਰੀ ਸਹਾਇਕ ਸਕੱਤਰ ਅਤੇ ਦਰਸ਼ਨ ਸਿੰਘ ਖੇੜੀ ਵਾਇਸ ਪ੍ਰਧਾਨ ਸ਼ਾਮਲ ਸਨ।