Monday, October 19, 2026
BREAKING
• ਬੰਗਲਾਦੇਸ਼ 'ਚ ਮਹਿੰਗਾਈ ਦਾ ਕਹਿਰ: ਲਗਭਗ ਅੱਧੇ ਪਰਿਵਾਰ ਕਰਜ਼ੇ ਹੇਠ ਦੱਬੇ • ਚੀਨ ਦੇ ਵਧਦੇ ਸਮੁੰਦਰੀ ਕੰਟਰੋਲ 'ਤੇ ਤਾਇਵਾਨ, ਜਾਪਾਨ ਤੇ ਫਿਲੀਪੀਨਜ਼ ਲਈ ਚਿੰਤਾ ! ਮਾਹਰਾਂ ਦੀ ਚਿਤਾਵਨੀ • 'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ • ‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਦਾ ਲਾਸ ਏਂਜਲਸ ’ਚ ਹੋਵੇਗਾ ਸ਼ਾਨਦਾਰ ਵਰਲਡ ਪ੍ਰੀਮੀਅਰ • ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ • 2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ • ਏਸ਼ੀਆਈ ਪੈਰਾ ਖੇਡਾਂ: ਨਿਸ਼ਾਨੇਬਾਜ਼ੀ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਮੋਨਾ ਨੇ ਜਿੱਤਿਆ ਗੋਲਡ, ਅਵਨੀ ਨੇ ਸਿਲਵਰ • ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ • ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ • ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਪੰਜਾਬ

ਜਲੰਧਰ 'ਚ ਕਾਂਗਰਸ ਦੀ ਨਵੀਂ ਪਹਿਲ, ਹਰ ਐਤਵਾਰ ਲੱਗੇਗੀ 'ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ'

19 ਅਕਤੂਬਰ, 2026 04:22 PM

ਜਲੰਧਰ : ਕਾਂਗਰਸ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਜ਼ਮੀਨੀ ਪੱਧਰ 'ਤੇ ਜੁੜਨ ਦੇ ਯਤਨਾਂ ਨੂੰ ਤੇਜ਼ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ 'ਚ ਕਾਂਗਰਸ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵੀਸ਼ ਰਾਜ ਨੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ 'ਚ ਇਕ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ਹੈ। ਉਨ੍ਹਾਂ ਨੇ "ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ" ਦੇ ਨਾਅਰੇ ਨਾਲ ਇਕ ਵਿਸ਼ੇਸ਼ ਕਾਰਨਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਉਹ ਲੋਕਾਂ ਨਾਲ ਸਿੱਧਾ ਸੰਚਾਰ ਸਥਾਪਤ ਕਰਨਗੇ।


ਰਵੀਸ਼ ਰਾਜ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਜਨਤਾ ਤੱਕ ਪਹੁੰਚਣਾ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਣਨਾ ਅਤੇ ਜ਼ਮੀਨੀ ਪੱਧਰ 'ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਇਹ ਕਾਰਨਰ ਹਰ ਐਤਵਾਰ ਸਵੇਰੇ 6 ਵਜੇ ਤੋਂ 7 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੇ ਬਾਹਰ ਲਗਾਏ ਜਾਣਗੇ। ਉਹ ਇਨ੍ਹਾਂ ਦੌਰਿਆਂ ਦੌਰਾਨ ਆਪਣੀ ਟੀਮ ਨਾਲ ਮੌਜੂਦ ਰਹਿਣਗੇ ਅਤੇ ਪਾਰਕਾਂ 'ਚ ਸੈਰ ਕਰਨ ਆਉਣ ਵਾਲੇ ਲੋਕਾਂ ਨਾਲ ਮੁਲਾਕਾਤ ਕਰਨਗੇ।


ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਲੋਕਾਂ ਨੂੰ ਚਾਹ ਪਿਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਜਨਤਾ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣ ਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੀ ਜ਼ਮੀਨੀ ਪੱਧਰ 'ਤੇ ਰਾਜਨੀਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਰਵੀਸ਼ ਰਾਜ ਨੇ ਕਿਹਾ ਕਿ ਉਹ ਆਪਣੇ ਹਲਕੇ 'ਚ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ।


ਆਉਣ ਵਾਲੇ ਦਿਨਾਂ 'ਚ ਹੋਰ ਕਾਂਗਰਸੀ ਆਗੂ ਇਸ ਪਹਿਲਕਦਮੀ ਤੋਂ ਪ੍ਰੇਰਿਤ ਹੋ ਸਕਦੇ ਹਨ ਅਤੇ ਆਪਣੇ-ਆਪਣੇ ਖੇਤਰਾਂ 'ਚ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਮੁਹਿੰਮ ਨਾਲ ਪਾਰਟੀ ਦਾ ਆਮ ਲੋਕਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਲਾਭ ਮਿਲੇਗਾ। "ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ" ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ਜ਼ਕੀਏ ਕਾਂਗਰਸ ਦਾ ਉਦੇਸ਼ ਲੋਕਾਂ 'ਚ ਭਾਈਚਾਰਾ, ਪਿਆਰ ਅਤੇ ਸੰਵਾਦ ਨੂੰ ਉਤਸ਼ਾਹਤ ਕਰਨਾ ਹੈ। ਇਸ ਦੇ ਨਾਲ ਹੀ ਸਥਾਨਕ ਸਮੱਸਿਆਵਾਂ ਨੂੰ ਵੀ ਸਮਝਣਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ

'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ

ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ

ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ

ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ, ਪੁਲਸ ਤੇ ਸਿਆਸੀ ਲੋਕਾਂ ਦਾ ਗਠਜੋੜ: ਸਚਿਨ ਪਾਇਲਟ

ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ, ਪੁਲਸ ਤੇ ਸਿਆਸੀ ਲੋਕਾਂ ਦਾ ਗਠਜੋੜ: ਸਚਿਨ ਪਾਇਲਟ

ਪਰਵਿੰਦਰ ਝੋਟੇ ਨੂੰ ਇਨਸਾਫ਼ ਲਈ ਲਾਏ ਧਰਨੇ 'ਚ ਪੁੱਜੇ ਰਣਜੀਤ ਬਾਵਾ, ਕਿਹਾ- 'ਇਹ ਸਾਡੀਆਂ ਨਸਲਾਂ ਦੀ ਲੜਾਈ ਹੈ'

ਪਰਵਿੰਦਰ ਝੋਟੇ ਨੂੰ ਇਨਸਾਫ਼ ਲਈ ਲਾਏ ਧਰਨੇ 'ਚ ਪੁੱਜੇ ਰਣਜੀਤ ਬਾਵਾ, ਕਿਹਾ- 'ਇਹ ਸਾਡੀਆਂ ਨਸਲਾਂ ਦੀ ਲੜਾਈ ਹੈ'

ਹਰਸਿਮਰਤ ਬਾਦਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਪਰਵਿੰਦਰ ਝੋਟਾ ਕਤਲ ਕਾਂਡ ਦੀ CBI ਜਾਂਚ ਦੀ ਮੰਗ

ਹਰਸਿਮਰਤ ਬਾਦਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਪਰਵਿੰਦਰ ਝੋਟਾ ਕਤਲ ਕਾਂਡ ਦੀ CBI ਜਾਂਚ ਦੀ ਮੰਗ

ਕਸ਼ਮੀਰ ਜਾ ਰਹੀ ਨਿੱਜੀ ਬੱਸ 'ਤੇ ਖੰਨਾ 'ਚ ਪਥਰਾਅ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਕਸ਼ਮੀਰ ਜਾ ਰਹੀ ਨਿੱਜੀ ਬੱਸ 'ਤੇ ਖੰਨਾ 'ਚ ਪਥਰਾਅ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ ਸੀ. ਬੀ ਆਈ. ਅੱਗੇ ਹੋਏ ਪੇਸ਼, ਕੀਤੀ ਜਾ ਰਹੀ ਪੁੱਛਗਿੱਛ

ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ ਸੀ. ਬੀ ਆਈ. ਅੱਗੇ ਹੋਏ ਪੇਸ਼, ਕੀਤੀ ਜਾ ਰਹੀ ਪੁੱਛਗਿੱਛ

ਦੁਬਈ ’ਚ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਪੰਜਾਬ ਪਾਲੀਟਿਕਸ ਐਮੀਨੈਂਸ ਐਵਾਰਡ

ਦੁਬਈ ’ਚ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਪੰਜਾਬ ਪਾਲੀਟਿਕਸ ਐਮੀਨੈਂਸ ਐਵਾਰਡ

ਪਰਵਿੰਦਰ ਝੋਟਾ ਮਾਮਲੇ ’ਚ ਸਰਕਾਰ ਨੇ ਗੱਲਬਾਤ ਦਾ ਰਾਹ ਖੋਲ੍ਹਿਆ, 3 ਮੈਂਬਰੀ ਮਹਿਲਾ ਕਮੇਟੀ ਪੁੱਜੀ ਮਾਨਸਾ

ਪਰਵਿੰਦਰ ਝੋਟਾ ਮਾਮਲੇ ’ਚ ਸਰਕਾਰ ਨੇ ਗੱਲਬਾਤ ਦਾ ਰਾਹ ਖੋਲ੍ਹਿਆ, 3 ਮੈਂਬਰੀ ਮਹਿਲਾ ਕਮੇਟੀ ਪੁੱਜੀ ਮਾਨਸਾ

ਨਸ਼ਾ ਤਸਕਰਾਂ, ਉਨ੍ਹਾਂ ਦੇ ਸਰਪ੍ਰਸਤਾਂ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਨਸ਼ਾ ਤਸਕਰਾਂ, ਉਨ੍ਹਾਂ ਦੇ ਸਰਪ੍ਰਸਤਾਂ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ