Wednesday, July 08, 2026
BREAKING
ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਨਵੇਂ ਟਿਊਬਵੈੱਲਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਘਾਟਨ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਜੂਵੇਨਾਇਲ ਜਸਟਿਸ ਐਕਟ ਅਤੇ ਪੌਕਸੋ ਐਕਟ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ ਅਕਾਲੀ ਦਲ ਵੱਲੋਂ ਹਰ ਪਿੰਡ 'ਚ ਵਿਖਾਈ ਜਾਵੇਗੀ ਵਿਵਾਦਾਂ ਨਾਲ ਘਿਰੀ ਫ਼ਿਲਮ 'ਸਤਲੁਜ': ਸੁਖਬੀਰ ਬਾਦਲ ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ ਗ੍ਰਨੇਡ ਤੇ 12 ਪਿਸਤੌਲਾਂ ਸਣੇ ਗ੍ਰਿਫ਼ਤਾਰ ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ

ਚੰਡੀਗੜ੍ਹ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

08 ਜੁਲਾਈ, 2026 05:29 PM

ਚੰਡੀਗੜ੍ਹ : ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ. ਜੀ. ਆਈ.) 2025-26 ਵਿੱਚ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਚੰਡੀਗੜ੍ਹ ਨੇ ਪੂਰੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਵੀਂ ਗ੍ਰੇਡਿੰਗ ਪ੍ਰਣਾਲੀ ਅਨੁਸਾਰ ਚੰਡੀਗੜ੍ਹ ਇਕੱਲਾ ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿਸ ਨੂੰ 'ਉੱਤਮ-3' ਸ਼੍ਰੇਣੀ 'ਚ ਥਾਂ ਮਿਲੀ ਹੈ। ਪੰਜਾਬ, ਦਿੱਲੀ, ਕੇਰਲ ਅਤੇ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ-ਦੀਵ 'ਪ੍ਰਚੇਸ਼ਟਾ-1' ਸ਼੍ਰੇਣੀ 'ਚ ਰਹੇ। ਇਸ ਵਾਰ ਕੇਂਦਰ ਸਰਕਾਰ ਨੇ ਰਵਾਇਤੀ ਰੈਂਕਿੰਗ ਦੀ ਥਾਂ ਗ੍ਰੇਡਿੰਗ ਸਿਸਟਮ ਲਾਗੂ ਕੀਤਾ ਹੈ, ਜਿਸ ਤਹਿਤ ਇੱਕੋ ਜਿਹੇ ਪ੍ਰਦਰਸ਼ਨ ਵਾਲੇ ਰਾਜਾਂ ਨੂੰ ਇੱਕੋ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਮੁਲਾਂਕਣ 70 ਸੰਕੇਤਕਾਂ ਦੇ ਆਧਾਰ 'ਤੇ ਕੀਤਾ ਗਿਆ, ਜਿਨ੍ਹਾਂ 'ਚ ਸਿੱਖਣ ਦੇ ਨਤੀਜੇ, ਸਿੱਖਿਆ ਦੀ ਗੁਣਵੱਤਾ, ਸਕੂਲਾਂ ਤੱਕ ਪਹੁੰਚ, ਬੁਨਿਆਦੀ ਢਾਂਚਾ, ਬਰਾਬਰੀ ਦੇ ਮੌਕੇ, ਪ੍ਰਸ਼ਾਸਨਿਕ ਪ੍ਰਬੰਧਨ ਅਤੇ ਅਧਿਆਪਕਾਂ ਦੀ ਸਿਖਲਾਈ ਨੂੰ ਸ਼ਾਮਲ ਕੀਤਾ ਗਿਆ।

ਰਿਪੋਰਟ ਅਨੁਸਾਰ 'ਉਤਕਰਸ਼' (90 ਫ਼ੀਸਦੀ ਤੋਂ ਵੱਧ), 'ਉੱਤਮ-1' (81-90 ਫ਼ੀਸਦੀ) ਅਤੇ 'ਉੱਤਮ-2' (71-80 ਫ਼ੀਸਦੀ) ਸ਼੍ਰੇਣੀਆਂ ਇਸ ਵਾਰ ਖਾਲੀ ਰਹੀਆਂ। 61 ਤੋਂ 70 ਫ਼ੀਸਦੀ ਅੰਕਾਂ ਵਾਲੀ 'ਉੱਤਮ-3' ਸ਼੍ਰੇਣੀ ਵਿੱਚ ਸਿਰਫ਼ ਚੰਡੀਗੜ੍ਹ ਹੀ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ, ਜਿਸ ਕਾਰਨ ਉਹ ਦੇਸ਼ ਵਿੱਚ ਪਹਿਲੇ ਸਥਾਨ 'ਤੇ ਰਿਹਾ। ਉੱਧਰ ਪੀ. ਜੀ. ਆਈ.-ਡੀ (ਜ਼ਿਲ੍ਹਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ) ਵਿੱਚ ਵੀ ਕਈ ਜ਼ਿਲ੍ਹਿਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦੇਸ਼ ਦੇ 462 ਜ਼ਿਲ੍ਹਿਆਂ ਨੇ ਆਪਣੇ ਨਤੀਜਿਆਂ 'ਚ ਸੁਧਾਰ ਦਰਜ ਕੀਤਾ, ਜਦਕਿ 50 ਜ਼ਿਲ੍ਹਿਆਂ ਨੇ ਆਪਣਾ ਗ੍ਰੇਡ ਵੀ ਉੱਚਾ ਕੀਤਾ। ਇਸ ਵਾਰ 19 ਜ਼ਿਲ੍ਹਿਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ 'ਉੱਤਮ-2' ਗ੍ਰੇਡ ਹਾਸਲ ਕੀਤਾ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 16 ਸੀ। ਟਾਪ ਜ਼ਿਲ੍ਹਿਆਂ 'ਚ ਪੰਜਾਬ ਸਭ ਤੋਂ ਅੱਗੇ ਰਿਹਾ। ਸੂਬੇ ਦੇ 7 ਜ਼ਿਲ੍ਹਿਆਂ ਨੇ ਉੱਚਾ ਗ੍ਰੇਡ ਹਾਸਲ ਕੀਤਾ। ਇਸ ਤੋਂ ਬਾਅਦ ਦਿੱਲੀ ਦੇ 4, ਕੇਰਲ ਦੇ 3, ਮਹਾਰਾਸ਼ਟਰ ਦੇ 2 ਅਤੇ ਚੰਡੀਗੜ੍ਹ, ਦੀਵ ਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਇੱਕ-ਇੱਕ ਜ਼ਿਲ੍ਹਾ ਟਾਪ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ਾਮਲ ਰਿਹਾ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਰਿਹਾਇਸ਼ੀ ਮਕਾਨਾਂ ਨੂੰ ਲੈ ਕੇ ਵੱਡਾ ਫ਼ੈਸਲਾ, ਮਾਲਕਾਂ ਨੂੰ ਹੋਵੇਗੀ ਮੋਟੀ ਕਮਾਈ, ਨੋਟੀਫਿਕੇਸ਼ਨ ਜਾਰੀ

ਰਿਹਾਇਸ਼ੀ ਮਕਾਨਾਂ ਨੂੰ ਲੈ ਕੇ ਵੱਡਾ ਫ਼ੈਸਲਾ, ਮਾਲਕਾਂ ਨੂੰ ਹੋਵੇਗੀ ਮੋਟੀ ਕਮਾਈ, ਨੋਟੀਫਿਕੇਸ਼ਨ ਜਾਰੀ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਛੁੱਟੀ ਦਾ ਐਲਾਨ

ਭੁਲੇਖੇ ਨਾਲ ਗਲਤ ਬੰਦੇ ਦਾ ਕਤਲ ਕਰ ਗਏ ਸ਼ਾਰਪ ਸ਼ੂਟਰ! ਪੁਲਸ ਜਾਂਚ 'ਚ ਸਨਸਨੀਖੇਜ਼ ਖ਼ੁਲਾਸਾ

ਭੁਲੇਖੇ ਨਾਲ ਗਲਤ ਬੰਦੇ ਦਾ ਕਤਲ ਕਰ ਗਏ ਸ਼ਾਰਪ ਸ਼ੂਟਰ! ਪੁਲਸ ਜਾਂਚ 'ਚ ਸਨਸਨੀਖੇਜ਼ ਖ਼ੁਲਾਸਾ

ਚੰਡੀਗੜ੍ਹ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਕੈਬ ਡਰਾਈਵਰਾਂ ਦਾ ਚੰਡੀਗੜ੍ਹ ਪੁਲਸ ਨਾਲ ਪਿਆ ਪੰਗਾ! ਯੂਨੀਅਨ ਪ੍ਰਧਾਨ ਨੂੰ ਲਿਆ ਹਿਰਾਸਤ 'ਚ

ਕੈਬ ਡਰਾਈਵਰਾਂ ਦਾ ਚੰਡੀਗੜ੍ਹ ਪੁਲਸ ਨਾਲ ਪਿਆ ਪੰਗਾ! ਯੂਨੀਅਨ ਪ੍ਰਧਾਨ ਨੂੰ ਲਿਆ ਹਿਰਾਸਤ 'ਚ