ਲੁਧਿਆਣਾ (ਗੰਭੀਰ) : ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀ ਚੋਣਾਂ ਵਿੱਚ ਏ.ਬੀ.ਵੀ.ਪੀ ਦੇ ਪ੍ਰਧਾਨ ਪੱਦ ਦੇ ਉਮੀਦਵਾਰ ਗੋਰਵ ਵੀਰ ਸੋਹਲ ਨੇ ਪਹਿਲੀ ਵਾਰ ਪ੍ਰਧਾਨ ਜਿੱਤ ਕੇ ਇਤਿਹਾਸ ਸਿਰਜਿਆ ਹੈ। ਪੰਜਾਬ-ਚੰਡੀਗੜ੍ਹ ਦੇ ਸਾਬਕਾ ਸੰਗਠਨ ਮੰਤਰੀ ਸੌਰਭ ਕਪੂਰ ਨੇ ਜਿੱਤ ਤੇ ਗੋਰਵ ਵੀਰ ਤੇ ਸਾਰੇ ਪਾਰਟੀ ਦੇ ਸੀਨੀਅਰ ਤੇ ਮੌਜੂਦਾ ਆਗੂਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਕਿਹਾ ਕਿ ਏਬੀਵੀਪੀ ਦੀ ਇਸ ਜਿੱਤ ਨੇ ਪੰਜਾਬ ਦੀ ਸੱਤਾ ਵਿੱਚ ਬੈਠੀ ਆਮ ਆਦਮੀ ਪਾਰਟੀ ਨੂੰ ਵੀ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਨੋਜਵਾਨ ਹੁਣ ਝੂਠੇ ਵਾਅਦੇ ਨਹੀਂ ਚਾਹੁੰਦੇ। ਪੀਯੂ ਦੀ ਜਿੱਤ ਪੰਜਾਬ ਦੀ ਰਾਜਨੀਤੀ ਦੀ ਨਵੀਂ ਦਿਸ਼ਾ ਬਣਾਉਣਗੇ। ਸੌਰਭ ਕਪੂਰ ਨੇ ਨਾਲ ਇਹ ਵੀ ਕਿਹਾ ਕਿ ਇਸ ਜਿੱਤ ਨੇ ਕਾਂਗਰਸ, ਅਕਾਲੀ ਪਾਰਟੀ ਦੇ ਵਿਦਿਆਰਥੀ ਵਿੰਗ ਨੂੰ ਬੂਰੀ ਤਰ੍ਹਾਂ ਨਕਾਰਿਆ, ਪੰਜਾਬ ਦਾ ਯੁਵਾ 2027 ਵਿਧਾਨਸਭਾ ਚੋਣਾਂ ਵਿੱਚ ਵੀ ਇਹਨਾਂ ਪਾਰਟੀਆਂ ਨੂੰ ਜਵਾਬ ਦੇਣ ਲਈ ਤਿਆਰ ਬੈਠਾ ਹੈ।