ਨਵਾਸ਼ਹਿਰ (ਮਨੋਰੰਜਨ ਕਾਲੀਆ) : ਪਾਵਰਕਾਮ ਟਰਾਸਕੋ ਪੈਨਸ਼ਨਰਜ ਯੂਨੀਅਨ ਪੰਜਾਬ (ਏਟਕ) ਸਰਕਲ ਨਵਾਂਸ਼ਹਿਰ ਵਿਖੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਸਰਕਰ ਪ੍ਰਧਾਨ ਹਸ਼ਮਤ ਅਲੀ ਦੀ ਅਗੁਵਾਈ ਵਿੱਚ ਹੋਈ | ਇਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਨੇਤਾ ਮਦਨ ਗੋਪਾਲ ਅਤੇ ਰਾਮ ਆਸਰਾ ਵੀ ਹਾਜਰ ਹੋਏ | ਹਸ਼ਮਤ ਅਲੀ , ਕਰਨੈਲ ਸਿੰਘ, ਇੰਚ. ਸੁੱਚਾ ਸਿੰਘ, ਕੁਲਵੰਤ ਸਿੰਘ, ਹਰਮੇਸ਼ ਲਾਲ, ਜੋਗਾ ਰਾਮ, ਦਵਿੰਦਰ ਸਿੰਘ ਭੱਟੀ, ਪਰਮਜੀਤ ਸਿੰਘ, ਜੋਗਾ ਸਿੰਘ , ਰਾਮ ਲਖਨ ਵੱਲੋ ਜਥੇਬੰਦੀ ਦੀ ਤਰੱਕੀ ਲਈ ਸਾਰਿਆ ਨੇ ਵਿਚਾਰ ਵਟਾਂਦਰਾ ਕੀਤਾ | ਪੰਜਾਬ ਸਰਕਾਰ ਵੱਲੋਂ ਸਰਕਾਰੀ ਜਾਇਦਾਦਾ ਵੇਚਣ ਵਾਲੀ ਨੀਤੀ ਦਾ ਸਖਤ ਵਿਰੋਧ ਕੀਤਾ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਤੋ ਰੋਕਣ ਲਈ ਬਿਜਲੀ ਮੁਲਾਜਮਾ ਦੀਆ ਡਿਊਟੀਆ ਲਗਾਉਣ ਦੀ ਪੁਰਜੋਰ ਸ਼ਬਦਾਵਿੱਚ ਨਿੰਦਾ ਕੀਤੀ | ਡੀਏ ਦੀਆ ਬਕਾਇਆ ਪਈਆ ਕਿਸ਼ਤ ਤੁਰੰਤ ਜਾਰੀ ਕਰਨ ਅਤੇ ਨਵੇ ਡੀਏ ਦੀ ਕਿਸ਼ਤ ਦਾ ਐਲਾਨ ਜਲਦ ਕਰਨ ਦੀ ਮੰਗ ਕੀਤੀ | ਮਹਿਕਮੇ ਅੰਦਰ ਖਾਲੀ ਪਈਆ ਅਸਾਮੀਆ ਲਈ ਰੈਗੂਲਰ ਭਰਤੀ ਰਾਹੀ ਪੂਰਾ ਕੀਤਾ ਜਾਵੇ | ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਠੇਕੇਦਾਰਾ ਅਧੀਨ ਕੰਮ ਕਰਦੇ ਟੈਕਨੀਕਲ ਤੇ ਕਲੈਰੀਕਲ ਕਾਮਿਆ ਨੂੰ ਪੱਕਾ ਕੀਤਾ ਜਾਵੇ |
ਮੰਡਲ ਆਗੂ ਕਰਨੈਲ ਸਿੰਘ, ਸੁੱਚਾ ਸਿੱਘ, ਪ੍ਰਭਾਕਰ ਤਿਵਾੜੀ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਕੁੰਦਨ ਸਿੰਘ, ਕੁਲਵਿੰਦਰ ਸਿੰਘ, ਸੁਰੇਸ਼ ਕੁਮਾਰ ਕੈਸ਼ੀਅਰ, ਸੁਰਿੰਦਰ ਸਿੰਘ ਰਾਣਾ ਵੱਲੋਂ ਵੀ ਸੰਬੋਧਨ ਕੀਤਾ ਗਿਆ | ਉਨਾ ਕਿਹਾ ਕਿ ਹਰ ਮਹੀਨੇ ਕੱਟਿਆ ਜਾਦਾ ਡਿਵੈਲਪਮੈਟ ਫੰਡ ਦੇ ਨਾਮ ਤੇ 200 ਰੁ ਬੰਦ ਕੀਤਾ ਜਾਵੇ | ਪੁਰਾਣੀ ਪੈਨਸ਼ਨ ਸਕੀਮ ਸਾਰੇ ਮੁਲਾਜਮਾ ਤੇ ਬਹਾਲ ਕੀਤੀ ਜਾਵੇ | ਸਕੇਲਾ ਦੇ ਬਕਾਏੇ ਤੁਰੰਤ ਬਿਨਾ ਕਿਸ਼ਤ ਜਾਰੀ ਕੀਤੇ ਜਾਣ | ਸਾਰੇ ਪੈਨਸ਼ਨਰਜ ਸਾਥੀਆ ਨੂੰ ਮੈਡੀਕਲ ਬਿੱਲਾ ਸਬੰਧੀ ਆ ਰਹੀ ਸਮੱਸਿਆਵਾ ਦੂਰ ਕੀਤੀਆ ਜਾਣ | ਮੈਡੀਕਲ ਬਿੱਲਾ ਨੂੰ ਪਾਸ ਕਰਨ ਦਾ ਸਮਾ ਅਤੇ ਪਾਸ ਹੋਏ ਬਿੱਲਾ ਦੇ ਪੈਸੇ ਖਾਤਿਆ ਵਿੱਚ ਪਾਫਣ ਤੱਕ ਦਾ ਸਮਾ ਸੀਮਾ ਬੰਦ ਪੱਕਾ ਕੀਤਾ ਜਾਵੇ | ਤਾ ਕਿ ਕਰਮਚਾਰਆ ਨੂੰ ਮੈਡੀਕਲ ਬਿੱਲਾ ਦਾ ਲੰਬੇ ਸਮੇਂ ਤੱਕ ਇੰਤਜਾਰ ਨਾ ਕਰਨਾ ਪਵੇ | ਆਪਣਾ ਇਲਾਜ ਰੈਗੂਲਰ ਕਰਵਾ ਸਕਣ | ਇਸ ਮੌਕੇ ਭਾਰੀ ਸੰਖਿਆ ਵਿੱਚ ਵਰਕਰ ਮੌਜੂਦ ਰਹੇ |