Wednesday, April 08, 2026
BREAKING
ਪੈਨਸ਼ਨਰਜ਼ ਭਲਾਈ ਸੰਸਥਾ ਕੁਰਾਲੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ ਕੁਰਾਲੀ ਵਿਖੇ ਸ੍ ਰਣਧੀਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਗੁਰਮੀਤ ਸਿੰਘ ਖੁੱਡੀਆਂ ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ ਪੰਜਾਬ ਸਰਕਾਰ ਵਲੋਂ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ  ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ: ਡਾ. ਗੀਤਾਂਜਲੀ ਸਿੰਘ ਸੋਇਆ ਚੰਕਸ, ਲਾਲ ਮਿਰਚ ਪਾਊਡਰ ਅਤੇ ਗੁੜ ਦੇ 4 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ ਖਾਦ ਬੀਜ ਅਤੇ ਦਵਾਈਆਂ ਦੇ ਵਪਾਰੀਆਂ ਦੀ ਖੇਤੀਬਾੜੀ ਅਫਸਰਾਂ ਦੇ ਨਾਲ ਹੋਈ ਮੀਟਿੰਗ...  ਸਿਹਤਮੰਦ ਜੀਵਨਸ਼ੈਲੀ ਅਪਣਾਓ – ਚੰਗੀਆਂ ਆਦਤਾਂ ਲੰਮੀ ਉਮਰ ਦਾ ਰਾਜ : ਡਾ. ਰੇਣੂ ਮਿੱਤਲ  ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਦੁਨੀਆਂ

ਪਾਕਿਸਤਾਨ ਨਹੀਂ, ਕੋਈ ਹੋਰ ਹੀ ਐ ਅਸਲੀ Game Changer ! ਜਾਣੋ ਕਿਸ ਨੇ ਕਰਾਇਆ ਇਰਾਨ-US ਦਾ ਸਮਝੌਤਾ

08 ਅਪ੍ਰੈਲ, 2026 06:41 PM

ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ ਨੂੰ ਲੈ ਕੇ ਹੁਣ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਜੰਗਬੰਦੀ ਦਾ ਸਿਹਰਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਦਿੱਤਾ ਹੈ, ਪਰ ਰਿਪੋਰਟਾਂ ਅਨੁਸਾਰ ਇਸ ਪੂਰੀ ਗੇਮ ਦੇ ਪਿੱਛੇ ਅਸਲੀ ਖਿਡਾਰੀ ਚੀਨ ਹੈ।

ਜਦੋਂ ਟਰੰਪ ਦੀ 48 ਘੰਟਿਆਂ ਦੀ ਡੈੱਡਲਾਈਨ ਖ਼ਤਮ ਹੋਣ ਵਾਲੀ ਸੀ ਅਤੇ ਖਾੜੀ ਦੇਸ਼ਾਂ ਵਿੱਚ ਵੱਡੀ ਤਬਾਹੀ ਦਾ ਖ਼ਤਰਾ ਸੀ, ਉਦੋਂ ਚੀਨ ਨੇ ਸਿੱਧੇ ਤੌਰ 'ਤੇ ਇਰਾਨੀ ਲੀਡਰਸ਼ਿਪ ਨਾਲ ਸੰਪਰਕ ਕੀਤਾ। ਚੀਨ ਨੇ ਇਰਾਨ 'ਤੇ ਦਬਾਅ ਪਾਇਆ ਕਿ ਉਹ ਜੰਗਬੰਦੀ ਲਈ ਤਿਆਰ ਹੋਵੇ ਅਤੇ ਹੋਰਮੁਜ਼ ਦੀ ਖਾੜੀ ਨੂੰ ਖੋਲ੍ਹੇ।

ਜਦੋਂ ਰਾਸ਼ਟਰਪਤੀ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਚੀਨ ਨੇ ਇਰਾਨ 'ਤੇ ਦਬਾਅ ਬਣਾਇਆ ਹੈ, ਤਾਂ ਉਨ੍ਹਾਂ ਨੇ ਹਿਚਕਿਚਾਉਂਦੇ ਹੋਏ ਕਿਹਾ, "ਹਾਂ, ਮੈਂ ਵੀ ਸੁਣਿਆ ਹੈ।" ਹਾਲਾਂਕਿ, ਉਨ੍ਹਾਂ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਚੀਨ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ। ਜੰਗਬੰਦੀ ਤੋਂ ਕੁਝ ਘੰਟੇ ਪਹਿਲਾਂ, ਚੀਨ ਅਤੇ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਉਸ ਪ੍ਰਸਤਾਵ 'ਤੇ ਵੀ ਵੀਟੋ ਕੀਤਾ ਸੀ ਜੋ ਅਮਰੀਕਾ ਨੂੰ ਹੋਰਮੁਜ਼ ਖੋਲ੍ਹਣ ਲਈ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਸੀ। ਚੀਨ ਨੇ ਇਸ ਨੂੰ ਇਰਾਨ ਦੇ ਹੱਕ ਵਿੱਚ ਇੱਕ ਵੱਡਾ ਕੂਟਨੀਤਕ ਕਦਮ ਦੱਸਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਨੇ ਜਾਣਬੁੱਝ ਕੇ ਚੀਨ ਦਾ ਨਾਂ ਨਹੀਂ ਲਿਆ ਤਾਂ ਜੋ ਦੁਨੀਆ ਵਿੱਚ ਇਹ ਸੰਦੇਸ਼ ਨਾ ਜਾਵੇ ਕਿ ਹੁਣ ਚੀਨ ਵਿਸ਼ਵ ਦਾ ਨਵਾਂ 'ਸ਼ਾਂਤੀ ਦੂਤ' ਬਣ ਰਿਹਾ ਹੈ। ਚੀਨ ਨੂੰ ਨਜ਼ਰਅੰਦਾਜ਼ ਕਰਕੇ ਪਾਕਿਸਤਾਨ ਨੂੰ ਕ੍ਰੈਡਿਟ ਦੇਣਾ ਇੱਕ ਸੋਚੀ-ਸਮਝੀ ਰਣਨੀਤੀ ਸੀ।

ਜ਼ਿਕਰਯੋਗ ਹੈ ਕਿ ਚੀਨ ਨੂੰ ਆਪਣੇ ਤੇਲ ਦੀ ਸਪਲਾਈ ਲਈ ਇਰਾਨ ਅਤੇ ਖਾੜੀ ਦੇਸ਼ਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਜੇਕਰ ਜੰਗ ਜਾਰੀ ਰਹਿੰਦੀ, ਤਾਂ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਸੀ। ਇਸ ਲਈ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਇਰਾਨ, ਇਜ਼ਰਾਈਲ ਅਤੇ ਖਾੜੀ ਦੇਸ਼ਾਂ ਨਾਲ ਲਗਭਗ 26 ਵਾਰ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਜੋ ਸ਼ਾਂਤੀ ਬਹਾਲ ਹੋ ਸਕੇ।

Have something to say? Post your comment

ਅਤੇ ਦੁਨੀਆਂ ਖਬਰਾਂ

ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਦਾ ਵੱਡਾ ਬਿਆਨ

'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਦਾ ਵੱਡਾ ਬਿਆਨ

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

ਈਰਾਨ ਜੰਗਬੰਦੀ ਮਗਰੋਂ ਹੁਣ ਉੱਤਰੀ ਕੋਰੀਆ ਨੇ ਦਾਗ'ਤੀਆਂ ਮਿਜ਼ਾਈਲਾਂ ! ਜਾਪਾਨ 'ਚ ਅਲਰਟ

ਈਰਾਨ ਜੰਗਬੰਦੀ ਮਗਰੋਂ ਹੁਣ ਉੱਤਰੀ ਕੋਰੀਆ ਨੇ ਦਾਗ'ਤੀਆਂ ਮਿਜ਼ਾਈਲਾਂ ! ਜਾਪਾਨ 'ਚ ਅਲਰਟ

''ਮਿਡਲ ਈਸਟ ਲਈ Golden Age..!'' ਜੰਗਬੰਦੀ ਮਗਰੋਂ ਆ ਗਿਆ ਟਰੰਪ ਦਾ ਪਹਿਲਾ ਬਿਆਨ

''ਮਿਡਲ ਈਸਟ ਲਈ Golden Age..!'' ਜੰਗਬੰਦੀ ਮਗਰੋਂ ਆ ਗਿਆ ਟਰੰਪ ਦਾ ਪਹਿਲਾ ਬਿਆਨ

ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਅਮਰੀਕਾ ਨੇ ਕਰ'ਤਾ ਭਿਆਨਕ ਹਮਲਾ ! ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਭੜਕੇ ਟਰੰਪ

ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਅਮਰੀਕਾ ਨੇ ਕਰ'ਤਾ ਭਿਆਨਕ ਹਮਲਾ ! ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਭੜਕੇ ਟਰੰਪ

ਸ੍ਰੀਲੰਕਾ ਤੋਂ ਰਿਹਾਅ ਹੋਏ 30 ਭਾਰਤੀ ਮਛੇਰੇ ਪਰਤੇ ਵਤਨ, ਭਾਰਤੀ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਜਾਣਕਾਰੀ

ਸ੍ਰੀਲੰਕਾ ਤੋਂ ਰਿਹਾਅ ਹੋਏ 30 ਭਾਰਤੀ ਮਛੇਰੇ ਪਰਤੇ ਵਤਨ, ਭਾਰਤੀ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਜਾਣਕਾਰੀ

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

ਬੰਗਲਾਦੇਸ਼ ਦੀ ਪਹਿਲੀ ਸਾਬਕਾ ਮਹਿਲਾ ਸਪੀਕਰ ਗ੍ਰਿਫ਼ਤਾਰ, ਢਾਕਾ ਪੁਲਸ ਨੇ ਕੀਤੀ ਵੱਡੀ ਕਾਰਵਾਈ

ਬੰਗਲਾਦੇਸ਼ ਦੀ ਪਹਿਲੀ ਸਾਬਕਾ ਮਹਿਲਾ ਸਪੀਕਰ ਗ੍ਰਿਫ਼ਤਾਰ, ਢਾਕਾ ਪੁਲਸ ਨੇ ਕੀਤੀ ਵੱਡੀ ਕਾਰਵਾਈ

'ਮੇਰੇ ਸਣੇ 1.4 ਕਰੋੜ ਈਰਾਨੀ ਦੇਸ਼ ਲਈ ਜਾਨ ਦੇਣ ਨੂੰ ਤਿਆਰ', ਰਾਸ਼ਟਰਪਤੀ ਮਸੂਦ ਦਾ ਵੱਡਾ ਬਿਆਨ

'ਮੇਰੇ ਸਣੇ 1.4 ਕਰੋੜ ਈਰਾਨੀ ਦੇਸ਼ ਲਈ ਜਾਨ ਦੇਣ ਨੂੰ ਤਿਆਰ', ਰਾਸ਼ਟਰਪਤੀ ਮਸੂਦ ਦਾ ਵੱਡਾ ਬਿਆਨ