Monday, July 20, 2026
BREAKING
12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼ ਸੱਥ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ ਵਿਜੇ ਸ਼ਰਮਾ ਟਿੰਕੂ ਨੇ ਖਰੜ ਵਾਰਡ 21 ਵਾਸੀਆਂ ਨਾਲ ਕੀਤੀ ਮੀਟਿੰਗ ਪੰਜਾਬ ਸਰਕਾਰ ਨੇ ਪੇਂਡੂ ਰੁਜ਼ਗਾਰ ਗਰੰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਵੀਬੀ ਜੀ ਰਾਮ ਜੀ ਸਕੀਮ : ਤਰੁਨਪ੍ਰੀਤ ਸਿੰਘ ਸੌਂਦ ਸੀ.ਈ.ਓ. ਨੇ ਐਸ.ਬੀ.ਐਸ. ਨਗਰ ਦੇ ਚੋਣ ਅਮਲੇ ਦੇ ਯਤਨਾਂ ਦੀ ਕੀਤੀ ਸ਼ਲਾਘਾ, ਬਲਾਚੌਰ ਨੂੰ ਐਸ.ਆਈ.ਆਰ.-2026 ਦੌਰਾਨ ਘਰੋਂ-ਘਰੀਂ ਗਣਨਾ ਪੜਾਅ ਤਹਿਤ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਦਿੱਤੀ ਵਧਾਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ 2026 ਪ੍ਰੀਖਿਆ ਕੀਤੀ ਪਾਸ, 2 ਸਾਲਾਂ ਵਿੱਚ ਨੀਟ ਪਾਸ ਕਰਨ ਵਾਲਿਆਂ ਦੀ ਗਿਣਤੀ 100 ਫ਼ੀਸਦੀ ਵਧੀ: ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert 'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ

ਨਿਵੇਦਿਤਾ ਟ੍ਰਸਟ ਅਤੇ ਪੰਜਾਬ ਯੂਨੀਵਰਸਿਟੀ ਨੇ ਮਹਾਰਾਣੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਸਬੰਧੀ ਵਿਸ਼ਾਲ ਸਮਾਰੋਹ ਕੀਤਾ ਆਯੋਜਿਤ

26 ਸਤੰਬਰ, 2024 07:06 PM

ਚੰਡੀਗਡ਼੍ਹ : ਨਿਵੇਦਿਤਾ ਟ੍ਰਸਟ ਨੇ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਮਾਜ ਸੁਧਾਰਕ ਅਤੇ ਦੂਰਦਰਸ਼ੀ ਸ਼ਾਸਕ ਮਹਾਰਾਣੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਮਨਾਉਣ ਲਈ ਵਿਸ਼ਾਲ ਪ੍ਰੋਗਰਾਮ ਕਰਾਇਆ ਗਿਆ। ਇਹ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਾਲੀਵੁੱਡ ਦੀ ਪਲੇਅਬੈਕ ਅਤੇ ਕਲਾਸੀਕਲ ਗਾਇਕਾ ਡਾ. ਜਸਪਿੰਦਰ ਨਰੂਲਾ ਨੇ ਸ਼ਿਰਕਤ ਕੀਤੀ। ਉੱਘੇ ਚਿੰਤਕ ਅਤੇ ਸਮਾਜਿਕ ਪਰਿਵਰਤਨਾਰ ਸ਼੍ਰੀ ਪ੍ਰਦੀਪ ਜੋਸ਼ੀ ਨੇ ਸਮਾਗਮ ਵਿੱਚ ਮੁੱਖ ਭਾਸ਼ਣ ਦਿੱਤਾ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਡਾ: ਰੇਣੂ ਵਿਗ ਨੇ ਕੀਤੀ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਵਿਚ ਹੋਇਆ।
ਸਾਮਗਮ ਵਿੱਚ ਟਰਾਈਸਿਟੀ ਖੇਤਰ ਦੀਆਂ ਉੱਘੀਆਂ ਮਹਿਲਾ ਪੇਸ਼ੇਵਰਾਂ ਦੇ ਨਾਲ ਅਨੇਕਾਂ ਹੋਰ ਨਾਮਵਰ ਹਸਤੀਆਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਸਮਾਗਮ ਵਿਚ ਮਹਾਰਾਣੀ ਅਹਿਲਿਆਬਾਈ ਹੋਲਕਰ ਦੇ ਜੀਵਨ ਅਤੇ ਯੋਗਦਾਨ ਅਤੇ ਖਾਸ ਤੌਰ ’ਤੇ ਸਮਾਜਿਕ ਸੁਧਾਰਾਂ ਅਤੇ ਆਰਕੀਟੈਕਚਰਲ ਕੰਮਾਂ ਵਿਚ ਉਸ ਦੀ ਅਗਵਾਈ ਸਬੰਧੀ ਇੱਕ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ।
ਇਸ ਮੌਕੇ ਵੱਕਾਰੀ ਮਹਾਰਾਣੀ ਅਹਿਲਿਆਬਾਈ ਹੋਲਕਰ ਅਵਾਰਡ 2024 ਮਹੱਤਵਪੂਰਣ ਪ੍ਰਾਪਤੀਆਂ ਵਾਲੀਆਂ ਮਹਿਲਾਵਾਂ ਨੂੰ ਪ੍ਰਦਾਨ ਕੀਤਾ ਗਿਆ। ਜਿਨ੍ਹਾਂ ਨੂੰ ਇਹ ਪੁਰਸਕਾਰ ਭੇਂਟ ਕੀਤਾ ਗਿਆ, ਉਨ੍ਹਾਂ ਵਿੱਚ ਡਾ. ਸੁਨੈਨੀ ਸ਼ਰਮਾ-ਉੱਘੀ ਪੰਜਾਬੀ ਲੋਕ ਗਾਇਕਾ, ਡਾ. ਅਨੀਤਾ ਕੌਸ਼ਲ ਅਤੇ ਡਾ. ਸਪਨਾ ਨੰਦਾ-ਉੱਘੇ ਅਕਾਦਮੀਸ਼ੀਅਨ, ਸ਼੍ਰੀਮਤੀ ਊਸ਼ਾ ਸ਼ਰਮਾ - ਰਿਟਾਇਰਡ ਨੌਕਰਸ਼ਾਹ ਅਤੇ ਕਵਿਤਰੀ, ਡਾ. ਵਿਨੈ ਕਪੂਰ ਮਹਿਰਾ-ਸਾਬਕਾ ਵਾਈਸ-ਚਾਂਸਲਰ, ਸ਼੍ਰੀਮਤੀ ਗੁਨੀਤ ਸਵਾਨੀ, ਡਾ. ਲਤਿਕਾ ਸ਼ਰਮਾ, ਅਤੇ ਡਾ. ਨੰਦਿਤਾ ਸਿੰਘ ਸ਼ਾਮਿਲ ਹਨ।
ਸ਼੍ਰੀ ਪ੍ਰਦੀਪ ਜੋਸ਼ੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਮਹਾਰਾਣੀ ਅਹਿਲਿਆਬਾਈ ਹੋਲਕਰ ਦੇ ਜੀਵਨ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਮਹਾਰਾਣੀ ਹੋਲਕਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜਿਕ ਪਰਿਵਰਤਨ ਵਿੱਚ ਪਾਏ ਯੋਗਦਾਨ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਪੁਰਾਤਨ ਕਾਲ ਵਿੱਚ ਭਾਰਤੀ ਸੰਸਕ੍ਰਿਤੀ ਵਿੱਚ ਮਹਿਲਾਵਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਮਹਿਲਾ ਪੇਸ਼ੇਵਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਮਾਜਿਕ ਲੀਡਰਸ਼ਿਪ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦੀ ਲੋਡ਼ ਤੇ ਜ਼ੋਰ ਦਿੱਤਾ। ਉਨ੍ਹਾਂ ਆਧੁਨਿਕ ਸਮੇਂ ਵਿੱਚ ਮਹਾਰਾਣੀ ਅਹਿਲਿਆਬਾਈ ਦੇ ਦਰਸ਼ਨ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ।
ਮੁੱਖ ਮਹਿਮਾਨ ਡਾ: ਜਸਪਿੰਦਰ ਨਰੂਲਾ ਨੇ ਮਹਾਰਾਣੀ ਅਹਿਲਿਆਬਾਈ ਹੋਲਕਰ ਦੀ ਸਦੀਵੀ ਵਿਰਾਸਤ ਦੀ ਸ਼ਲਾਘਾ ਕੀਤੀ। ਸਮਾਜ ਲਈ ਉਨ੍ਹਾਂ ਦੇ ਯੋਗਦਾਨ ਲਈ ਪ੍ਰਸ਼ੰਸਾ ਜ਼ਾਹਰ ਕਰਦੇ ਹੋਏ, ਉਨ੍ਹਾਂ ਦੀਆਂ ਪੁਰਸਕਾਰ ਹਾਸਿਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਡਾ: ਰੇਣੂ ਵਿਗ ਨੇ ਆਧਾਰਿਤ ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ, ਜੋ ਕਿ ਮਹਾਰਾਣੀ ਅਹਿਲਿਆਬਾਈ ਦੇ ਦ੍ਰਿਸ਼ਟੀਕੋਣ ਦਾ ਮੂਲ ਸੀ ਪ੍ਰਤੀ ਪੰਜਾਬ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ: ਜਸਪਿੰਦਰ ਨਰੂਲਾ, ਡਾ: ਰੇਣੂ ਵਿਗ ਅਤੇ ਡਾ: ਸਪਨਾ ਨੰਦਾ ਦੁਆਰਾ ਸ਼ਾਸਤਰੀ ਸੰਗੀਤ, ਖਾਸ ਕਰਕੇ ਗੁਰਮਤਿ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਵਿੱਚ ਉਭਰਦੇ ਗਾਇਕਾਂ ਅਤੇ ਸੰਗੀਤ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਤਹਿਤ ਇੱਕ ਸਹਿਯੋਗੀ ਪਹਿਲਕਦਮੀ ਦਾ ਐਲਾਨ ਕੀਤਾ। ਡਾ ਜਸਪਿੰਦਰ ਨਰੂਲਾ ਉੱਭਰਦੇ ਗਾਇਕਾਂ ਨੂੰ ਸਾਸ਼ਤਰੀ ਸੰਗੀਤ ਦੀ ਬਾਰੀਕੀਆਂ ਨੂੰ ਸਿਖਾਉਣ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕਰੇਗੀ। ਗੁਰਬਾਣੀ ਦੀ ਰਿਕਾਰਡਿੰਗ ਅਤੇ ਪ੍ਰਚਾਰ ਵਿੱਚ ਡਾ ਨਰੂਲਾ ਦੇ ਪਿਤਾ ਸ੍ਰੀ ਕੇਸਰ ਸਿੰਘ ਨਰੂਲਾ ਦੀ ਭੂਮਿਕਾ ਨੂੰ ਯਾਦ ਕਰਦਿਆਂ ਡਾ ਰੇਣੂ ਵਿਗ ਨੇ ਡਾ ਜਸਪਿੰਦਰ ਨਰੂਲਾ ਦੀ ਕਲਾਸੀਕਲ ਦੀਆਂ ਬਾਰੀਕੀਆਂ ਗੁਰਬਾਣੀ ਗਾਇਨ ਦੀ ਪਰੰਪਰਾ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਆਭਾਰ ਪ੍ਰਗਟ ਕੀਤਾ।
ਡਾ. ਜਸਪਿੰਦਰ ਨਰੂਲਾ ਨੇ ਰਾਗਾਂ ਵਿੱਚ ਗੁਰਬਾਣੀ ਗਾਇਨ ਨੇ ਨੇਕ ਕੰਮ ਨੂੰ ਹੋਰ ਹੁਲਾਰਾ ਦੇਣ ਲਈ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੇਸ਼ੇਵਰ ਸਫ਼ਲਤਾ ਦੀਆਂ ਉਚਾਈਆਂ ਛੂਹਣ ਤੋਂ ਬਾਅਦ ਮੈਂ ਸਮਾਜ ਨੂੰ ਕੁੱਝ ਦੇਣਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਪੰਜਾਬ ਦੀ ਧਰਤੀ ਅਤੇ ਲੋਕਾਂ ਨੂੰ ਆਪਣੀ ਕ੍ਰਿਪਾ ਅਤੇ ਆਸ਼ੀਰਵਾਦ ਬਖਸ਼ਣ। ਉਨ੍ਹਾਂ ਨੌਜਵਾਨ ਗਾਇਕਾਂ ਵਿੱਚ ਪਰੰਪਰਿਕ ਗੁਰਬਾਣੀ ਗਾਇਨ ਦੇ ਕਾਇਆ ਕਲਪ ਲਈ ਸਮਾਂ ਅਤੇ ਅਟੁੱਟ ਸਮਰਥਨ ਕਰਨ ਦੀ ਇੱਛਾ ਪ੍ਰਗਟ ਕੀਤੀ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਅਤੇ ਨਿਵੇਦਿਤਾ ਟ੍ਰਸਟ ਸਪਤਸਿੰਧੂ ਦੀ ਪਹਿਲਕਦਮੀ ਤਹਿਤ ਆਯੋਜਿਤ ਕੀਤਾ ਗਿਆ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ