Tuesday, July 21, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਮਨੋਰੰਜਨ

ਨਛੱਤਰ ਗਿੱਲ ਦਾ ਮਜ਼ਾਕ ਉਡਾਉਣ ਦੀ ਵੀਡੀਓ ਮਗਰੋਂ ਮਾਸਟਰ ਸਲੀਮ ਨੇ ਮੰਗੀ ਮੁਆਫ਼ੀ, ਯੁਵਰਾਜ ਹੰਸ ਨੇ ਡਿਲੀਟ ਕੀਤੀ ਪੋਸਟ

28 ਜਨਵਰੀ, 2026 01:47 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਇਕ ਵੱਡੇ ਵਿਵਾਦ ਵਿਚ ਘਿਰ ਗਏ ਹਨ। ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਤਿੰਨਾਂ ਕਲਾਕਾਰਾਂ ਵੱਲੋਂ ਦਿੱਗਜ ਗਾਇਕ ਨਛੱਤਰ ਗਿੱਲ ਦੇ ਇਕ ਸੈਡ ਸੌਂਗ 'ਤੇ ਬਣਾਈ ਗਈ ਰੀਲ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਤਿੰਨੇ ਕਲਾਕਾਰ ਨਛੱਤਰ ਗਿੱਲ ਦੇ ਮਸ਼ਹੂਰ ਗੀਤ "ਸਾਡੀ ਜਾਨ ਤੇ ਬਣੀ ਹੈ, ਤੇਰਾ ਹੱਸਾ ਹੋ ਗਿਆ" 'ਤੇ ਲੰਬੇ ਸੁਰ ਲਗਾ ਕੇ ਕਥਿਤ ਤੌਰ 'ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਸਨ।

ਨਛੱਤਰ ਗਿੱਲ ਨੇ ਦਿੱਤਾ ਕਰਾਰਾ ਜਵਾਬ
ਵੀਡੀਓ ਵਾਇਰਲ ਹੋਣ ਤੋਂ ਬਾਅਦ ਨਛੱਤਰ ਗਿੱਲ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, "ਕਿਉਂ ਤੁਸੀਂ ਸਭ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ। ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ"। ਗਿੱਲ ਨੇ ਅੱਗੇ ਲਿਖਿਆ ਕਿ ਇਨ੍ਹਾਂ ਕਲਾਕਾਰਾਂ ਨੇ ਅਜਿਹੀ ਹਰਕਤ ਕਰਕੇ ਨਾ ਸਿਰਫ਼ ਆਪਣਾ ਜਨਾਜ਼ਾ ਕੱਢਿਆ ਹੈ, ਸਗੋਂ ਆਪਣੇ ਉਸਤਾਦਾਂ ਅਤੇ ਬਜ਼ੁਰਗ ਗਾਇਕਾਂ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਅਤੇ ਯੁਵਰਾਜ ਹੰਸ ਵਰਗੇ ਕਲਾਕਾਰ ਵੱਡੇ ਘਰਾਣਿਆਂ ਅਤੇ ਉਸਤਾਦਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦਾ ਉਹ ਖੁਦ ਸਤਿਕਾਰ ਕਰਦੇ ਹਨ।

ਲਖਵਿੰਦਰ ਵਡਾਲੀ ਨੇ ਵੀ ਦਿੱਤਾ ਸਮਰਥਨ
ਨਛੱਤਰ ਗਿੱਲ ਦੇ ਹੱਕ ਵਿਚ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੀ ਨਿੱਤਰ ਆਏ ਹਨ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਪਹਿਲਾਂ ਉਨ੍ਹਾਂ ਦੇ ਗੀਤ ਨਾਲ ਵੀ ਅਜਿਹਾ ਹੀ ਕੀਤਾ ਸੀ। ਵਡਾਲੀ ਨੇ ਹੈਰਾਨੀ ਜਤਾਈ ਕਿ ਲੋਕ ਵਾਰ-ਵਾਰ ਮਾਣ-ਮਰਿਆਦਾ ਕਿਵੇਂ ਭੁੱਲ ਜਾਂਦੇ ਹਨ। ਪ੍ਰਸ਼ੰਸਕਾਂ ਨੇ ਵੀ ਇਸ ਹਰਕਤ ਦੀ ਨਿੰਦਾ ਕਰਦਿਆਂ ਇਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸ਼ਰਮਨਾਕ ਦੱਸਿਆ ਹੈ।

ਮਾਸਟਰ ਸਲੀਮ ਵੱਲੋਂ ਸਪੱਸ਼ਟੀਕਰਨ ਅਤੇ ਮੁਆਫ਼ੀ
ਵਿਵਾਦ ਵਧਦਾ ਦੇਖ ਮਾਸਟਰ ਸਲੀਮ ਨੇ ਇਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ, "ਅਸੀਂ ਸ਼ੂਟਿੰਗ ਕਰ ਰਹੇ ਸੀ ਅਤੇ ਪਿੱਛੇ ਕੋਈ ਨਛੱਤਰ ਗਿੱਲ ਦਾ ਗੀਤ ਸੁਣ ਰਿਹਾ ਸੀ। ਰਿਹਰਸਲ ਦੌਰਾਨ ਉਨ੍ਹਾਂ ਦਾ ਗਾਣਾ ਵੀਡੀਓ ਵਿਚ ਆ ਗਿਆ। ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾਇਆ"। ਸਲੀਮ ਨੇ ਅੱਗੇ ਕਿਹਾ ਕਿ ਉਹ ਨਛੱਤਰ ਗਿੱਲ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਵਰਗਾ ਕੋਈ ਹੋਰ ਨਹੀਂ ਗਾ ਸਕਦਾ। ਦੱਸਣਯੋਗ ਹੈ ਕਿ ਵਿਵਾਦ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਪੇਜ ਤੋਂ ਉਹ ਵੀਡੀਓ ਹਟਾ ਦਿੱਤੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਪ੍ਰਸਿੱਧ ਰੈਪ ਰਿਐਲਿਟੀ ਸ਼ੋਅ Hustle ਸੀਜ਼ਨ 5 'ਚ ਰੈਪ ਸੁਪਰੀਮੋ ਵਜੋਂ ਹੋਈ ਬਾਦਸ਼ਾਹ ਦੀ ਵਾਪਸੀ

ਪ੍ਰਸਿੱਧ ਰੈਪ ਰਿਐਲਿਟੀ ਸ਼ੋਅ Hustle ਸੀਜ਼ਨ 5 'ਚ ਰੈਪ ਸੁਪਰੀਮੋ ਵਜੋਂ ਹੋਈ ਬਾਦਸ਼ਾਹ ਦੀ ਵਾਪਸੀ

ਦਿੱਲੀ 'ਚ ਕਾਕਰੋਚਾਂ 'ਤੇ ਲਾਠੀਚਾਰਜ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ-ਰੱਬ ਸਭ ਦੇਖ ਰਿਹਾ

ਦਿੱਲੀ 'ਚ ਕਾਕਰੋਚਾਂ 'ਤੇ ਲਾਠੀਚਾਰਜ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ-ਰੱਬ ਸਭ ਦੇਖ ਰਿਹਾ

ਲਾਕ ਅੱਪ ਸੀਜ਼ਨ 2 'ਚ ਅਰਜੁਨ ਕਪੂਰ ਦੀ ਹੋਸਟਿੰਗ ਦੀ ਦਰਸ਼ਕਾਂ ਨੇ ਕੀਤੀ ਪ੍ਰਸ਼ੰਸਾ

ਲਾਕ ਅੱਪ ਸੀਜ਼ਨ 2 'ਚ ਅਰਜੁਨ ਕਪੂਰ ਦੀ ਹੋਸਟਿੰਗ ਦੀ ਦਰਸ਼ਕਾਂ ਨੇ ਕੀਤੀ ਪ੍ਰਸ਼ੰਸਾ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- 'ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ'

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- 'ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ'

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'