Friday, October 02, 2026
BREAKING
• LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ • ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ • ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ • ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ • LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ • ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ • ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ • ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ • ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼ • ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

ਰਾਸ਼ਟਰੀ

ਧਰਮ ਅਤੇ ਰਾਸ਼ਟਰ ਵੱਖ ਨਹੀਂ, ਅਸ਼ਾਂਤ ਦੁਨੀਆ 'ਚ ਭਾਰਤ ਦੀ ਭੂਮਿਕਾ ਅਹਿਮ : ਮੋਹਨ ਭਾਗਵਤ

02 ਅਕਤੂਬਰ, 2026 06:44 PM

ਮੁੰਬਈ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 'ਚ ਧਰਮ ਅਤੇ ਰਾਸ਼ਟਰ ਵੱਖ-ਵੱਖ ਨਹੀਂ ਹਨ ਅਤੇ ਦੇਸ਼ ਦਾ ਅਧਿਆਤਮਿਕ ਗਿਆਨ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਹੱਲ ਕਰਨ 'ਚ ਭੂਮਿਕਾ ਨਿਭਾਉਂਦਾ ਹੈ। ਭਾਗਵਤ ਨੇ ਕਿਹਾ,"ਸਾਡਾ ਰਾਸ਼ਟਰ ਅਤੇ ਧਰਮ ਵੱਖ ਨਹੀਂ ਹਨ। ਰਾਸ਼ਟਰ ਦਾ ਉਦੇਸ਼ ਧਰਮ ਹੈ ਅਤੇ ਧਰਮ ਰਾਸ਼ਟਰ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ। ਦੋਵੇਂ ਇਕ-ਦੂਜੇ 'ਤੇ ਨਿਰਭਰ ਹਨ। ਜੇਕਰ ਇਕ ਹੈ ਤਾਂ ਦੂਜਾ ਵੀ ਹੈ ਅਤੇ ਜੇਕਰ ਇਕ ਨਹੀਂ ਹੈ, ਤਾਂ ਦੂਜਾ ਵੀ ਨਹੀਂ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਮੁਖੀ ਨੇ ਅਖਿਲ ਭਾਰਤੀ ਵਿਹਾਰ ਸੇਵਾ ਸਮੂਹ ਦੇ 14ਵੇਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੁਨੀਆ ਵਿਕਾਸ ਅਤੇ ਵਾਤਾਵਰਣ ਸੁਰੱਖਿਆ, ਨਿੱਜੀ ਆਜ਼ਾਦੀ ਅਤੇ ਪਰਿਵਾਰਕ ਜੀਵਨ ਅਤੇ ਧਾਰਮਿਕ ਵਿਸ਼ਵਾਸ ਅਤੇ ਟਕਰਾਅ ਵਰਗੇ ਮੁੱਦਿਆਂ 'ਤੇ ਉਲਝਣ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ,"ਦੁਨੀਆ ਪਰੇਸ਼ਾਨ ਹੈ। ਹਰ ਖੁਸ਼ੀ ਅਧੂਰੀ ਰਹਿੰਦੀ ਹੈ, ਹਰ ਇੱਛਾ ਦੇ ਨਾਲ ਕੁਝ ਨਾ ਕੁਝ ਹਾਨੀ ਜੁੜੀ ਹੁੰਦੀ ਹੈ ਅਤੇ ਹਰ ਨਿਸ਼ਠਾ ਕਿਸੇ ਦੂਜੀ ਨਿਸ਼ਠਾ ਨਾਲ ਜੁੜੀ ਹੋਈ ਹੈ। ਉੱਥੇ ਕੋਈ ਸੰਤੁਲਨ ਨਹੀਂ, ਉੱਥੇ ਕੱਟੜਤਾ ਹੈ।

ਭਾਗਵਤ ਨੇ ਕਿਹਾ ਕਿ ਦੁਨੀਆ ਇਨ੍ਹਾਂ ਵਿਰੋਧਾਭਾਸਾਂ ਨੂੰ ਦੂਰ ਕਰਨ ਲਈ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਭਾਰਤ ਨੇ ਇਤਿਹਾਸਕ ਤੌਰ 'ਤੇ ਦੂਜੇ ਦੇਸ਼ਾਂ ਨੂੰ ਜਿੱਤਣ ਜਾਂ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਆਪਣਾ ਗਿਆਨ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ, "ਦੁਨੀਆ ਜਾਣਦੀ ਹੈ ਕਿ ਰਸਤਾ ਭਾਰਤ 'ਚੋਂ ਲੰਘਦਾ ਹੈ।" ਉਨ੍ਹਾਂ ਕਿਹਾ ਕਿ ਭਾਰਤ ਕੋਲ ਇਕ ਵਿਸ਼ਾਲ ਗਿਆਨ ਪਰੰਪਰਾ ਹੈ ਜਿਸ 'ਚ ਵੇਦ, ਉਪਨਿਸ਼ਦ, ਰਾਮਾਇਣ, ਮਹਾਭਾਰਤ, ਗੀਤਾ, ਜੈਨ ਅਗਮ, ਤ੍ਰਿਪਿਟਕ, ਗੁਰੂ ਗ੍ਰੰਥ ਸਾਹਿਬ ਅਤੇ ਸੰਤਾਂ ਦੀਆਂ ਸਿੱਖਿਆਵਾਂ ਸ਼ਾਮਲ ਹਨ।

ਉਨ੍ਹਾਂ ਕਿਹਾ, "ਸਾਡੇ ਦੇਸ਼ ਕੋਲ ਗਿਆਨ ਦਾ ਇਕ ਵਿਸ਼ਾਲ ਖਜ਼ਾਨਾ ਹੈ, ਜਿਸ ਦੀ ਅੱਜ ਦੁਨੀਆ ਨੂੰ ਲੋੜ ਹੈ। ਕੋਈ ਵੀ ਵਿਅਕਤੀ ਭਗਤੀ ਦੀ ਸ਼ਕਤੀ ਰਾਹੀਂ ਪਰਮਾਤਮਾ ਦੇ ਕਰੀਬ ਆ ਸਕਦਾ ਹੈ।" ਭਾਗਵਤ ਦੇ ਅਨੁਸਾਰ, ਇਸ ਗਿਆਨ ਨੂੰ ਅੱਗੇ ਵਧਾਉਣ ਵਾਲਿਆਂ ਦੇ ਜੀਵਨ ਅਤੇ ਪਰੰਪਰਾਵਾਂ ਦੀ ਰੱਖਿਆ ਕਰਨਾ ਸਿਰਫ਼ ਇਕ ਧਾਰਮਿਕ ਜ਼ਿੰਮੇਵਾਰੀ ਨਹੀਂ ਹੈ, ਸਗੋਂ ਮਨੁੱਖਤਾ ਦੀ ਸੇਵਾ ਹੈ। ਉਨ੍ਹਾਂ ਕਿਹਾ,"ਤੁਸੀਂ ਸਿਰਫ਼ ਇਕ ਜੀਵਨ ਦੀ ਰੱਖਿਆ ਨਹੀਂ ਕਰ ਰਹੇ ਹੋ। ਤੁਸੀਂ ਸਾਰੀ ਮਨੁੱਖਤਾ ਦੇ ਸੁਰੱਖਿਅਤ ਭਵਿੱਖ ਦੀ ਰੱਖਿਆ ਕਰ ਰਹੇ ਹੋ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ

ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ

ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼

ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼

ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਹੱਲ ਲਈ

ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਹੱਲ ਲਈ "ਬਹੁਤ ਵਧੀਆ ਵਿਚਾਰ" : ਪੁਤਿਨ

PM ਮੋਦੀ ਨੇ ਕੈਪਟਨ ਸਮਿਤ ਮਛਾਰ ਨਾਲ ਕੀਤੀ ਗੱਲਬਾਤ, ਕਿਹਾ- ਸਾਨੂੰ ਤੁਹਾਡੇ 'ਤੇ ਮਾਣ ਹੈ

PM ਮੋਦੀ ਨੇ ਕੈਪਟਨ ਸਮਿਤ ਮਛਾਰ ਨਾਲ ਕੀਤੀ ਗੱਲਬਾਤ, ਕਿਹਾ- ਸਾਨੂੰ ਤੁਹਾਡੇ 'ਤੇ ਮਾਣ ਹੈ

PM ਮੋਦੀ ਨੇ ਮਹਾਤਮਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ

PM ਮੋਦੀ ਨੇ ਮਹਾਤਮਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ