Thursday, October 01, 2026
BREAKING
• ''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ • ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ • ਪੰਜਾਬ ਬੋਰਡ ਦਾ ਸਰਟੀਫਿਕੇਟਾਂ 'ਚ ਸੋਧ ਲਈ ਨਵਾਂ ਫਾਰਮੂਲਾ, ਬਿਨੈਕਾਰਾਂ ਨੂੰ ਮਿਲੇਗੀ ਵੱਡੀ ਰਾਹਤ • ਪੰਜਾਬ ਵਿਚ ਅਮਿਤ ਸ਼ਾਹ ਦੀ ਰੈਲੀ ਮਗਰੋਂ ਭਾਜਪਾ ਨੇ ਸੱਦ ਲਈ ਹਾਈ ਲੈਵਲ ਮੀਟਿੰਗ • LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ • ਤਾਲਮੇਲ ਕਮੇਟੀ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਸਬੰਧੀ ਮੀਟਿੰਗ ਸੱਦੀ • ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ • ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ • ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ • 180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਰਾਸ਼ਟਰੀ

180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

01 ਅਕਤੂਬਰ, 2026 07:40 PM

ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ FZ1073 ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾਉਣ ਅਤੇ ਲਗਭਗ 180 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਦੀ ਬਹਾਦਰੀ ਦੀ ਪੂਰੇ ਇਜ਼ਰਾਈਲ ਵਿੱਚ ਚਰਚਾ ਹੋ ਰਹੀ ਹੈ। ਇਜ਼ਰਾਈਲ ਸਰਕਾਰ ਨੇ ਭਾਰਤੀ ਪਾਇਲਟ ਦੀ ਇਸ ਦਲੇਰੀ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜਹਾਜ਼ ਵਿੱਚ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਵਿੱਚ ਮਦਦ ਕਰਨ ਵਾਲੇ ਚਾਰ ਇਜ਼ਰਾਈਲੀ ਨਾਗਰਿਕਾਂ- ਯਾਨਿਵ ਹਯੂਨ, ਡਾ. ਸ਼ੋਤਾ ਮੁਸਾਯੇਵ, ਤਵਿਕਾ ਮੈਨਸ ਅਤੇ ਆਸਫ ਰੇਜ਼ਵਾਨ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਇਨ੍ਹਾਂ ਚਾਰਾਂ ਨਾਗਰਿਕਾਂ ਨੂੰ 'ਪ੍ਰੈਜ਼ੀਡੈਂਟ ਮੈਡਲ ਫਾਰ ਸਿਵਿਲੀਅਨ ਹੀਰੋਇਜ਼ਮ' ਦੇਣ ਦੀ ਸਿਫ਼ਾਰਸ਼ ਕੀਤੀ ਹੈ।

ਉਡਾਣ ਦੌਰਾਨ ਕਾਕਪਿਟ ਵਿੱਚ ਕੋ-ਪਾਇਲਟ ਨੇ ਦੂਜੇ ਪਾਇਲਟ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ। ਇਸ ਨਾਜ਼ੁਕ ਮੋੜ 'ਤੇ ਕੈਪਟਨ ਸਮਿਤ, ਜਹਾਜ਼ ਦੇ ਕਰੂ ਅਤੇ ਯਾਤਰੀਆਂ ਨੇ ਮਿਲ ਕੇ ਹਾਲਾਤ 'ਤੇ ਕਾਬੂ ਪਾਇਆ। ਬਾਅਦ ਵਿੱਚ ਫਲਾਈਟ FZ1073 ਨੂੰ ਸਾਊਦੀ ਅਰਬ ਵੱਲ ਮੋੜ ਕੇ ਉਥੇ ਸੁਰੱਖਿਅਤ ਲੈਂਡ ਕਰਵਾਇਆ ਗਿਆ।

ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੂਵੇਨ ਅਜ਼ਾਰ ਨੇ ਦੱਸਿਆ ਕਿ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਆਮ ਨਾਗਰਿਕਾਂ ਤੱਕ, ਹਰ ਕੋਈ ਕੈਪਟਨ ਸਮਿਤ ਦੀ ਬਹਾਦਰੀ ਦੀ ਸ਼ਲਾਘਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ 'ਸੱਚਾ ਹੀਰੋ' ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਸੰਕਟ ਦੇ ਸਮੇਂ ਆਪਣੇ ਨਾਲ ਖੜ੍ਹਨ ਵਾਲੇ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਦਾ। ਅਜ਼ਾਰ ਅਨੁਸਾਰ, 7 ਅਕਤੂਬਰ ਦੇ ਅੱਤਵਾਦੀ ਹਮਲੇ ਦੀ ਤੀਜੀ ਵਰ੍ਹੇਗੰਢ ਦੇ ਨੇੜੇ ਇੱਕ ਹੋਰ ਵੱਡਾ ਹਮਲਾ ਟਲ ਗਿਆ ਹੈ। ਸੰਭਾਵੀ ਖ਼ਤਰੇ ਨੂੰ ਦੇਖਦਿਆਂ ਇਜ਼ਰਾਈਲ ਨੇ ਹਵਾ ਵਿੱਚ ਫਾਈਟਰ ਜੈੱਟ ਵੀ ਰਵਾਨਾ ਕੀਤੇ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ: ਅਭਿਜੀਤ ਦੀਪਕੇ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ: ਅਭਿਜੀਤ ਦੀਪਕੇ

'ਪੱਤਰਕਾਰਾਂ ਨੂੰ ਮਿਲੇਗੀ ਬੁਲੇਟਪ੍ਰੂਫ ਜੈਕੇਟ ਅਤੇ ਹੈਲਮੈਟ', ਅਖਿਲੇਸ਼ ਯਾਦਵ ਦਾ ਵੱਡਾ ਐਲਾਨ

'ਪੱਤਰਕਾਰਾਂ ਨੂੰ ਮਿਲੇਗੀ ਬੁਲੇਟਪ੍ਰੂਫ ਜੈਕੇਟ ਅਤੇ ਹੈਲਮੈਟ', ਅਖਿਲੇਸ਼ ਯਾਦਵ ਦਾ ਵੱਡਾ ਐਲਾਨ

ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ ਹੈ : ਸੁਪਰੀਮ ਕੋਰਟ

ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ ਹੈ : ਸੁਪਰੀਮ ਕੋਰਟ

ਨੀਲਾ ਡਰੰਮ ਮਾਮਲੇ 'ਚ ਅਦਾਲਤ ਨੇ ਸੌਰਭ ਤੇ ਸੋਨਮ ਨੂੰ ਐਲਾਨਿਆ ਦੋਸ਼ੀ ! 15 ਦਿਨਾਂ 'ਚ ਸੁਣਾਏਗੀ ਸਜ਼ਾ

ਨੀਲਾ ਡਰੰਮ ਮਾਮਲੇ 'ਚ ਅਦਾਲਤ ਨੇ ਸੌਰਭ ਤੇ ਸੋਨਮ ਨੂੰ ਐਲਾਨਿਆ ਦੋਸ਼ੀ ! 15 ਦਿਨਾਂ 'ਚ ਸੁਣਾਏਗੀ ਸਜ਼ਾ

ਤੁਰਕੀ ਦੇ ਰਾਸ਼ਟਰਪਤੀ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੁੜੇ ਮਾਮਲੇ ’ਚ ਬੋਲਣ ਦਾ ਅਧਿਕਾਰ ਨਹੀਂ : ਵਿਦੇਸ਼ ਮੰਤਰਾਲਾ

ਤੁਰਕੀ ਦੇ ਰਾਸ਼ਟਰਪਤੀ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੁੜੇ ਮਾਮਲੇ ’ਚ ਬੋਲਣ ਦਾ ਅਧਿਕਾਰ ਨਹੀਂ : ਵਿਦੇਸ਼ ਮੰਤਰਾਲਾ

'ਸਰਕਾਰੀ ਅਹੁਦੇ ਨਹੀਂ, ਲੋਕਾਂ ਦੀ ਸੇਵਾ ਨਾਲ ਕਰੋ ਪਿਆਰ' ; PM ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ

'ਸਰਕਾਰੀ ਅਹੁਦੇ ਨਹੀਂ, ਲੋਕਾਂ ਦੀ ਸੇਵਾ ਨਾਲ ਕਰੋ ਪਿਆਰ' ; PM ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ

ਭਾਰਤੀ ਪਾਇਲਟ ਸਮਿਤ ਮਾਛਰ ਨੇ ਬਚਾਈ 174 ਲੋਕਾਂ ਦੀ ਜਾਨ, ਰਾਸ਼ਟਰਪਤੀ ਮੁਰਮੂ ਬੋਲੇ-ਦੇਸ਼ ਨੂੰ ਕੈਪਟਨ 'ਤੇ ਮਾਣ

ਭਾਰਤੀ ਪਾਇਲਟ ਸਮਿਤ ਮਾਛਰ ਨੇ ਬਚਾਈ 174 ਲੋਕਾਂ ਦੀ ਜਾਨ, ਰਾਸ਼ਟਰਪਤੀ ਮੁਰਮੂ ਬੋਲੇ-ਦੇਸ਼ ਨੂੰ ਕੈਪਟਨ 'ਤੇ ਮਾਣ