Sunday, July 06, 2025
BREAKING
ਕੋਲਕਾਤਾ ਤੋਂ ਬੈਂਕਾਕ ਜਾਣ ਵਾਲੀ ਥਾਈ ਲਾਇਨ ਏਅਰ ਦੀ ਉਡਾਣ 'ਤਕਨੀਕੀ ਖ਼ਰਾਬੀ' ਕਾਰਨ ਰੱਦ ਸਪਾ ਮੁਖੀ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, 6 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ US ਨੇ ਭਾਰਤ ਮੰਡਪਮ 'ਚ ਮਨਾਇਆ 249ਵਾਂ ਆਜ਼ਾਦੀ ਦਿਵਸ, ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤੀ ਖ਼ਾਸ ਸ਼ਿਰਕਤ ਕੀ ਰੂਸ ਮਗਰੋਂ ਭਾਰਤ ਵੀ ਅਫ਼ਗਾਨਿਸਤਾਨ 'ਚ ਤਾਲੀਬਾਨ ਸਰਕਾਰ ਨੂੰ ਦੇਵੇਗਾ ਮਾਨਤਾ ? ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ ''ਹਾਲੇ ਮੈਂ 30-40 ਸਾਲ ਹੋਰ ਜਿਊਂਗਾ...!'', ਦਲਾਈਲਾਮਾ ਦਾ ਵੱਡਾ ਬਿਆਨ ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲ ਗਈਆਂ ਗੋਲ਼ੀਆਂ CM Maan ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ CM ਮਾਨ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ

ਮਨੋਰੰਜਨ

ਦੋਸਾਂਝਾਂ ਵਾਲੇ ਦੇ ਹੱਕ 'ਚ ਖੜ੍ਹੇ ਢੱਡਰੀਆਂ ਵਾਲਾ, "ਜਦੋਂ ਪੱਗ ਵਾਲਾ ਤਰੱਕੀ ਕਰਦੈ, ਵਿਰੋਧ ਤਾਂ ਹੁੰਦਾ ਹੀ ਹੈ..."

04 ਜੁਲਾਈ, 2025 04:30 PM

ਫਿਲਮ 'ਸਰਦਾਰ ਜੀ 3' ਕਾਰਨ ਵਿਵਾਦਾਂ ਵਿਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਕਲਾਕਾਰਾਂ ਦਰਮਿਆਨ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਵਿਰੋਧ ਤਾਂ ਹੁੰਦਾ ਹੀ ਹੈ। ਇੱਥੇ ਤੱਕ ਕਿ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਨਾਲ ਦੇ ਸਾਥੀ ਕਲਾਕਾਰ ਵੀ ਇਰਖਾ ਕਰਨ ਲੱਗ ਪੈਂਦੇ ਹਨ ਅਤੇ ਜਦੋਂ ਇਸ ਤਰ੍ਹਾਂ ਨਾਲ ਵਿਰੋਧ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਹ ਵਿਰੋਧ ਵੀ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਮਾਣ ਹੋਣਾ ਚਾਹੀਦਾ ਹੈ ਕਿ ਦਿਲਜੀਤ ਪੱਗ ਨੂੰ ਕਿੱਥੇ ਤੱਕ ਲੈ ਕੇ ਗਏ ਹਨ। ਦਿਲਜੀਤ 'ਤੇ ਸਿਰਫ ਪੰਜਾਬੀਆਂ ਨੂੰ ਹੀ ਸਗੋਂ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਹੈ। ਕਿਉਂਕਿ ਦਿਲਜੀਤ ਤਿਰੰਗਾ ਲੈ ਕੇ ਸਟੇਜਾਂ 'ਤੇ ਗਾਉਂਦੇ ਰਹੇ ਨੇ ਅਤੇ ਉਹ ਤਿਰੰਗੇ ਦਾ ਮਾਣ ਵੀ ਵਧਾਉਂਦੇ ਰਹੇ ਹਨ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਮਾਮਲਾ ਇੱਥੋ ਤੱਕ ਭੱਖ ਗਿਆ ਉਨ੍ਹਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਜਾਣ ਲੱਗੀ। ਅਜਿਹਾ ਇਸ ਲਈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਨਿਰਮਾਤਾਵਾਂ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਸੀ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਕਾਫੀ ਪਹਿਲਾਂ ਬਣ ਚੁੱਕੀ ਹੋਈ ਸੀ। ਉਥੇ ਹੀ ਇਸ ਵਿਵਾਦ ਨੂੰ ਵੇਖਦਿਆਂ ਫਿਲਮ ਨੇ ਨਿਰਮਾਤਾਵਾਂ ਵੱਲੋਂ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿਚ 27 ਜੂਨ ਨੂੰ ਰਿਲੀਜ਼ ਕਰ ਦਿੱਤੀ ਗਈ। ਉਥੇ ਹੀ ਇਸ ਮਗਰੋਂ ਖਬਰਾਂ ਆ ਰਹੀਆਂ ਸਨ ਇਸ ਵਿਵਾਦ ਕਾਰਨ ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਫਿਲਮ ਵਿਚੋਂ ਕੱਢ ਦਿੱਤਾ ਗਿਆ ਹੈ ਪਰ ਹੁਣ ਦਿਲਜੀਤ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ 'ਬਾਰਡਰ 2' ਫਿਲਮ ਦੀ ਸ਼ੂਟਿੰਗ ਦੌਰਾਨ ਦੀ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਅਜੇ ਵੀ ਫਿਲਮ ਦਾ ਹਿੱਸਾ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ

ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ

ਦਿਲਜੀਤ ਦੋਸਾਂਝ ਨੇ ਅਲੋਚਕਾਂ ਦੀ ਬੋਲਤੀ ਕੀਤੀ ਬੰਦ ! ਵੀਡੀਓ ਸਾਂਝੀ ਕਰ ਕੀਤਾ ਵੱਡਾ ਖੁਲਾਸਾ

ਦਿਲਜੀਤ ਦੋਸਾਂਝ ਨੇ ਅਲੋਚਕਾਂ ਦੀ ਬੋਲਤੀ ਕੀਤੀ ਬੰਦ ! ਵੀਡੀਓ ਸਾਂਝੀ ਕਰ ਕੀਤਾ ਵੱਡਾ ਖੁਲਾਸਾ

ਹਾਲੀਵੁੱਡ 'ਵਾਕ ਆਫ ਫੇਮ' 'ਚ ਸ਼ਾਮਲ ਹੋਈ ਦੀਪਿਕਾ ਪਾਦੁਕੋਣ

ਹਾਲੀਵੁੱਡ 'ਵਾਕ ਆਫ ਫੇਮ' 'ਚ ਸ਼ਾਮਲ ਹੋਈ ਦੀਪਿਕਾ ਪਾਦੁਕੋਣ

ਦਿਲਜੀਤ ਦੁਸਾਂਝ 'ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ, ਦੇ ਦਿੱਤੀ ਇਹ ਸਲਾਹ

ਦਿਲਜੀਤ ਦੁਸਾਂਝ 'ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ, ਦੇ ਦਿੱਤੀ ਇਹ ਸਲਾਹ

ਟਾਈਗਰ ਸ਼ਰਾਫ ਨਾਲ ਮਿਊਜ਼ਿਕ ਵੀਡੀਓ 'ਬੇਪਨਾਹ' 'ਚ ਨਜ਼ਰ ਆਵੇਗੀ ਨਿਰਮਿਤ ਕੌਰ ਆਹਲੂਵਾਲੀਆ

ਟਾਈਗਰ ਸ਼ਰਾਫ ਨਾਲ ਮਿਊਜ਼ਿਕ ਵੀਡੀਓ 'ਬੇਪਨਾਹ' 'ਚ ਨਜ਼ਰ ਆਵੇਗੀ ਨਿਰਮਿਤ ਕੌਰ ਆਹਲੂਵਾਲੀਆ

ਫਿਲਮ 'ਆਂਖੋਂ ਕੀ ਗੁਸਤਾਖੀਆਂ' ਦਾ ਟ੍ਰੇਲਰ ਰਿਲੀਜ਼

ਫਿਲਮ 'ਆਂਖੋਂ ਕੀ ਗੁਸਤਾਖੀਆਂ' ਦਾ ਟ੍ਰੇਲਰ ਰਿਲੀਜ਼

ਰਾਜਕੁਮਾਰ ਰਾਓ ਦੀ ਫਿਲਮ 'ਮਾਲਿਕ' ਦਾ ਟ੍ਰੇਲਰ ਰਿਲੀਜ਼

ਰਾਜਕੁਮਾਰ ਰਾਓ ਦੀ ਫਿਲਮ 'ਮਾਲਿਕ' ਦਾ ਟ੍ਰੇਲਰ ਰਿਲੀਜ਼

'ਮੈਂ ਦਿਲਜੀਤ ਦੇ ਨਾਲ ਖੜ੍ਹਾ ਹਾਂ...' ਗਾਇਕ ਨੂੰ ਮਿਲਿਆ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦਾ ਸਾਥ

'ਮੈਂ ਦਿਲਜੀਤ ਦੇ ਨਾਲ ਖੜ੍ਹਾ ਹਾਂ...' ਗਾਇਕ ਨੂੰ ਮਿਲਿਆ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦਾ ਸਾਥ

15 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਵੱਖ ਹੋ ਰਿਹਾ ਹੈ ਇਕ ਹੋਰ ਮਸ਼ਹੂਰ ਜੋੜਾ

15 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਵੱਖ ਹੋ ਰਿਹਾ ਹੈ ਇਕ ਹੋਰ ਮਸ਼ਹੂਰ ਜੋੜਾ

Bigg Boss 19 'ਚ ਹੋਵੇਗੀ ਰੋਬੋਟ ਦੀ ਐਂਟਰੀ! ਕੀ AI Labubu ਹੋਵੇਗੀ ਸ਼ੋਅ ਦੀ ਪਹਿਲੀ ਪ੍ਰਤੀਯੋਗੀ

Bigg Boss 19 'ਚ ਹੋਵੇਗੀ ਰੋਬੋਟ ਦੀ ਐਂਟਰੀ! ਕੀ AI Labubu ਹੋਵੇਗੀ ਸ਼ੋਅ ਦੀ ਪਹਿਲੀ ਪ੍ਰਤੀਯੋਗੀ