ਮੰਗਲੁਰੂ (ਕਰਨਾਟਕ) : ਕਰਨਾਟਕ ਕਾਜੂ ਨਿਰਮਾਤਾ ਐਸੋਸੀਏਸ਼ਨ (ਕੇ. ਸੀ. ਐੱਮ. ਏ.) ਦੇਸ਼-ਵਿਦੇਸ਼ ’ਚ ਕਾਜੂ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਬੈਠਕ ਕਰ ਕੇ ਇਕ ਬੋਰਡ ਦਾ ਖਾਕਾ ਤਿਆਰ ਕਰੇਗਾ ਅਤੇ ਇਸ ਸਬੰਧ ’ਚ ਸੂਬਾ ਅਤੇ ਕੇਂਦਰ ਸਰਕਾਰ ਨਾਲ ਸੰਪਰਕ ਕਰੇਗਾ।
ਤਿੰਨ ਦਿਨਾ ਕਾਜੂ ਸ਼ਤਾਬਦੀ ਸਿਖਰ ਸੰਮੇਲਨ ਦੌਰਾਨ ਕੇ. ਸੀ. ਐੱਮ. ਏ. ਦੇ ਪ੍ਰਧਾਨ ਏ. ਕੇ. ਰਾਓ ਨੇ ਦੱਸਿਆ, “ਛੇਤੀ ਹੀ ਕੇ. ਸੀ. ਐੱਮ. ਏ. ਦੇ ਅਹੁਦੇਦਾਰ ਬੈਠਕ ਕਰ ਕੇ ਬੋਰਡ ਦੇ ਆਕਾਰ ’ਤੇ ਚਰਚਾ ਕਰਨਗੇ ਅਤੇ ਇਕ ਮਦਾ ਬਣਾ ਕੇ ਸਰਕਾਰ ਨੂੰ ਮਿਲਣਗੇ।” ਉਨ੍ਹਾਂ ਕਿਹਾ, “ਇਸ ਬੋਰਡ ਲਈ ਸਿਰਫ ਸਰਕਾਰ ਦੇ ਹੀ ਨਹੀਂ, ਸਗੋਂ ਕਾਜੂ ਉਦਯੋਗ ਨਾਲ ਜੁਡ਼ੇ ਸਾਰੇ ਹਿੱਸੇਦਾਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਹਾਲਾਂਕਿ, ਬਿਨਾਂ ਸਰਕਾਰ ਦੇ ਸਹਿਯੋਗ ਦੇ ਅਸੀਂ ਕੁਝ ਨਹੀਂ ਕਰ ਸਕਦੇ। ਕਾਜੂ ਉਦਯੋਗ ਨੂੰ ਉਤਸ਼ਾਹ ਦੇਣ ਦੀ ਲਈ ਬੋਰਡ ਅੱਜ ਦੇ ਸਮੇਂ ਦੀ ਲੋੜ ਹੈ।”
ਭਾਰਤ ’ਚ ਵਿਦੇਸ਼ੀ ਫਲ ਅਤੇ ਮੇਵਿਆਂ ਨੂੰ ਉਤਸ਼ਾਹ ਦੇਣ ਵਾਲੀ ਕੰਪਨੀ ਐੱਸ. ਐੱਸ. ਐਸੋਸੀਏਟਸ ਦੇ ਸੁਮਿਤ ਸਰਨ ਨੇ ਕਿਹਾ ਕਿ ਕਾਜੂ ਨੂੰ ਉਤਸ਼ਾਹ ਦੇਣ ਲਈ ਇਕ ਸੁਤੰਤਰ ਬੋਰਡ ਜ਼ਰੂਰੀ ਹੈ ਜੋ ਪੇਸ਼ੇਵਰ ਢੰਗ ਨਾਲ ਕੰਮ ਕਰੇ। ਬੋਰਡ ਦੀ ਪਹਿਲੀ ਜ਼ਿੰਮੇਵਾਰੀ ਸਰੋਤ ਇਕੱਠੇ ਕਰਨ ਦੀ ਹੋਵੇਗੀ। ਸਰਨ ਨੇ ਕਿਹਾ, “ਚਿਲੀ ਦਾ ਅਖ਼ਰੋਟ ਪੂਰੀ ਦੁਨੀਆ ’ਚ ਸਭ ਤੋਂ ਪ੍ਰਸਿੱਧ ਹੈ। ਅੱਜ ਭਾਰਤ ’ਚ ਅਖ਼ਰੋਟ ਦੇ ਬਾਜ਼ਾਰ ’ਚ ਇਕੱਲੇ ਚਿਲੀ ਦੇ ਅਖ਼ਰੋਟ ਦੀ ਹਿੱਸੇਦਾਰੀ ਲੱਗਭਗ 60 ਫ਼ੀਸਦੀ ਪਹੁੰਚ ਗਈ ਹੈ।” ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਚਿਲੀ ਦਾ ਅਖ਼ਰੋਟ ਉਦਯੋਗ ਸਿਰਫ਼ 25 ਸਾਲ ਪੁਰਾਣਾ ਹੈ ਅਤੇ ਇਨਸੈਂਟਿਵ ਦੇ ਜ਼ੋਰ ’ਤੇ ਅੱਜ ਪੂਰੀ ਦੁਨੀਆ ’ਚ ਛਾ ਗਿਆ ਹੈ। ਇਸੇ ਤਰ੍ਹਾਂ, ਕੈਲੇਫੋਰਨੀਆ ਦਾ ਪਿਸਤਾ ਅਤੇ ਬਦਾਮ। ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੇ ਬੋਰਡ ਨੇ ਪੂਰੀ ਦੁਨੀਆ ’ਚ ਉਤਸ਼ਾਹਿਤ ਕੀਤਾ ਹੈ। ਪਿਛਲੇ 5-7 ਸਾਲਾਂ ’ਚ ਭਾਰਤ ’ਚ ਪਿਸਤੇ ਦੀ ਖਪਤ 9,000 ਟਨ ਤੋਂ 50,000 ਮੀਟ੍ਰਿਕ ਟਨ ਪਹੁੰਚ ਗਈ।”