Thursday, September 17, 2026
BREAKING
ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼ ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼ ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਰਾਸ਼ਟਰੀ

ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

17 ਸਤੰਬਰ, 2026 06:58 PM

ਮੁੰਬਈ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਰਹਿ ਚੁੱਕੀ ਦਿਸ਼ਾ ਸਲਿਆਨ ਦੇ ਪਿਤਾ ਸਤੀਸ਼ ਸਲਿਆਨ ਨੇ ਆਪਣੀ ਧੀ ਦੀ ਮੌਤ ਸੰਬੰਧੀ ਦਿੱਤੇ ਗਏ ਕਥਿਤ ਬਿਆਨਾਂ ਨੂੰ ਲੈ ਕੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਆਦਿੱਤਿਆ ਠਾਕਰੇ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ₹500 ਕਰੋੜ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ, ਸਤੀਸ਼ ਸਲਿਆਨ ਨੇ ਦੋਵਾਂ ਨੇਤਾਵਾਂ ਤੋਂ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਲਿਖਤੀ ਅਤੇ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ ਸਿਵਲ ਅਤੇ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਨੋਟਿਸ ਦੇ ਅਨੁਸਾਰ, ਸਲਿਆਨ ਦਾ ਦੋਸ਼ ਹੈ ਕਿ ਠਾਕਰੇ ਨੇ ਉਨ੍ਹਾਂ ਧੀ ਲਈ ਇਨਸਾਫ਼ ਦੀ ਮੰਗ ਕਰਨ ਦੀ ਉਨ੍ਹਾਂ ਦੀ ਮੁਹਿੰਮ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸ ਕੇ ਉਨ੍ਹਾਂ ਗੀ ਸਾਖ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਬਿਆਨ ਉਸ ਦੁਖੀ ਪਿਤਾ ਦੀ ਇਮਾਨਦਾਰੀ ਅਤੇ ਇਰਾਦਿਆਂ 'ਤੇ ਸਵਾਲ ਖੜ੍ਹੇ ਕਰਦੇ ਹਨ, ਜੋ ਆਪਣੀ ਧੀ ਦੀ ਮੌਤ ਨਾਲ ਸਬੰਧਤ ਦੋਸ਼ਾਂ ਦੀ ਕਾਨੂੰਨੀ ਜਾਂਚ ਦੀ ਮੰਗ ਕਰ ਰਿਹਾ ਹੈ। ਨੋਟਿਸ ਵਿੱਚ ਇਸ ਕਥਿਤ ਇਸ ਦਾਅਵੇ 'ਤੇ ਵੀ ਇਤਰਾਜ਼ ਜਤਾਇਆ ਗਿਆ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਚੁੱਕੀ ਹੈ ਅਤੇ ਠਾਕਰੇ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਨੋਟਿਸ ਵਿੱਚ 2 ਸਤੰਬਰ ਨੂੰ ਬੰਬੇ ਹਾਈ ਕੋਰਟ ਵਿੱਚ ਹੋਈ ਕਾਰਵਾਈ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੀਬੀਆਈ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ ਪਹਿਲਾਂ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਸੀ।

ਨੋਟਿਸ ਵਿੱਚ 23 ਮਾਰਚ 2025 ਨੂੰ ਅਨਿਲ ਦੇਸ਼ਮੁਖ ਦੇ ਕਥਿਤ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦਿਸ਼ਾ ਸਲਿਆਨ ਮਾਮਲੇ ਨੂੰ ਠਾਕਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਸੀ। ਸਲਿਆਨ ਨੇ ਪ੍ਰਮੁੱਖ ਪ੍ਰਿੰਟ, ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਬਿਨਾਂ ਸ਼ਰਤ ਮੁਆਫ਼ੀ ਪ੍ਰਕਾਸ਼ਤ ਕਰਨ ਦੇ ਨਾਲ ਹੀ ਸਬੰਧਤ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ 'ਤੇ ਘੱਟੋ-ਘੱਟ 3 ਮਿੰਟ ਦਾ ਵੀਡੀਓ ਜਾਰੀ ਕਰਕੇ ਮਾਫੀ ਮੰਗਣ ਦੀ ਮੰਗ ਕੀਤੀ ਹੈ। ਇਹ ਨੋਟਿਸ ਸੀਬੀਆਈ ਵੱਲੋਂ 14 ਸਤੰਬਰ ਨੂੰ FIR ਦਰਜ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ। ਬੰਬੇ ਹਾਈ ਕੋਰਟ ਨੇ 2020 ਵਿੱਚ ਦਿਸ਼ਾ ਸਲਿਆਨ ਦੀ ਮੌਤ ਦੀ ਨਵੀਂ ਜਾਂਚ ਦਾ ਆਦੇਸ਼ ਦਿੱਤਾ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼

ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼

ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ

ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ

ਪੱਛਮੀ ਬੰਗਾਲ 'ਚ ਕੋਈ ਵੀ ਯੋਗ ਔਰਤ ਅੰਨਪੂਰਨਾ ਯੋਜਨਾ ਤੋਂ ਨਹੀਂ ਰਹੇਗੀ ਵਾਂਝੀ : PM ਮੋਦੀ

ਪੱਛਮੀ ਬੰਗਾਲ 'ਚ ਕੋਈ ਵੀ ਯੋਗ ਔਰਤ ਅੰਨਪੂਰਨਾ ਯੋਜਨਾ ਤੋਂ ਨਹੀਂ ਰਹੇਗੀ ਵਾਂਝੀ : PM ਮੋਦੀ

PM ਮੋਦੀ ਨੇ

PM ਮੋਦੀ ਨੇ "ਆਸ਼ੀਰਵਾਦ ਕਾ ਦੀਆ" ਗੀਤ ਵਾਲੇ ਵਿਸ਼ੇਸ਼ ਵੀਡੀਓ ਲਈ ਨਿਰਮਾਤਾਵਾਂ ਦਾ ਕੀਤਾ ਧੰਨਵਾਦ

ਦਿੱਲੀ SIR: ਵੋਟਰ ਸੂਚੀ 'ਚੋਂ ਨਾਮ ਹਟਾਉਣ ਸੰਬੰਧੀ ਪਟੀਸ਼ਨ 'ਤੇ 21 ਸਤੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਦਿੱਲੀ SIR: ਵੋਟਰ ਸੂਚੀ 'ਚੋਂ ਨਾਮ ਹਟਾਉਣ ਸੰਬੰਧੀ ਪਟੀਸ਼ਨ 'ਤੇ 21 ਸਤੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

''ਪੂਰੀ ਦੁਨੀਆ 'ਚ Chips ਭੇਜੇਗਾ ਭਾਰਤ..!'', PM ਮੋਦੀ ਨੇ SEMINCON INDIA 2026 ਦਾ ਕੀਤਾ ਉਦਘਾਟਨ

''ਪੂਰੀ ਦੁਨੀਆ 'ਚ Chips ਭੇਜੇਗਾ ਭਾਰਤ..!'', PM ਮੋਦੀ ਨੇ SEMINCON INDIA 2026 ਦਾ ਕੀਤਾ ਉਦਘਾਟਨ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ