Thursday, September 17, 2026
BREAKING
ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼ ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼ ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਬਾਜ਼ਾਰ

ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ

17 ਸਤੰਬਰ, 2026 07:00 PM

ਭਾਰਤ ’ਚ ਮਹਿੰਗੀਆਂ ਹੋ ਰਹੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿਚਾਲੇ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਚੱਲ ਰਹੀ ਹੈ। ਸਰਕਾਰ ਖਾਣ ਵਾਲੇ ਤੇਲ ਭਾਵ ਵੈਜੀਟੇਬਲ ਆਇਲ ’ਤੇ ਇੰਪੋਰਟ ਡਿਊਟੀ ਘਟਾਉਣ ’ਤੇ ਵਿਚਾਰ ਕਰ ਰਹੀ ਹੈ। ਜੇਕਰ ਸਰਕਾਰ ਇਹ ਫੈਸਲਾ ਕਰਦੀ ਹੈ ਤਾਂ ਵਧਦੀਆਂ ਹੋਈਆਂ ਤੇਲ ਦੀਆਂ ਕੀਮਤਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਤਿਉਹਾਰਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਹ ਦਾਅਵਾ ਇਕ ਰਿਪੋਰਟ ’ਚ ਕੀਤਾ ਗਿਆ ਹੈ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਜੋ ਸਭ ਤੋਂ ਵੱਧ ਤੇਲ ਦਰਾਮਦ ਕਰਦਾ ਹੈ। ਦੇਸ਼ ਆਪਣੀ ਕੁਲ ਲੋੜ ਦਾ ਲੱਗਭਗ ਦੋ-ਤਿਹਾਈ ਖਾਣ ਵਾਲਾ ਤੇਲ ਵਿਦੇਸ਼ਾਂ ਤੋਂ ਖਰੀਦਦਾ ਹੈ। ਭਾਰਤ ਮੁੱਖ ਤੌਰ ’ਤੇ ਪਾਮ ਆਇਲ, ਸੋਇਆਬੀਨ ਆਇਲ ਅਤੇ ਸਨਫਲਾਵਰ ਆਇਲ ਦੀ ਦਰਾਮਦ ਕਰਦਾ ਹੈ। ਇਹ ਤੇਲ ਮਲੇਸ਼ੀਆ, ਇੰਡੋਨੇਸ਼ੀਆ, ਅਰਜਨਟੀਨਾ, ਰੂਸ ਅਤੇ ਯੂਕ੍ਰੇਨ ਵਰਗੇ ਦੇਸ਼ਾਂ ਤੋਂ ਆਉਂਦੇ ਹਨ।

ਕਿੰਨਾ ਮਹਿੰਗਾ ਹੋਇਆ ਖਾਣ ਵਾਲਾ ਤੇਲ
ਭਾਰਤ ’ਚ ਪਿਛਲੇ ਇਕ ਸਾਲ ’ਚ ਵੈਜੀਟੇਬਲ ਆਇਲ ਦੀਆਂ ਕੀਮਤਾਂ ’ਚ ਲੱਗਭਗ 20 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਸਤੰਬਰ ਤੋਂ ਨਵੰਬਰ ਵਿਚਾਲੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਤੇਲ ਦੀ ਮੰਗ ਹੋਰ ਵਧਣ ਦੀ ਉਮੀਦ ਹੈ। ਇਸ ਦੌਰਾਨ ਘਰਾਂ ’ਚ ਮਠਿਆਈਆਂ, ਨਮਕੀਨ ਅਤੇ ਦੂਜੀਆਂ ਤਲੀਆਂ ਹੋਈਆਂ ਚੀਜ਼ਾਂ ਵੱਧ ਬਣਾਈਆਂ ਅਤੇ ਖਰੀਦੀਆਂ ਜਾਂਦੀਆਂ ਹਨ। ਅਜਿਹੇ ’ਚ ਸਰਕਾਰ ਕੀਮਤਾਂ ’ਤੇ ਦਬਾਅ ਘਟਾਉਣ ਲਈ ਇੰਪੋਰਟ ਡਿਊਟੀ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਹੈ।

ਕਿੰਨੀ ਘੱਟ ਹੋਵੇਗੀ ਇੰਪੋਰਟ ਡਿਊਟੀ?
ਰਿਪੋਰਟ ’ਚ ਸਰਕਾਰੀ ਸਰੋਤ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣਾ ਹੈ ਪਰ ਇਸ ਦੇ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਵੀ ਧਿਆਨ ’ਚ ਰੱਖਿਆ ਜਾਵੇਗਾ। ਸਰਕਾਰ ਬੇਸਿਕ ਇੰਪੋਰਟ ਡਿਊਟੀ ’ਚ 5 ਫੀਸਦੀ ਦੀ ਕਟੌਤੀ ਕਰ ਸਕਦੀ ਹੈ। ਇਸ ਨਾਲ ਘਰੇਲੂ ਸੋਇਆਬੀਨ ਦੀ ਕੀਮਤ ਸਰਕਾਰ ਵੱਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਉੱਪਰ ਬਣੀ ਰਹਿ ਸਕਦੀ ਹੈ ਅਤੇ ਤਿਲਹਨ ਕਿਸਾਨਾਂ ਨੂੰ ਵੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।

ਇੰਪੋਰਟ ਡਿਊਟੀ ਘਟਾਉਣ ਦਾ ਇਕ ਦੂਜਾ ਅਸਰ ਵੀ ਹੋ ਸਕਦਾ ਹੈ। ਭਾਰਤ ’ਚ ਮੰਗ ਵਧਣ ’ਤੇ ਅੰਤਰਰਾਸ਼ਟਰੀ ਬਾਜ਼ਾਰ ’ਚ ਪਾਮ ਆਇਲ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਉਦਯੋਗ ਅਧਿਕਾਰੀ ਨੇ ਕਿਹਾ ਕਿ ਇਸ ਵਜ੍ਹਾ ਕਰ ਕੇ ਸਿਰਫ ਇੰਪੋਰਟ ਡਿਊਟੀ ਘਟਾਉਣਾ ਕੀਮਤਾਂ ਨੂੰ ਕੰਟਰੋਲ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੋ ਸਕਦਾ।

Have something to say? Post your comment

ਅਤੇ ਬਾਜ਼ਾਰ ਖਬਰਾਂ

RBI ਨੇ 2 ਨੀਲਾਮੀਆਂ ਰਾਹੀਂ ਜੁਟਾਏ 2.90 ਲੱਖ ਕਰੋੜ ਰੁਪਏ

RBI ਨੇ 2 ਨੀਲਾਮੀਆਂ ਰਾਹੀਂ ਜੁਟਾਏ 2.90 ਲੱਖ ਕਰੋੜ ਰੁਪਏ

ਐਨ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਬਣੇ ਰਹਿਣਗੇ ਟਾਟਾ ਸੰਨਜ਼ ਦੇ ਚੇਅਰਮੈਨ , ਬੋਰਡ ਨੇ ਦਿੱਤੀ ਮਨਜ਼ੂਰੀ

ਐਨ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਬਣੇ ਰਹਿਣਗੇ ਟਾਟਾ ਸੰਨਜ਼ ਦੇ ਚੇਅਰਮੈਨ , ਬੋਰਡ ਨੇ ਦਿੱਤੀ ਮਨਜ਼ੂਰੀ

ਰੁਪਿਆ ਡਿੱਗਿਆ, ਡਾਲਰ ਮੁਕਾਬਲੇ 2 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਜਾਣੋ ਕਿਉਂ ਕਮਜ਼ੋਰ ਹੋਈ ਭਾਰਤੀ ਮੁਦਰਾ

ਰੁਪਿਆ ਡਿੱਗਿਆ, ਡਾਲਰ ਮੁਕਾਬਲੇ 2 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਜਾਣੋ ਕਿਉਂ ਕਮਜ਼ੋਰ ਹੋਈ ਭਾਰਤੀ ਮੁਦਰਾ

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ

ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ

ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ

ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ

4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ

4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ

Gold ETF 'ਚ ਵਧਿਆ ਨਿਵੇਸ਼ਕਾਂ ਦਾ ਭਰੋਸਾ, ਅਗਸਤ 'ਚ ਆਇਆ 18 ਅਰਬ ਡਾਲਰ ਦਾ ਇਨਫਲੋ

Gold ETF 'ਚ ਵਧਿਆ ਨਿਵੇਸ਼ਕਾਂ ਦਾ ਭਰੋਸਾ, ਅਗਸਤ 'ਚ ਆਇਆ 18 ਅਰਬ ਡਾਲਰ ਦਾ ਇਨਫਲੋ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 27 ਪੈਸੇ ਡਿੱਗੀ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 27 ਪੈਸੇ ਡਿੱਗੀ

ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ

ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ