Saturday, April 18, 2026
BREAKING
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ  ਪੰਜਾਬ ਸਰਕਾਰ ਦੀ ਮਹੱਤਵਪੂਰਨ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਡਾਇਰੈਕਟਰ ਡਾ. ਬਲਵਿੰਦਰ ਕੌਰ ਸਹਾਇਕ ਸਿਵਲ ਸਰਜਨ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੈਗਾ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸਨ ਕਰਵਾਈ ਸ਼ੁਰੂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਛਾਪੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਨੋਰੰਜਨ

ਦਿਲਜੀਤ ਦੀ 'ਅਮਰ ਸਿੰਘ ਚਮਕੀਲਾ' ਦੀ ਆਈਫਾ ਐਵਾਰਡ 'ਚ ਬੱਲੇ-ਬੱਲੇ, 5 ਖ਼ਾਸ ਕੈਟਾਗਰੀਜ਼ 'ਚ ਹੋਈ ਸ਼ਾਮਲ

03 ਫ਼ਰਵਰੀ, 2025 06:13 PM

ਆਈਫਾ ਡਿਜੀਟਲ ਐਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਬਹੁ-ਚਰਚਿਤ ਓਟੀਟੀ ਫ਼ਿਲਮ 'ਅਮਰ ਸਿੰਘ ਚਮਕੀਲਾ' ਨੇ 5 ਵੱਖ-ਵੱਖ ਅਤੇ ਅਹਿਮ ਕੈਟਾਗਰੀਜ਼ 'ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ (IIFA) ਦਾ 25ਵਾਂ ਐਡੀਸ਼ਨ ਜੈਪੁਰ 'ਚ ਅਗਲੇ ਮਾਰਚ ਮਹੀਨੇ ਪੂਰਾ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਇਸ ਸਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਤੇ ਚਰਚਿਤ ਸਟਾਰ ਕਾਰਤਿਕ ਆਰੀਅਨ ਹੋਸਟ ਕਰਨ ਜਾ ਰਹੇ ਹਨ।

 

ਵਿਸ਼ਵ-ਭਰ ਦੇ ਸਿਨੇਮਾਂ ਗਲਿਆਰਿਆ 'ਚ ਖਿੱਚ ਦਾ ਕੇਂਦਰ ਬਣਨ ਜਾ ਰਹੇ IFFA ਐਵਾਰਡਜ਼ 2025 ਦੀਆਂ ਨਾਮਜ਼ਦਗੀਆਂ 'ਚ ਜਗ੍ਹਾ ਬਣਾਉਣ ਵਾਲੀਆਂ ਓਟੀਟੀ ਫ਼ਿਲਮਾਂ ਅਤੇ ਵੈੱਬ ਸੀਰੀਜ਼ ਫ਼ਿਲਮਾਂ 'ਚ ਅਪਣੀ ਮੌਜ਼ੂਦਗੀ ਦਰ ਕਰਵਾਉਣ ਜਾ ਰਹੀ ਫ਼ਿਲਮ 'ਅਮਰ ਸਿੰਘ ਚਮਕੀਲਾ' ਇੱਕ ਮਾਤਰ ਅਜਿਹੀ ਫ਼ਿਲਮ ਹੋਣ ਦਾ ਮਾਣ ਵੀ ਹਾਸਿਲ ਕਰਨ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਪੰਜਾਬ ਦੇ ਬੈਕਡ੍ਰਾਪ 'ਤੇ ਅਧਾਰਿਤ ਹੈ।

 

ਬਾਲੀਵੁੱਡ ਦੀ ਉਚ ਪੱਧਰੀ ਸਿਰਜਨਾਤਮਕ ਸ਼ੈਲੀ ਅਧੀਨ ਬਣਾਈ ਗਈ ਇਸ ਫ਼ਿਲਮ ਨੇ ਸਰਵੋਤਮ ਫ਼ਿਲਮ, ਸਰਵੋਤਮ ਨਿਰਦੇਸ਼ਕ (ਇਮਤਿਆਜ਼ ਅਲੀ), ਸਰਵੋਤਮ ਮੁੱਖ ਅਦਾਕਾਰਾ (ਪਰਿਣੀਤੀ ਚੋਪੜਾ), ਸਰਵੋਤਮ ਕਹਾਣੀ ( ਇਮਤਿਆਜ਼ ਅਲੀ-ਸਾਜਿਦ ਅਲੀ) ਤੋਂ ਇਲਾਵਾ ਸਰਵੋਤਮ ਮੁੱਖ ਅਦਾਕਾਰ (ਦਿਲਜੀਤ ਦੋਸਾਂਝ) ਕੈਟਾਗਰੀਜ਼ 'ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ। ਇਨ੍ਹਾਂ ਵੱਲੋ ਵਿਕਰਾਂਤ ਮੇਸੀ, ਪੰਕਜ ਤ੍ਰਿਪਾਠੀ, ਨਵਾਜੂਦੀਨ ਸਿੱਦੀਕੀ, ਪ੍ਰਤੀਕ ਗਾਂਧੀ ਜਿਹੇ ਦਿੱਗਜ਼ ਨਾਵਾਂ ਵਿਚਕਾਰ ਅਪਣੀ ਮੌਜ਼ੂਦਗੀ ਦਰ ਕਰਵਾਈ ਗਈ ਹੈ, ਜੋ ਹਿੰਦੀ ਸਿਨੇਮਾਂ ਖੇਤਰ 'ਚ ਉਨ੍ਹਾਂ ਦੇ ਵਧਦੇ ਜਾ ਰਹੇ ਸਿਨੇਮਾਂ ਕੱਦ ਨੂੰ ਵੀ ਪ੍ਰਤੀਬਿੰਬਤ ਕਰ ਰਹੀ ਹੈ।

 

ਵਿੰਡੋ ਸੀਟ ਫਿਲਮਜ਼, ਮੀਡੀਆ ਹੋਲਡਿੰਗਜ਼ LLP ਅਤੇ ਸਾਰੇਗਾਮਾ ਵੱਲੋ ਨਿਰਮਿਤ ਕੀਤੀ ਗਈ ਅਤੇ ਇਮਤਿਆਜ਼ ਅਲੀ ਵੱਲੋ ਨਿਰਦੇਸ਼ਿਤ ਕੀਤੀ ਇਸ ਓਟੀਟੀ ਫ਼ਿਲਮ ਨੂੰ ਆਈਫਾ ਐਵਾਰਡ 'ਚ ਮਿਲੀ ਇਹ ਬਹੁ ਪ੍ਰਵਾਣਤਾ ਨੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਮੁੜ ਸੁਰਖੀਆਂ 'ਚ ਲਿਆ ਖੜਾ ਕੀਤਾ ਹੈ, ਜੋ ਇੰਨੀ ਦਿਨੀ ਅਪਣੀ ਵਿਵਾਦਿਤ ਫ਼ਿਲਮ 'ਪੰਜਾਬ 95' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ

ਕਾਸਟਿੰਗ ਕਾਊਚ 'ਤੇ ਡੇਜ਼ੀ ਸ਼ਾਹ ਦਾ ਵੱਡਾ ਖੁਲਾਸਾ! ਸਾਲਾਂ ਬਾਅਦ ਸਾਹਮਣੇ ਆਇਆ ਅਦਾਕਾਰਾ ਦਾ ਦਰਦ

ਕਾਸਟਿੰਗ ਕਾਊਚ 'ਤੇ ਡੇਜ਼ੀ ਸ਼ਾਹ ਦਾ ਵੱਡਾ ਖੁਲਾਸਾ! ਸਾਲਾਂ ਬਾਅਦ ਸਾਹਮਣੇ ਆਇਆ ਅਦਾਕਾਰਾ ਦਾ ਦਰਦ

ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ

ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion

ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਰੁਕਮਣੀ ਵਸੰਤ ਨੇ ਵੈਨਿਟੀ ਪੋਸਟ ਨੇ ਫਿਲਮੀ ਗਲਿਆਰਿਆਂ 'ਚ ਮਚਾਈ ਹਲਚਲ

ਰੁਕਮਣੀ ਵਸੰਤ ਨੇ ਵੈਨਿਟੀ ਪੋਸਟ ਨੇ ਫਿਲਮੀ ਗਲਿਆਰਿਆਂ 'ਚ ਮਚਾਈ ਹਲਚਲ

ਆਦਿਵੀ ਸੇਸ਼ ਦੀ 'ਡਕੈਤ - ਏਕ ਪ੍ਰੇਮ ਕਥਾ' ਨੇ US ਬਾਕਸ ਆਫਿਸ ਦੇ ਟਾਪ-10 'ਚ ਬਣਾਈ ਜਗ੍ਹਾ

ਆਦਿਵੀ ਸੇਸ਼ ਦੀ 'ਡਕੈਤ - ਏਕ ਪ੍ਰੇਮ ਕਥਾ' ਨੇ US ਬਾਕਸ ਆਫਿਸ ਦੇ ਟਾਪ-10 'ਚ ਬਣਾਈ ਜਗ੍ਹਾ

ਐਨੇਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ

ਐਨੇਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ "ਬਾਹੂਬਲੀ: ਦਿ ਇਟਰਨਲ ਵਾਰ"

ਰਣਵੀਰ ਸਿੰਘ ਤੋਂ ਬਾਅਦ ਹੁਣ ਧਨੁਸ਼ ਨਾਲ ਸਕ੍ਰੀਨ ਸਾਂਝੀ ਕਰੇਗੀ ਸਾਰਾ ਅਰਜੁਨ !

ਰਣਵੀਰ ਸਿੰਘ ਤੋਂ ਬਾਅਦ ਹੁਣ ਧਨੁਸ਼ ਨਾਲ ਸਕ੍ਰੀਨ ਸਾਂਝੀ ਕਰੇਗੀ ਸਾਰਾ ਅਰਜੁਨ !