Thursday, February 26, 2026
BREAKING
ਖ਼ਤਮ ਹੋਵੇਗੀ ਜੰਗ ! ਮਾਰਚ ਮਹੀਨੇ ਹੋਵੇਗੀ ਰੂਸ, ਯੂਕ੍ਰੇਨ ਤੇ ਅਮਰੀਕਾ ਵਿਚਾਲੇ ਗੱਲਬਾਤ ਕਿਮ ਜੋਂਗ ਦੀ ਚੇਤਾਵਨੀ, ਦੱਖਣੀ ਕੋਰੀਆ ਨੂੰ ਕਰ ਦੇਵਾਂਗੇ ਤਬਾਹ ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ ਅਕਸ਼ੈ ਕੁਮਾਰ ਦੀ ਫਿਲਮ ‘ਭੂਤ ਬੰਗਲਾ’ ਦਾ ਪਹਿਲਾ ਗੀਤ ‘ਰਾਮ ਜੀ ਆਕੇ ਭਲਾ ਕਰੇਂਗੇ’ ਰਿਲੀਜ਼ ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਬਣੇ 'ਪਤੀ-ਪਤਨੀ' ਚੈਂਪੀਅਨਜ਼ ਲੀਗ: ਵਿਨੀਸੀਅਸ ਜੂਨੀਅਰ ਦੇ ਗੋਲ ਨੇ ਰੀਅਲ ਮੈਡਰਿਡ ਨੂੰ ਅੰਤਿਮ 16 'ਚ ਪਹੁੰਚਾਇਆ 'ਜੇ ਹੁਣ ਨਾ ਸੁਧਰੇ ਤਾਂ...' ਟੀ-20 ਵਿਸ਼ਵ ਕੱਪ 'ਚ ਸ਼੍ਰੀਲੰਕਾ ਦੀ ਹਾਰ 'ਤੇ ਸੰਗਕਾਰਾ ਹੋਏ ਭਾਵੁਕ ਬੱਲਾ ਖਾਮੋਸ਼ ਰਹਿਣ ਦੇ ਬਾਵਜੂਦ ਅਭਿਸ਼ੇਕ ਚੋਟੀ 'ਤੇ ਬਰਕਰਾਰ, ਗੇਂਦਬਾਜ਼ਾਂ 'ਚੋਂ ਚੱਕਰਵਰਤੀ ਟਾਪਰ NZ vs SL, T20 World Cup : ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਆਪਣੇ ਦੇਸ਼ ਵਾਸੀਆਂ ਤੋਂ ਮੰਗੀ ਮੁਆਫ਼ੀ ਅੱਜ ਟੁੱਟੇ ਸੋਨੇ-ਚਾਂਦੀ ਅਤੇ ਤਾਂਬੇ ਦੇ ਭਾਅ, ਜਾਣੋ ਕਿਉਂ ਆਈ ਕੀਮਤਾਂ 'ਚ ਵੱਡੀ ਗਿਰਾਵਟ

ਪੰਜਾਬ

ਤਰਨਤਾਰਨ ਦੌਰੇ 'ਤੇ ਆਏ CM ਭਗਵੰਤ ਮਾਨ, ਕੀਤੇ ਵੱਡੇ ਐਲਾਨ

03 ਅਕਤੂਬਰ, 2025 05:23 PM

ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਵਿਖੇ 19,000 ਕਿਲੋਮੀਟਰ ਤੋਂ ਵੱਧ ਲੰਬਾਈ ਦੀਆਂ ਪੇਂਡੂ ਲਿੰਕ ਸੜਕਾਂ ਦੇ ਰਿਪੇਅਰ-ਅੱਪਗ੍ਰੇਡੇਸ਼ਨ ਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਪਹੁੰਚੇ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪਿੰਡੂ ਖੇਤਰਾਂ ਲਈ ਇਤਿਹਾਸਿਕ ਦਿਨ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਦੀ ਜ਼ਿੰਮੇਦਾਰੀ ਪੰਜ ਸਾਲ ਲਈ ਉਸ ਠੇਕੇਦਾਰ ਦੀ ਹੋਵੇਗੀ ਜਿਸਨੂੰ ਠੇਕਾ ਮਿਲੇਗਾ। ਉਨ੍ਹਾਂ ਕਿਹਾ ਸੜਕਾਂ ਵਧੀਆ ਅਤੇ ਚੌੜੀਆਂ ਬਣਾਈਆਂ ਜਾਣਗੀਆਂ।

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਇਸ ਕੰਮ ਲਈ ਕੋਈ ਵੀ ਅਫਸਰ ਠੇਕੇਦਾਰ ਨੂੰ ਤੰਗ ਨਹੀਂ ਕਰੇਗਾ। ਤਰਨਤਾਰਨ ਵਿੱਚ 1,210 ਕਿਲੋਮੀਟਰ ਸੜਕਾਂ ਹਨ, ਜਿਸ ‘ਤੇ ਪੌਣੇ 200 ਕਰੋੜ ਰੁਪਏ ਖ਼ਰਚ ਹੋਣਗੇ, ਜਦਕਿ 44 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਲਈ ਪਹਿਲਾਂ ਦਿੱਤੇ ਜਾਣਗੇ ਤਾਂ ਜੋ ਪੰਜ ਸਾਲ ਤੱਕ ਕੋਈ ਰੁਕਾਵਟ ਨਾ ਆਵੇ।

ਉਨ੍ਹਾਂ ਦੱਸਿਆ ਕਿ ਸੜਕਾਂ ਦੀ ਜਾਂਚ ਲਈ ਪਹਿਲਾਂ ਮੈਨੂਅਲ ਸਰਵੇ ਕੀਤਾ ਗਿਆ ਸੀ, ਜਿਸ ਵਿੱਚ ਇੰਜੀਨੀਅਰ ਭੇਜੇ ਗਏ ਸਨ, ਬਾਅਦ ਵਿਚ ਏਆਈ ਤਕਨੀਕ ਨਾਲ ਪਤਾ ਲੱਗਾ ਕਿ 400 ਤੋਂ 500 ਮੀਟਰ ਤੱਕ ਸੜਕਾਂ ਹੀ ਨਹੀਂ ਹਨ, ਜਿਨ੍ਹਾਂ ਦੀ ਰਿਪੋਰਟ ਪਹਿਲੀਆਂ ਸਰਕਾਰਾਂ ਨੇ ਬਣਾਈ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਪਬਲਿਕ ਦਾ ਪੈਸਾ ਬਚਾਉਣਾ ਅਤੇ ਉਸ ਨੂੰ ਲੋਕਾਂ ਤੱਕ ਦੁਗਣਾ-ਤਿਗੁਣਾ ਕਰਕੇ ਦੇਣਾ ਹੈ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਪਹਿਲਾਂ ਅਕਸਰ ਖਬਰਾਂ ਆਉਂਦੀਆਂ ਸਨ ਕਿ ਇਕ ਦਿਨ ਦਾ ਕੋਲਾ ਰਹਿ ਗਿਆ ਹੈ, ਪਰ ਹੁਣ ਲਗਾਤਾਰ ਬਿਜਲੀ ਫ੍ਰੀ ਹੋਣ ਦੇ ਬਾਵਜੂਦ ਵੀ 27-27 ਦਿਨ ਤੱਕ ਦਾ ਵੀ ਕੋਲਾ ਪਿਆ ਹੈ । ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਖੁਦ ਦੇ ਪੈਰਾਂ 'ਤੇ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ 10 ਦਿਨਾਂ 'ਚ ਪਹਿਲਾਂ ਚੈੱਕ 20 ਹਜ਼ਾਰ ਪ੍ਰੀਤ ਏਕੜ ਦਾ ਵੰਡਣਾ ਸ਼ੁਰੂ ਕਰ ਦਵਾਂਗੇ।

Have something to say? Post your comment

ਅਤੇ ਪੰਜਾਬ ਖਬਰਾਂ

ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ

ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ

ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 7ਵੀਂ ਬੱਸ ਰਵਾਨਾ

ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 7ਵੀਂ ਬੱਸ ਰਵਾਨਾ

ਸਿਵਲ ਸਰਜਨ ਵਲੋਂ ਐਨ.ਸੀ.ਡੀ. ਤੇ ਹੋਰ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ

ਸਿਵਲ ਸਰਜਨ ਵਲੋਂ ਐਨ.ਸੀ.ਡੀ. ਤੇ ਹੋਰ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ

ਚਾਕਬੋਰਡਾਂ ਤੋਂ ਸਮਾਰਟ ਕਲਾਸਰੂਮਾਂ ਤੱਕ: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਿਆਂਦੀ ਡਿਜੀਟਲ ਕ੍ਰਾਂਤੀ

ਚਾਕਬੋਰਡਾਂ ਤੋਂ ਸਮਾਰਟ ਕਲਾਸਰੂਮਾਂ ਤੱਕ: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਿਆਂਦੀ ਡਿਜੀਟਲ ਕ੍ਰਾਂਤੀ

ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਯਕੀਨੀ ਬਣਾਈ ਜਾਵੇ : ਡਾ ਹਰੀਸ਼ ਕਿਰਪਾਲ 

ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਯਕੀਨੀ ਬਣਾਈ ਜਾਵੇ : ਡਾ ਹਰੀਸ਼ ਕਿਰਪਾਲ 

ਐਸ.ਸੀ ਸਿਖਿਆਰਥੀਆਂ ਲਈ ਡੇਅਰੀ ਸਿਖਲਾਈ ਕੋਰਸ 02 ਮਾਰਚ ਤੋਂ

ਐਸ.ਸੀ ਸਿਖਿਆਰਥੀਆਂ ਲਈ ਡੇਅਰੀ ਸਿਖਲਾਈ ਕੋਰਸ 02 ਮਾਰਚ ਤੋਂ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ