ਲੁਧਿਆਣਾ : ਸ਼ਹਿਰ ਦੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਲਾਲਚ ਨਹੀਂ ਛੱਡ ਰਹੇ। ਇਸ ਦੇ ਉਲਟ ਟ੍ਰੈਫਿਕ ਪੁਲਸ ਨੇ ਬੀਤੀ ਰਾਤ 61 ਡਰਾਈਵਰਾਂ ਦੇ ਚਲਾਨ ਕੀਤੇ ਹਨ। ਇਹ ਲੋਕ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ। ਸ਼ਰਾਬ ਪੀ ਕੇ ਗੱਡੀ ਚਲਾਉਣ ’ਤੇ ਰੋਕ ਲਾਉਣ ਲਈ ਟ੍ਰੈਫਿਕ ਪੁਲਸ ਹਫਤੇ ’ਚ 3 ਦਿਨ 4 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਦੀ ਹੈ। ਪੂਰੇ ਸ਼ਹਿਰ ਨੂੰ ਕਵਰ ਕਰਨ ਲਈ ਹਰ ਵਾਰ ਨਾਕਾਬੰਦੀ ਦੀ ਜਗ੍ਹਾ ਬਦਲੀ ਜਾ ਰਹੀ ਹੈ।
ਨਾਕਾਬੰਦੀ ਦੀ ਨਿਗਰਾਨੀ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਜਦੋਂਕਿ ਅਗਵਾਈ ਜ਼ੋਨ ਇੰਚਾਰਜ ਨੂੰ ਦਿੱਤੀ ਗਈ ਹੈ। ਜ਼ੋਨ ਇੰਚਾਰਜ ਰੁਪਿੰਦਰ ਸਿੰਘ ਮਾਨ ਨੇ ਬੀਤੀ ਰਾਤ ਇਕ ਚੈੱਕ ਪੋਸਟ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾ ਰਹੇ 22 ਡਰਾਈਵਰਾਂ ਦੇ ਚਲਾਨ ਕੀਤੇ, ਜਦੋਂਕਿ ਕੁਲ ਚਲਾਨਾਂ ਦੀ ਗਿਣਤੀ 61 ਸੀ।