ਚੰਡੀਗੜ੍ਹ : ਚੰਡੀਗੜ੍ਹ ਵਿੱਚ ਟਾਈ ਚੰਡੀਗੜ੍ਹ ਕ੍ਰਿਕਟ ਲੀਗ (TCCL) ਦੇ 8ਵੇਂ ਸੰਸਕਰਣ ਦਾ ਐਲਾਨ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਇਹ ਟੂਰਨਾਮੈਂਟ 20, 21, 22 ਅਤੇ 27, 28, 29 ਨਵੰਬਰ ਨੂੰ ਮੋਹਾਲੀ ਦੇ ਲਾਂਚਿੰਗ ਪੈਡ ਕ੍ਰਿਕਟ ਅਕੈਡਮੀ ਵਿੱਚ ਖੇਡਿਆ ਜਾਵੇਗਾ। ‘ਫ੍ਰੌਮ ਬੋਰਡਰੂਮਜ਼ ਟੂ ਬਾਊਂਡਰੀਜ਼ - ਸੈਲੀਬ੍ਰੇਟਿੰਗ ਦ ਸਪਿਰਿਟ ਆਫ਼ ਐਂਟਰਪ੍ਰਿਨਿਓਰਸ਼ਿਪ ਸਿਨਸ 2016’ ਦੀ ਥੀਮ 'ਤੇ ਆਯੋਜਿਤ ਹੋਣ ਵਾਲੀ ਇਸ ਪ੍ਰਤੀਯੋਗਤਾ ਵਿੱਚ ਉੱਦਮੀਆਂ, ਕਾਰੋਬਾਰੀਆਂ ਅਤੇ ਕਾਰਪੋਰੇਟ ਪੇਸ਼ੇਵਰਾਂ ਦੀਆਂ 16 ਟੀਮਾਂ ਭਾਗ ਲੈਣਗੀਆਂ।
ਇਸ ਟੂਰਨਾਮੈਂਟ ਵਿੱਚ ਟੈਕ ਪ੍ਰਸਤਿਸ਼, ਬੀਸੌਲਵਰ ਤਕਨਾਲੋਜੀ, ਟੈਲੇਂਟੈਲਜੀਆ, ਸਿਗਨਿਸੈਂਟ, ਸਿਗਨਿਟੀ, ਕਨਵਰਜ਼ਨ ਪਰਕ, ਐਪਸਮਾਰਟਜ਼, ਯੂਨੀਫਾਈ ਗਰੁੱਪ, ਮਾਸਟਰ ਟਰਸਟ, ਆਈ.ਡੀ.ਐੱਸ. ਇਨਫੋਟੈਕ ਅਤੇ ਵੈਬਗੁਰੂਜ਼ ਟੈਕ ਸਮੇਤ 16 ਪ੍ਰਮੁੱਖ ਕੰਪਨੀਆਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟਾਈ ਚੰਡੀਗੜ੍ਹ ਦੇ ਪ੍ਰਧਾਨ ਬ੍ਰਹਮ ਅਲਰੇਜਾ ਅਤੇ ਸੰਯੁਕਤ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ 2016 ਵਿੱਚ ਸ਼ੁਰੂ ਹੋਈ ਇਹ ਲੀਗ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਬਲਕਿ ਉੱਦਮੀ ਭਾਈਚਾਰੇ ਨੂੰ ਇੱਕ ਮੰਚ 'ਤੇ ਲਿਆਉਣ, ਆਪਸੀ ਸਬੰਧ ਮਜ਼ਬੂਤ ਕਰਨ ਅਤੇ ਟੀਮ ਭਾਵਨਾ ਨੂੰ ਵਧਾਵਾ ਦੇਣ ਦਾ ਵੱਡਾ ਮਾਧਿਅਮ ਹੈ।
ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਟਾਈ ਚੰਡੀਗੜ੍ਹ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ਅਤੇ ਲਾਈਵ ਸਕੋਰ ਕ੍ਰਿਕਹੀਰੋਜ਼ (CricHeroes) ਪਲੇਟਫ਼ਾਰਮ 'ਤੇ ਉਪਲਬਧ ਰਹਿਣਗੇ।