Friday, February 27, 2026
BREAKING
ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ ਅਰਥਵਿਵਸਥਾ ਦਾ ਇੱਕ ਨਵਾਂ ਨਜ਼ਰੀਆ: ਭਾਰਤ ਦੀ ਜੀਡੀਪੀ ਦੇ ਅਧਾਰ ਵਿੱਚ ਸੁਧਾਰ ਨੂੰ ਸਮਝਣਾ ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ

ਪੰਜਾਬ

ਝੋਨੇ ਦੀ ਨਮੀ ਸਬੰਧੀ ਨਿਯਮਾਂ 'ਚ ਛੋਟ ਦੇਵੇ ਕੇਂਦਰ ਸਰਕਾਰ: ਅਮਨ ਅਰੋੜਾ

20 ਸਤੰਬਰ, 2025 08:00 PM

ਸੁਨਾਮ : ਮੰਡੀਆਂ ਬਾਬਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਵੱਡੇ ਕਦਮ ਵਜੋਂ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਮਾਰਕਿਟ ਕਮੇਟੀ ਚੀਮਾ ਦੀਆਂ ਵੱਖ-ਵੱਖ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕਰੀਬ 01 ਕਰੋੜ 32 ਲੱਖ ਰੁਪਏ ਦੇ ਨਿਵੇਸ਼ ਨਾਲ ਸਟੀਲ ਕਵਰ ਸ਼ੈੱਡਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਦਾ ਕੰਮ 02 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਪਿੰਡ ਢੱਡਰੀਆਂ ਦੀ ਅਨਾਜ ਮੰਡੀ ਵਿਖੇ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਅਰੋੜਾ ਨੇ ਦੱਸਿਆ ਕਿ ਇਹਨਾਂ ਸ਼ੈੱਡਾਂ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨ ਅਤੇ ਉਨ੍ਹਾਂ ਦੀ ਉਪਜ ਮੌਸਮੀ ਸਥਿਤੀਆਂ ਤੋਂ ਸੁਰੱਖਿਅਤ ਰਹੇ ਅਤੇ ਨਾਲ ਹੀ ਮੰਡੀ ਦੇ ਕੰਮਕਾਜ ਨੂੰ ਵੀ ਸੁਚਾਰੂ ਬਣਾਇਆ ਜਾਵੇ।ਇਸ ਵਿਕਾਸ ਪ੍ਰੋਜੈਕਟ ਤਹਿਤ 100'x50' ਆਕਾਰ ਦੇ ਤਿੰਨ ਵੱਡੇ ਸ਼ੈੱਡ ਅਨਾਜ ਮੰਡੀ ਝਾੜੋਂ ਵਿਖੇ ਕਰੀਬ 31.66 ਲੱਖ ਰੁਪਏ, ਢੱਡਰੀਆਂ ਵਿਖੇ ਕਰੀਬ 31.66 ਲੱਖ ਰੁਪਏ ਅਤੇ ਸ਼ੇਰੋਂ ਵਿਖੇ 31.66 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ।ਇਸ ਤੋਂ ਇਲਾਵਾ, 35'x35' ਦੇ ਪੰਜ ਦਰਮਿਆਨੇ ਆਕਾਰ ਦੇ ਸ਼ੈੱਡ ਦਿਆਲਗੜ੍ਹ ਮੰਡੀ ਵਿਖੇ ਕਰੀਬ 07.35 ਲੱਖ ਰੁਪਏ, ਸ਼ਾਹਪੁਰ ਕਲਾਂ ਦੀ ਮੰਡੀ ਵਿਖੇ 07.35 ਲੱਖ, ਤੋਲਾਵਾਲ ਮੰਡੀ ਵਿਖੇ 07.35 ਲੱਖ ਰੁਪਏ, ਤੋਗਾਵਾਲ ਮੰਡੀ ਵਿਖੇ 07.35 ਲੱਖ ਰੁਪਏ, ਲੋਹਾ ਖੇੜਾ ਮੰਡੀ ਵਿਖੇ 07.35 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਏ ਜਾਣਗੇ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਮੰਡੀਆਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਸਟੀਲ ਸ਼ੈੱਡ ਵਰਗੇ ਬੁਨਿਆਦੀ ਢਾਂਚੇ ਵਿਚ ਸਮੇਂ ਸਿਰ ਨਿਵੇਸ਼ ਕਰਨ ਨਾਲ ਖਰੀਦ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਘੱਟ ਹੋਣਗੀਆਂ, ਖਾਸ ਕਰ ਕੇ ਅਚਾਨਕ ਬਾਰਿਸ਼ ਹੋਣ ਦੀ ਸਥਿਤੀ ਵਿੱਚ, ਅਤੇ ਕਿਸਾਨਾਂ ਤੇ ਖਰੀਦ ਏਜੰਸੀਆਂ ਦੋਵਾਂ ਨੂੰ ਲੰਬੇ ਸਮੇਂ ਲਈ ਲਾਭ ਮਿਲੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ, ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ, ਖਰੀਦ ਨੈੱਟਵਰਕ ਨੂੰ ਨਿਰੰਤਰ ਮਜ਼ਬੂਤ ਕਰਨ ਦੀ ਲੋੜ ਹੈ, ਅਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਕਿਸਾਨਾਂ ਨੂੰ ਅਤਿ ਆਧੁਨਿਕ ਸਹੂਲਤਾਂ ਮਿਲਣ ਨੂੰ ਯਕੀਨੀ ਬਣਾਉਣਗੇ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਲਈ ਪ੍ਰਬੰਧ ਪੂਰੇ ਹਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸ਼੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋਈ ਭਾਰੀ ਬਰਸਾਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਝੋਨੇ ਦੀ ਖਰੀਦ ਬਾਬਤ ਨਮੀ ਸਬੰਧੀ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ। ਖ਼ਰਾਬ ਰਹੇ ਮੌਸਮ ਕਾਰਨ ਨਮੀ ਵੱਧ ਹੋ ਸਕਦੀ ਹੈ, ਦਾਣਾ ਬਦਰੰਗ ਵੀ ਹੋ ਸਕਦਾ ਹੈ ਅਤੇ ਟੋਟਾ ਵੀ ਵੱਧ ਆ ਸਕਦਾ ਹੈ।ਸ਼੍ਰੀ ਅਰੋੜਾ ਨੇ ਕਿਹਾ ਕਿ ਕਿਸਾਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ ਪਰ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਕਿਸੇ ਵੀ ਹਾਲ ਅੱਗ ਨਾ ਲਾਈ ਜਾਵੇ। ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਸੀ.ਐਨ.ਜੀ. ਅਤੇ ਸੀ.ਪੀ.ਜੀ. ਦੇ ਕਈ ਪਲਾਂਟ ਲੱਗ ਗਏ ਹਨ, ਜਿਨ੍ਹਾਂ ਨੂੰ ਪਰਾਲੀ ਦੀ ਲੋੜ ਹੁੰਦੀ ਹੈ। ਕਿਸਾਨ ਇਹਨਾਂ ਪਲਾਟਾਂ ਨੂੰ ਵੀ ਪਰਾਲੀ ਦੇ ਕੇ ਮੁਨਾਫ਼ਾ ਖੱਟ ਸਕਦੇ ਹਨ।ਇਸ ਮੌਕੇ 'ਤੇ ਸਥਾਨਕ ਕਿਸਾਨਾਂ ਅਤੇ ਮਾਰਕੀਟ ਕਮੇਟੀ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਮੰਡੀ ਦੇ ਬੁਨਿਆਦੀ ਢਾਂਚੇ ਸਬੰਧੀ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਹੱਲ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ।ਨੀਂਹ ਪੱਥਰ ਸਮਾਗਮਾਂ ਦੌਰਾਨ ਮਾਰਕੀਟ ਕਮੇਟੀਆਂ ਦੇ ਅਹੁਦੇਦਾਰ, ਮੈਂਬਰ, ਕਿਸਾਨ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'