Tuesday, April 07, 2026
BREAKING
ਵਿਜੇ ਸ਼ਰਮਾ ਟਿੰਕੂ ਨੇ ਪਿੰਡ ਚੂਹੜ ਮਾਜਰਾ ਵਿਖੇ ਕੀਤੀ ਮੀਟਿੰਗ 1388 ਕਰੋੜ ਰੁਪਏ ਦੇ ਸਾਲਾਨਾ ਐਕਸ਼ਨ ਪਲਾਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਵੇਗੀ ਟਿਕਾਊ ਤੇ ਗਤੀਸ਼ੀਲ ਅਗਵਾਈ: ਗੁਰਮੀਤ ਸਿੰਘ ਖੁੱਡੀਆਂ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਅਗਲੇ 5 ਸਾਲਾਂ 'ਚ ਕੀਤਾ ਜਾਵੇਗਾ 50 ਲੱਖ ਕਰੋੜ ਦਾ ਨਿਵੇਸ਼ ! ਬਿਹਾਰ ਦੇ ਉਦਯੋਗ ਮੰਤਰੀ ਨੇ ਕੀਤਾ ਵੱਡਾ ਐਲਾਨ ਪੱਛਮੀ ਏਸ਼ੀਆ ਦੇ ਜੰਗੀ ਹਾਲਾਤ ਦਰਮਿਆਨ ਈਰਾਨ ਤੋਂ 1777 ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ ਕਾਂਗਰਸ ਪਾਕਿਸਤਾਨ ਦੇ 'ਸੁਰ 'ਚ ਸੁਰ' ਮਿਲਾਉਂਦੀ ਹੈ, ਦੇਸ਼ ਦੀ ਸੁਰੱਖਿਆ ਨਾਲ ਕਰਦੀ ਹੈ ਸਮਝੌਤਾ : PM ਮੋਦੀ ਹਾਈਵੇਅ 'ਤੇ ਘੁੰਮਦੇ ਪਸ਼ੂਆਂ ਦਾ ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ ਤੋਂ ਮੰਗਿਆ ਜਵਾਬ 'ਵਨ-ਨੇਸ਼ਨ, ਵਨ-ਇਲੈਕਸ਼ਨ' 'ਤੇ PM ਮੋਦੀ ਦਾ ਵੱਡਾ ਬਿਆਨ ਹਰਸਿਮਰਤ ਬਾਦਲ ਦੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅਪੀਲ, ਫ਼ਸਲਾਂ ਦੇ ਖ਼ਰਾਬੇ ਲਈ ਮੰਗਿਆ ਵਿਸ਼ੇਸ਼ ਪੈਕਜ ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਡੀਸੀ ਵੀ ਬਦਲੇ

ਦੁਨੀਆਂ

ਜੰਗ ਖ਼ਤਮ ਕਰਨ ਲਈ ਮੰਨ ਗਿਆ ਪਾਕਿਸਤਾਨ ! ਤਾਲਿਬਾਨ ਅੱਗੇ ਰੱਖ'ਤੀਆਂ ਇਹ ਸ਼ਰਤਾਂ

06 ਅਪ੍ਰੈਲ, 2026 06:23 PM

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਘੱਟ ਕਰਨ ਲਈ ਚੀਨ ਦੇ ਸ਼ਹਿਰ ਉਰੁਮਕੀ 'ਚ ਇੱਕ ਉੱਚ-ਪੱਧਰੀ ਬੈਠਕ ਹੋਈ ਹੈ। ਇਸ ਬੈਠਕ ਵਿੱਚ ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਦੇ ਸਾਹਮਣੇ ਤਿੰਨ ਮੁੱਖ ਸ਼ਰਤਾਂ ਰੱਖੀਆਂ ਹਨ ਅਤੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਇਨ੍ਹਾਂ 'ਤੇ ਅਮਲ ਨਹੀਂ ਹੁੰਦਾ, ਉਦੋਂ ਤੱਕ ਸਬੰਧ ਸੁਧਰਨੇ ਮੁਸ਼ਕਲ ਹਨ।

ਪਾਕਿਸਤਾਨ ਨੇ ਪਹਿਲੀ ਸ਼ਰਤ ਇਹ ਰੱਖੀ ਹੈ ਕਿ ਅਫ਼ਗਾਨਿਸਤਾਨ ਸਰਕਾਰ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' (TTP) ਨੂੰ ਰਸਮੀ ਤੌਰ 'ਤੇ ਇੱਕ ਅੱਤਵਾਦੀ ਸੰਗਠਨ ਐਲਾਨੇ। ਪਾਕਿਸਤਾਨ ਦੀ ਦੂਜੀ ਸ਼ਰਤ ਇਹ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ 'ਤੇ ਚੱਲ ਰਹੇ TTP ਦੇ ਸਾਰੇ ਟਿਕਾਣਿਆਂ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾਵੇ। ਨਾਲ ਹੀ ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਪੁਖ਼ਤਾ ਸਬੂਤ ਇਸਲਾਮਾਬਾਦ ਨੂੰ ਸੌਂਪੇ ਜਾਣ।

ਇਹ ਗੱਲਬਾਤ ਫਰਵਰੀ ਦੇ ਅਖੀਰ ਵਿੱਚ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਅੰਦਰ ਚਲਾਏ ਗਏ 'ਆਪਰੇਸ਼ਨ ਗਜ਼ਬ ਲਿਲ-ਹੱਕ' ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵੱਡੀ ਕੂਟਨੀਤਕ ਪਹਿਲ ਹੈ। ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨ ਤਾਲਿਬਾਨ ਨੇ ਹੀ ਚੀਨ ਤੱਕ ਪਹੁੰਚ ਕਰਕੇ ਪਾਕਿਸਤਾਨ ਨਾਲ ਗੱਲਬਾਤ ਦਾ ਰਸਤਾ ਖੋਲ੍ਹਣ ਦੀ ਬੇਨਤੀ ਕੀਤੀ ਸੀ।

ਚੀਨ ਨੇ ਇਸ ਵਿਵਾਦ ਨੂੰ ਸ਼ਾਂਤੀਪੂਰਵਕ ਸੁਲਝਾਉਣ 'ਤੇ ਜ਼ੋਰ ਦਿੱਤਾ ਹੈ। ਉਰੁਮਕੀ ਵਿੱਚ ਹੋਈ ਚਰਚਾ ਦੌਰਾਨ ਜੰਗਬੰਦੀ, ਅੱਤਵਾਦ ਵਿਰੋਧੀ ਭਰੋਸਾ ਅਤੇ ਸੁਰੱਖਿਅਤ ਵਪਾਰਕ ਰਸਤੇ ਬਣਾਉਣ ਵਰਗੇ ਮੁੱਦਿਆਂ 'ਤੇ ਵੀ ਗੱਲ ਹੋਈ। ਹਾਲਾਂਕਿ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੱਲਬਾਤ ਦਾ ਮਤਲਬ ਪਾਕਿਸਤਾਨ ਦੀ ਸੁਰੱਖਿਆ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੈ।

ਇਸ ਦੌਰਾਨ ਅਫ਼ਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਵੀ ਸਵੀਕਾਰ ਕੀਤਾ ਹੈ ਕਿ ਗੱਲਬਾਤ ਜਾਰੀ ਹੈ ਅਤੇ ਉਹ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ। ਪਰ, ਅਫ਼ਗਾਨਿਸਤਾਨ ਹਮੇਸ਼ਾ ਦੀ ਤਰ੍ਹਾਂ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਿਹਾ ਹੈ ਕਿ TTP ਉਨ੍ਹਾਂ ਦੀ ਧਰਤੀ ਤੋਂ ਕੰਮ ਕਰ ਰਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਖੂਨੀ ਖੇਡ ਵਿਚਾਲੇ ਸ਼ਾਂਤੀ ਦੀ ਕੋਸ਼ਿਸ਼ ; ਈਰਾਨ 'ਚ 25 ਮੌਤਾਂ ਤੋਂ ਬਾਅਦ ਨਵਾਂ ਜੰਗਬੰਦੀ ਸਮਝੌਤਾ ਸਾਂਝਾ

ਖੂਨੀ ਖੇਡ ਵਿਚਾਲੇ ਸ਼ਾਂਤੀ ਦੀ ਕੋਸ਼ਿਸ਼ ; ਈਰਾਨ 'ਚ 25 ਮੌਤਾਂ ਤੋਂ ਬਾਅਦ ਨਵਾਂ ਜੰਗਬੰਦੀ ਸਮਝੌਤਾ ਸਾਂਝਾ

ਡਰੈਗਨ ਦੀ ਨਵੀਂ ਚਾਲ: 40 ਦਿਨਾਂ ਲਈ ਏਅਰਸਪੇਸ ਕੀਤਾ ਬੰਦ; ਖੇਤਰੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

ਡਰੈਗਨ ਦੀ ਨਵੀਂ ਚਾਲ: 40 ਦਿਨਾਂ ਲਈ ਏਅਰਸਪੇਸ ਕੀਤਾ ਬੰਦ; ਖੇਤਰੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ  ਰਿਕਾਰਡ ਮੁਨਾਫਾ

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ ਰਿਕਾਰਡ ਮੁਨਾਫਾ

ਇਰਾਨ 'ਤੇ ਹਮਲਿਆਂ ਖ਼ਿਲਾਫ਼ ਇਰਾਕ 'ਚ ਪ੍ਰਦਰਸ਼ਨ ! ਸੜਕਾਂ 'ਤੇ ਉੱਤਰੇ ਲੱਖਾਂ ਲੋਕ

ਇਰਾਨ 'ਤੇ ਹਮਲਿਆਂ ਖ਼ਿਲਾਫ਼ ਇਰਾਕ 'ਚ ਪ੍ਰਦਰਸ਼ਨ ! ਸੜਕਾਂ 'ਤੇ ਉੱਤਰੇ ਲੱਖਾਂ ਲੋਕ

ਬਹਿਰੀਨ ਤੇ ਕੁਵੈਤ 'ਤੇ ਡਰੋਨ ਹਮਲੇ! ਜਵਾਬ 'ਚ ਇਜ਼ਰਾਈਲ ਨੇ 120 ਟਿਕਾਣਿਆਂ 'ਤੇ ਵਰ੍ਹਾਏ ਬੰਬ

ਬਹਿਰੀਨ ਤੇ ਕੁਵੈਤ 'ਤੇ ਡਰੋਨ ਹਮਲੇ! ਜਵਾਬ 'ਚ ਇਜ਼ਰਾਈਲ ਨੇ 120 ਟਿਕਾਣਿਆਂ 'ਤੇ ਵਰ੍ਹਾਏ ਬੰਬ

ਅਫ਼ਗਾਨਿਸਤਾਨ 'ਚ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ!  300 ਕਿਲੋ ਚਰਸ ਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ

ਅਫ਼ਗਾਨਿਸਤਾਨ 'ਚ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ! 300 ਕਿਲੋ ਚਰਸ ਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ

ਹੁਣ ਈਰਾਨ 'ਤੇ ਬੇਹੱਦ ਘਾਤਕ JASSM ਮਿਜ਼ਾਈਲ ਨਾਲ ਹਮਲਾ! ਅਮਰੀਕੀ ਫੌਜ਼ ਨੇ ਕਰ ਲਈ ਤਿਆਰੀ

ਹੁਣ ਈਰਾਨ 'ਤੇ ਬੇਹੱਦ ਘਾਤਕ JASSM ਮਿਜ਼ਾਈਲ ਨਾਲ ਹਮਲਾ! ਅਮਰੀਕੀ ਫੌਜ਼ ਨੇ ਕਰ ਲਈ ਤਿਆਰੀ

''ਹਾਰ ਨੂੰ ਜਿੱਤ ਵਜੋਂ ਪੇਸ਼ ਕਰ ਰਿਹਾ ਅਮਰੀਕਾ..!'', ਇਰਾਨ ਨੇ ਡੋਨਾਲਡ ਟਰੰਪ 'ਤੇ ਦਿੱਤਾ ਵੱਡਾ ਬਿਆਨ

''ਹਾਰ ਨੂੰ ਜਿੱਤ ਵਜੋਂ ਪੇਸ਼ ਕਰ ਰਿਹਾ ਅਮਰੀਕਾ..!'', ਇਰਾਨ ਨੇ ਡੋਨਾਲਡ ਟਰੰਪ 'ਤੇ ਦਿੱਤਾ ਵੱਡਾ ਬਿਆਨ

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ ਵੱਡਾ ਖੁਲਾਸਾ

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ ਵੱਡਾ ਖੁਲਾਸਾ

ਇਰਾਨ ਜੰਗ ਵਿਚਾਲੇ ਰੂਸ-ਯੂਕ੍ਰੇਨ ਦੀ ਜੰਗ ਨੇ ਵੀ ਫੜਿਆ ਜ਼ੋਰ ! ਡਰੋਨ ਹਮਲਿਆਂ 'ਚ 5 ਲੋਕਾਂ ਦੀ ਮੌਤ

ਇਰਾਨ ਜੰਗ ਵਿਚਾਲੇ ਰੂਸ-ਯੂਕ੍ਰੇਨ ਦੀ ਜੰਗ ਨੇ ਵੀ ਫੜਿਆ ਜ਼ੋਰ ! ਡਰੋਨ ਹਮਲਿਆਂ 'ਚ 5 ਲੋਕਾਂ ਦੀ ਮੌਤ