Friday, October 23, 2026
BREAKING
• ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ • JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਪੰਜਾਬ

ਜ਼ਿੰਮੇਵਾਰ ਨਾਗਰਿਕਤਾ ਨਾਲ੍ਹ ਹੀ ਬੱਝੀਆਂ ਹਨ ਸਹੂਲਤਾਂ, ਮੁਸ਼ਕਲਾਂ ਅਤੇ ਵਿਕਾਸ- ਰੋਡ ਸੇਫਟੀ ਅਵੇਰਨੈੱਸ ਸੋਸਾਇਟੀ

23 ਅਕਤੂਬਰ, 2026 06:18 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਥਾਨਕ ਰੋਡ ਸੇਫਟੀ ਅਵੇਰਨੈਸ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਰੋਟਰੀ ਭਵਨ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਸੰਚਾਲਨ ਸਕੱਤਰ ਜੇ.ਐਸ.ਗਿੱਦਾ ਵਲੋਂ ਕੀਤਾ ਗਿਆ। ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ ਇਸ ਵਿਚਾਰ ਤੇ ਸਹਿਮਤੀ ਪਾਈ ਗਈ ਕਿ ਸਮਾਜ ਦੇ ਹਰ ਪੱਧਰ ਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਦੀ ਬਹੁਤ ਲੋੜ੍ਹ ਹੈ। ਇਸ ਸਬੰਧੀ ਸੋਸਾਇਟੀ ਵਲੋਂ ਇੱਕ ਜਾਗਰੂਕਤਾ ਰੈਲੀ ਦੁਆਬਾ ਗਰੁੱਪ ਆਫ਼ ਕਾਲਜਿਜ਼ ਛੋਕਰਾਂ( ਰਾਹੋਂ), ਰੋਟਰੀ ਕਲੱਬ ਤੇ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ੍ਹ 30 ਅਕਤੂਬਰ ਨੂੰ ਕੀਤੀ ਜਾਵੇਗੀ। ਸਰਬ ਸਾਂਝੀ ਸੋਚ ਵਾਲ੍ਹੀ ਰੈਲੀ ਵਿੱਚ ਸਮਾਜ ਦੀਆਂ ਵੱਖ ਵੱਖ ਲੋੜ੍ਹਾਂ ਤੇ ਨਾਗਰਿਕ ਫਰਜ਼ਾਂ ਪ੍ਰਤੀ ਜਾਗਰੂਕਤਾ ਮੁੱਦੇ ਸਾਂਝੇ ਕੀਤੇ ਜਾਣਗੇ। ਰੈਲੀ ਆਰੀਆ ਸਕੂਲ ਤੋਂ ਸਵੇਰੇ 9.30 ਵਜੇ ਆਰੰਭ ਹੋਵੇਗੀ ਜੋ ਰਾਹੋਂ ਰੋਡ, ਚੰਡੀਗੜ੍ਹ ਚੌਕ ਤੋਂ ਚੰਡੀਗੜ੍ਹ ਰੋਡ, ਦਿੱਲੀ ਕਲੋਨੀ ਹੁੰਦੀ੍ ਹੋਈ ਮਿਉਂਸਪਲ ਪਾਰਕ ਰਾਹੀਂ ਰੋਟਰੀ ਭਵਨ ਪੁੱਜੇਗੀ ਜਿੱਥੇ ਸੰਖੇਪ ਸੈਮੀਨਾਰ ਹੋਵੇਗਾ। ਇੱਥੇ ਮਾਹਰ ਸਮਾਜ ਸੇਵੀ ਸੰਬੋਧਨ ਹੋਵੇਗਾ। ਸਮੱਸਿਆਵਾਂ ਤੇ ਵਿਦਿਆਰਥੀਆਂ ਨੂੰ ਸਵਾਲ ਕੀਤੇ ਜਾਣਗੇ‌ ਸਹੀ ਉੱਤਰ ਦੇਣ ਵਾਲ੍ਹਿਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ।ਰੈਲੀ ਵਿੱਚ ਸੰਵਿਧਾਨਕ ਕਦਰਾਂ ਕੀਮਤਾਂ, ਇਮਾਨਦਾਰੀ, ਨਿਰਲੋਭ, ਨਿਡਰ ਤੇ ਨਿਰਪੱਖਤਾ ਵੋਟਰ ਫਰਜਾਂ ਪ੍ਰਤੀ, ਵਾਤਾਵਰਣ ਪ੍ਰੇਮ, ਕਿੱਤਾ ਮੁਖੀ ਸਿੱਖਿਆ ਦੇ ਮਹੱਤਵ, ਲਿੰਗ ਭਿੰਨ ਭੇਦ ਰਹਿਤ ਤੇ ਬਰਾਬਰਤਾ ਵਾਲ੍ਹੇ ਸਮਾਜ ਦੀ ਸਿਰਜਨਾ , ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ, ਸਬਰ ਸੰਤੋਖ ਨੂੰ ਅਪਨਾਉਣ ਆਦਿ ਮੁੱਦਿਆਂ ਪ੍ਰਤੀ ਸੁਹਿਰਦ ਨਾਗਰਿਕ ਜੀਵਨ ਜੀਉਣ ਦੀ ਜਾਗਰੂਕਤਾ ਸੰਦੇਸ਼ ਸਾਂਝੇ ਕੀਤੇ ਜਾਣਗੇ। ਮੀਟਿੰਗ ਵਿੱਚ  ਜੀ.ਐਸ.ਤੂਰ, ਹਰਪ੍ਰਭਮਹਿਲ ਸਿੰਘ,  ਜੇ.ਐਸ.ਗਿੱਦਾ, ਦਿਲਬਾਗ ਸਿੰਘ,  ਬਿਕਰਮਜੀਤ ਸਿੰਘ, ਮ।ਹਿੰਦਰ ਸਿੰਘ ਦੁਆਬਾ ਅਤੇ ਹਰਿੰਦਰ ਸਿੰਘ ਹਾਜਰ ਸਨ। ਇਸ ਮੌਕੇ ਮੈਂਬਰਾਂ ਵਲੋਂ ਰੋਟਰੀ ਭਵਨ ਦੀ ਪਾਰਕ ਵਿੱਚ ਸਾਫ ਵਾਤਾਵਰਣ ਦਾ ਪ੍ਰਤੀਕ ਪੌਦਾ-ਕਰਣ ਕੀਤਾ ਗਿਆ

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਪਰਗਟ ਸਿੰਘ ਵਿਚਾਲੇ ਖੜਕੀ

ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਪਰਗਟ ਸਿੰਘ ਵਿਚਾਲੇ ਖੜਕੀ

ਨਿੱਕੇ ਸਿੱਧੂ ਲਈ Z+ ਸਿਕਿਓਰਿਟੀ ਦੀ ਮੰਗ, ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪਹੁੰਚੀ ਚਿੱਠੀ

ਨਿੱਕੇ ਸਿੱਧੂ ਲਈ Z+ ਸਿਕਿਓਰਿਟੀ ਦੀ ਮੰਗ, ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪਹੁੰਚੀ ਚਿੱਠੀ

ਪਰਵਿੰਦਰ ਝੋਟਾ ਕੇਸ: ਪ੍ਰਸ਼ਾਸਨ ਨੇ ਮੰਨੀਆਂ ਮੰਗਾਂ ਦਾ ਲਿਖਤੀ ਵੇਰਵਾ ਪਰਿਵਾਰ ਤੇ ਐਕਸ਼ਨ ਕਮੇਟੀ ਨੂੰ ਸੌਂਪਿਆ

ਪਰਵਿੰਦਰ ਝੋਟਾ ਕੇਸ: ਪ੍ਰਸ਼ਾਸਨ ਨੇ ਮੰਨੀਆਂ ਮੰਗਾਂ ਦਾ ਲਿਖਤੀ ਵੇਰਵਾ ਪਰਿਵਾਰ ਤੇ ਐਕਸ਼ਨ ਕਮੇਟੀ ਨੂੰ ਸੌਂਪਿਆ

2027 ਚੋਣਾਂ ਦੀ ਕਾਂਗਰਸ ਨੇ ਖਿੱਚੀ ਤਿਆਰੀ, 25 ਅਕਤੂਬਰ ਨੂੰ ਚੰਡੀਗੜ੍ਹ ਪੁੱਜਣਗੇ ਕੇ. ਸੀ. ਵੇਣੂਗੋਪਾਲ

2027 ਚੋਣਾਂ ਦੀ ਕਾਂਗਰਸ ਨੇ ਖਿੱਚੀ ਤਿਆਰੀ, 25 ਅਕਤੂਬਰ ਨੂੰ ਚੰਡੀਗੜ੍ਹ ਪੁੱਜਣਗੇ ਕੇ. ਸੀ. ਵੇਣੂਗੋਪਾਲ

ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ 'ਚ ਨਸ਼ਿਆਂ ਨੂੰ ਰੋਕਣ ਦੀ ਦਿਸ਼ਾ 'ਚ ਵੱਡਾ ਕਦਮ! ਗਜ਼ਟ ਨੋਟੀਫ਼ਿਕੇਸ਼ਨ ਜਾਰੀ

ਪੰਜਾਬ 'ਚ ਨਸ਼ਿਆਂ ਨੂੰ ਰੋਕਣ ਦੀ ਦਿਸ਼ਾ 'ਚ ਵੱਡਾ ਕਦਮ! ਗਜ਼ਟ ਨੋਟੀਫ਼ਿਕੇਸ਼ਨ ਜਾਰੀ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਇਕ ਹੋਰ ਮੈਡੀਕਲ ਸਟੋਰ ਹੋਇਆ ਸੀਲ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਇਕ ਹੋਰ ਮੈਡੀਕਲ ਸਟੋਰ ਹੋਇਆ ਸੀਲ

ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ 27 ਅਕਤੂਬਰ ਤੱਕ ਮੁਲਤਵੀ

ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ 27 ਅਕਤੂਬਰ ਤੱਕ ਮੁਲਤਵੀ

ਪਰਵਿੰਦਰ ਝੋਟੇ ਦਾ ਕਾਤਲ ਅਸ਼ਵਨੀ ਪਤਨੀ ਸਣੇ 5 ਦਿਨਾਂ ਦੇ ਪੁਲਸ ਰਿਮਾਂਡ 'ਤੇ, CBI ਨੇ ਪਾਈ ਸੀ ਗ੍ਰਿਫ਼ਤਾਰੀ

ਪਰਵਿੰਦਰ ਝੋਟੇ ਦਾ ਕਾਤਲ ਅਸ਼ਵਨੀ ਪਤਨੀ ਸਣੇ 5 ਦਿਨਾਂ ਦੇ ਪੁਲਸ ਰਿਮਾਂਡ 'ਤੇ, CBI ਨੇ ਪਾਈ ਸੀ ਗ੍ਰਿਫ਼ਤਾਰੀ

OSD ਰਾਜਬੀਰ ਘੁੰਮਣ CBI ਦਫ਼ਤਰ 'ਚ ਹੋਏ ਪੇਸ਼, ਮੁੜ ਕੀਤੀ ਗਈ ਪੁੱਛਗਿੱਛ

OSD ਰਾਜਬੀਰ ਘੁੰਮਣ CBI ਦਫ਼ਤਰ 'ਚ ਹੋਏ ਪੇਸ਼, ਮੁੜ ਕੀਤੀ ਗਈ ਪੁੱਛਗਿੱਛ