ਖੰਨਾ : ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹੜ੍ਹ ਪੀੜਤਾਂ ਲਈ ਚਾਰ ਟਰੱਕ ਫੀਡ ਭੇਜੇ। ਇਹ ਫੀਡ ਵਿਧਾਇਕ ਨੇ ਖੰਨਾ ਦੇ ਪਿੰਡ ਇਕੋਲਾਹਾ ਤੋਂ ਆਪਣੀ ਫੈਕਟਰੀ 'ਚੋਂ ਭੇਜੀ। ਇਹ ਟਰੱਕ ਕਾਮੇਡੀਅਨ ਜਸਵਿੰਦਰ ਭੱਲਾ ਦੀ ਯਾਦ 'ਚ ਭੇਜੇ ਗਏ।
ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ। ਹੁਣ ਪਸ਼ੂਆਂ ਨੂੰ ਆਹਾਰ ਦੀ ਬਹੁਤ ਲੋੜ ਹੈ ਜਿਸ ਕਰਕੇ ਇਹ ਟਰੱਕ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਲਈ ਭੇਜੇ ਗਏ। ਇਹ ਜਸਵਿੰਦਰ ਭੱਲਾ ਦੀ ਯਾਦ 'ਚ ਇਸ ਕਰਕੇ ਭੇਜੇ ਗਏ ਕਿਉਂਕਿ ਜਸਵਿੰਦਰ ਭੱਲਾ ਨੇ ਪੰਜਾਬੀਅਤ ਲਈ ਬਹੁਤ ਕੰਮ ਕੀਤਾ। ਪੰਜਾਬ ਦਾ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਅਜਿਹਾ ਕੀਤਾ ਗਿਆ।