Sunday, July 12, 2026
BREAKING
ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ ਨਾਈਜੀਰੀਆ 'ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ 'ਚ ਸਨਸਨੀ ਵਿੰਬਲਡਨ 'ਚ 26 ਸਾਲਾਂ ਬਾਅਦ ਇਕੱਠੀਆਂ ਨਜ਼ਰ ਆਈਆਂ ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ 2026 'ਚ ਰਿਤੇਸ਼ ਦੇਸ਼ਮੁਖ ਦਾ ਜਲਵਾ, ਅਦਾਕਾਰੀ ਤੋਂ ਲੈ ਕੇ ਨਿਰਦੇਸ਼ਨ ਤੇ ਹੋਸਟਿੰਗ ਤੱਕ ਹਰ ਪਲੇਟਫਾਰਮ 'ਤੇ ਛੱਡੀ ਛਾਪ 24 ਜੁਲਾਈ ਨੂੰ ਰਿਲੀਜ਼ ਹੋਵੇਗਾ 'ਰਾਮਾਇਣ' ਦਾ ਟ੍ਰੇਲਰ, ਨਿਰਮਾਤਾਵਾਂ ਨੇ ਕੀਤਾ ਅਧਿਕਾਰਤ ਐਲਾਨ ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਬਾਜ਼ਾਰ

ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਤੇਜ਼ ਕਰਨ ਲਈ ਸਰਕਾਰ ਵੱਲੋਂ ਸਟਾਰਟਅੱਪ ਪ੍ਰੋਗਰਾਮ ਸ਼ੁਰੂ

22 ਜੂਨ, 2025 07:01 PM

ਨਵੀਂ ਦਿੱਲੀ : ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਨੇ ਸ਼ਨੀਵਾਰ 2.3 ਕਰੋੜ ਰੁਪਏ ਦੀ ਸਟਾਰਟਅੱਪ ਇਨੋਵੇਸ਼ਨ ਚੁਣੌਤੀ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦਾ ਮੰਤਵ ਦੇਸ਼ ’ਚ ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਕਰਨੀ ਅਤੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ’ਚ ਤੇਜ਼ੀ ਲਿਆਉਣੀ ਸ਼ਾਮਲ ਹੈ।

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਚੁਣੌਤੀ ਦਾ ਮੰਤਵ ਭਾਰਤ ’ਚ ਇਮਾਰਤਾਂ  ਦੀਆਂ ਛੱਤਾਂ ’ਤੇ ਸੋਲਰ ਅਤੇ ਵੰਡੇ ਗਏ ਨਵਿਆਉਣਯੋਗ ਊਰਜਾ ਈਕੋ-ਸਿਸਟਮ ਲਈ ਸਫਲ ਹੱਲ ਦੀ ਪਛਾਣ ਕਰਨਾ ਅਤੇ ਸਮਰਥਨ ਕਰਨਾ ਹੈ। ਇਸ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਸੋਲਰ ਐਨਰਜੀ  ਦੇ ਸਹਿਯੋਗ ਨਾਲ ਅਤੇ ਸਟਾਰਟਅੱਪ ਇੰਡੀਆ, ਡੀ. ਪੀ. ਆਈ. ਆਈ. ਟੀ. ਦੇ ਤਾਲਮੇਲ  ਨਾਲ ਐੱਮ. ਐੱਨ. ਆਰ. ਈ. ਦੀ ਅਗਵਾਈ ਹੇਠ ਲਾਗੂ ਕੀਤਾ ਜਾ ਰਿਹਾ ਹੈ।

ਬਿਆਨ ਅਨੁਸਾਰ ਨਵਿਆਉਣਯੋਗ ਊਰਜਾ ਟਾਸਕ ਫੋਰਸ ਲਈ ਹੁਨਰ ਵਿਕਾਸ ਕਾਨਫਰੰਸ ਦੌਰਾਨ ਛੱਤਾਂ ’ਤੇ ਸੋਲਰ ਤੇ ਵੰਡੀ ਗਈ ਨਵਿਆਉਣਯੋਗ ਊਰਜਾ ਤਕਨਾਲੋਜੀ ’ਤੇ ਪ੍ਰਾਜੈਕਟ ‘ਸਟਾਰਟਅੱਪ ਚੁਣੌਤੀ’ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਚੁਣੌਤੀ ਅਧੀਨ ਭਾਰਤ ’ਚ ਸਟਾਰਟਅੱਪਸ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਜੋ ਨਵਿਆਉਣਯੋਗ ਊਰਜਾ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ  4  ਪ੍ਰਮੁੱਖ ਸ਼੍ਰੇਣੀਆਂ ਕਿਫਾਇਤੀ, ਲਚਕਤਾ, ਸਮਾਵੇਸ਼ੀ ਤੇ ਵਾਤਾਵਰਣ ਸਥਿਰਤਾ ’ਤੇ ਕੇਂਦ੍ਰਿਤ ਹਨ।

ਇਹ ਚੁਣੌਤੀ ਗ੍ਰੀਨ ਟੈਕਨਾਲੋਜੀ, ਇੰਟਰਨੈੱਟ ਆਫ਼ ਥਿੰਗਜ਼, ਆਰਟੀਫੀਸ਼ੀਅਲ ਇੰਟੈਲੀਜੈਂਸ, ਬਲਾਕਚੇਨ, ਨਿਰਮਾਣ, ਊਰਜਾ ਹਾਰਡਵੇਅਰ, ਵਿੱਤੀ ਤਕਨਾਲੋਜੀ ਤੇ ਰਹਿੰਦ-ਖੂੰਹਦ ਪ੍ਰਬੰਧਨ ’ਚ ਸਟਾਰਟਅੱਪਸ ਦੀ ਇਕ ਵਿਸ਼ਾਲ ਸ਼੍ਰੇਣੀ ਲਈ ਖੁੱਲ੍ਹੀ ਹੈ। ਬਿਨੈਕਾਰ 2.3 ਕਰੋੜ ਰੁਪਏ ਦੀ ਕੁੱਲ ਇਨਾਮੀ  ਰਕਮ ਲਈ ਮੁਕਾਬਲਾ ਕਰਨਗੇ, ਜਿਸ ’ਚ ਪਹਿਲੇ ਇਨਾਮ ਲਈ 1 ਕਰੋੜ ਰੁਪਏ, ਦੂਜੇ ਲਈ 50 ਲੱਖ ਰੁਪਏ, ਤੀਜੇ ਲਈ 30 ਲੱਖ ਰੁਪਏ ਤੇ 5 ਲੱਖ ਰੁਪਏ ਦੇ 10 ਹੌਸਲਾ-ਵਧਾਊ ਇਨਾਮ ਸ਼ਾਮਲ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ