Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਚੰਡੀਗੜ੍ਹ

ਚੰਡੀਗੜ੍ਹ ਯੂਨੀਵਰਸਿਟੀ, ਘੰੜੂਆ ਵਿਖੇ ਐਨ.ਸੀ.ਸੀ ਕੈਡਿਟਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕੀਤਾ ਜਾਗਰੂਕ

09 ਜੁਲਾਈ, 2025 01:57 PM

ਪ੍ਰੀਤ ਪੱਤੀ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ): ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ, ਸ੍ਰੀ ਨਵਨੀਤ ਸਿੰਘ ਮਾਹਲ ਪੀ.ਪੀ.ਐਸ. ਕਪਤਾਨ ਪੁਲਿਸ ਟ੍ਰੈਫਿਕ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਕਰਨੈਲ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ 8 ਜੁਲਾਈ ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੰੜੂਆ ਵਿਖੇ ਐਨ.ਸੀ.ਸੀ ਦੇ ਕੈਡਿਟਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਵੱਲ ਜਾਣ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਇਸਦੇ ਨਾਲ ਹੀ ਐਨ.ਸੀ.ਸੀ ਦੇ ਕੈਡਿਟਾਂ ਨੂੰ ਇਹ ਵੀ ਦੱਸਿਆ ਗਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਦ, 25 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦੇਣ ਵਾਲੇ ਵਿਅਕਤੀ ਨੂੰ ਵੀ 3 ਸਾਲ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ।

ਇਸਦੇ ਨਾਲ ਹੀ ਪਬਲਿਕ ਨੂੰ ਸਰਕਾਰ ਦੁਆਰਾ ਚਲਾਈ ਗਈ ਸਕੀਮ ਫਾਰ ਗ੍ਰਾਂਟ ਆਫ ਅਵਾਰਡ ਟੂ ਦ ਗੁੱਡ ਸਮਾਰਟੀਅਨ (Scheme for Grant of Award to the Good Samaritan) ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮੱਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋਂ (ਫਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।

ਇਸ ਮੌਕੇ ਤੇ "ਚੰਡੀਗੜ੍ਹ ਯੂਨੀਵਰਸਿਟੀ, ਘੰੜੂਆ" ਦੇ ਅਧਿਕਾਰੀਆਂ ਨੇ ਡੀ.ਐਸ.ਪੀ ਟ੍ਰੈਫਿਕ ਦਾ ਜਾਗਰੂਕਤਾ ਸਬੰਧੀ ਇਹ ਸੈਮੀਨਾਰ ਲਗਾਉਣ ਲਈ ਬਹੁਤ-ਬਹੁਤ ਧੰਨਵਾਦ ਕੀਤਾ। ਸ.ਕਰਨੈਲ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਟ੍ਰੈਫਿਕ ਨੇ ਅੰਤ ਵਿੱਚ ਐਨ.ਸੀ.ਸੀ ਦੇ ਕੈਡਿਟਾਂ ਨੂੰ ਸਮਝਾਇਆ ਕਿ ਤੁਸੀਂ ਆਪਣੇ-ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸੈਮੀਨਾਰ ਤੋਂ ਮਿਲੀ ਸਿੱਖਿਆ ਸਬੰਧੀ ਜਾਣੂੰ ਕਰਵਾਓ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਰਾਬ ਪੀ ਕੇ ਅਤੇ ਤੇਜ਼ ਰਫਤਾਰ ਨਾਲ ਗੱਡੀ ਨਾ ਚਲਾਉਣ ਸਬੰਧੀ ਜਾਗਰੂਕ ਕਰੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੋ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ