Monday, June 01, 2026
BREAKING
‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਗੈਂਗਸਟਰਾਂ ‘ਤੇ ਵਾਰ ਦਾ 132ਵਾਂ ਦਿਨ: ਪੰਜਾਬ ਪੁਲਿਸ ਵੱਲੋਂ 446 ਥਾਈਂ ਛਾਪੇਮਾਰੀ; 192 ਗ੍ਰਿਫ਼ਤਾਰ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਲਈ ਸਬੰਧਤ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਤੈਅ ਹੋਵੇਗੀ: ਡਾ. ਰਵਜੋਤ ਸਿੰਘ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 1241 ਲਾਭਪਾਤਰੀਆਂ ਲਈ 6.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ ਵੱਡੀਆਂ ਇਨਫੋਰਸਮੈਂਟ ਸਫਲਤਾਵਾਂ ਸਦਕਾ ਪੰਜਾਬ ਨੇ ਮਈ 2026 ਦੌਰਾਨ 14.59% ਜੀ.ਐੱਸ.ਟੀ. ਵਾਧੇ ਨਾਲ ਕੌਮੀ ਔਸਤ ਨੂੰ ਪਛਾੜਿਆ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ’ਚ ਸੋਧ ਨੂੰ ਹਰੀ ਝੰਡੀ, ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਵਿੱਚ ਯਕੀਨੀ ਬਣਾਇਆ ਜਾ ਸਕੇਗਾ ਐਸ.ਸੀ. ਕਮਿਸ਼ਨ ਵੱਲੋਂ ਰਵਨੀਤ ਸਿੰਘ ਬਿੱਟੂ ਵੱਲੋਂ 4 ਜੂਨ ਨੂੰ ਤਲਬ

ਚੰਡੀਗੜ੍ਹ

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ

30 ਜਨਵਰੀ, 2025 11:15 AM

ਚੰਡੀਗੜ੍ਹ : ਸ਼ਹਿਰ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੀਰਵਾਰ ਨੂੰ ਚੋਣਾਂ ਹੋਣਗੀਆਂ। ਦੁਪਹਿਰ ਤੱਕ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਵੇਗਾ। ਇਸ ਵਾਰ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾਂ ਹੈ। ਭਾਜਪਾ ਦੀ ਹਰਪ੍ਰੀਤ ਬਬਲਾ ਅਤੇ ਕਾਂਗਰਸ-‘ਆਪ’ ਗਠਜੋੜ ਦੀ ਕੌਂਸਲਰ ਪ੍ਰੇਮ ਲਤਾ ਵਿਚਕਾਰ ਮੁਕਾਬਲਾ ਹੈ। ਦੋਵਾਂ ਪਾਸਿਆਂ ਤੋਂ ਅਹੁਦੇ ਨੂੰ ਲੈ ਕੇ ਜੋੜ-ਤੋੜ ਦੀ ਸਿਆਸਤ ਜਾਰੀ ਹੈ। ਇਸ ਲਈ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਦੀ ਬਿਮਲਾ ਦੂਬੇ ਅਤੇ ਗਠਜੋੜ ਦੇ ਜਸਬੀਰ ਸਿੰਘ ਬੰਟੀ ਚੋਣ ਮੈਦਾਨ 'ਚ ਹਨ। ਡਿਪਟੀ ਮੇਅਰ ਲਈ ਭਾਜਪਾ ਦੇ ਲਖਬੀਰ ਬਿੱਲੂ ਅਤੇ ਗਠਜੋੜ ਤੋਂ ਤਰੁਣਾ ਮਹਿਤਾ ਵਿਚਾਲੇ ਮੁਕਾਬਲਾ ਹੈ। ਸੇਵਾਮੁਕਤ ਜੱਜ ਜੈਸ਼੍ਰੀ ਠਾਕੁਰ, ਚੋਣ ਅਧਿਕਾਰੀ ਰਮਨੀਕ ਸਿੰਘ ਬੇਦੀ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੀ ਨਿਗਰਾਨੀ ਹੇਠ ਬੈਲਟ ਪੇਪਰ ਰਾਹੀਂ ਚੋਣ ਕਰਵਾਈ ਜਾਵੇਗੀ।

 

ਨਿਗਮ ਦਫ਼ਤਰ ਵਿਖੇ ਸਵੇਰੇ 11 ਵਜੇ 35 ਕੌਂਸਲਰਾਂ ਅਤੇ 1 ਐੱਮ. ਪੀ. ਦੇ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀ। ਭਾਜਪਾ ਕੋਲ 16, ਜਦਕਿ ਗਠਜੋੜ ਕੋਲ 20 ਕੌਂਸਲਰ ਹਨ। ਭਾਜਪਾ ਨੂੰ ਬਹੁਮਤ ਲਈ 3 ਹੋਰ ਵੋਟਾਂ ਦੀ ਲੋੜ ਪਵੇਗੀ। ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਗੁਰਬਖਸ਼ ਰਾਵਤ ਸਾਬਕਾ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਵੋਟ ਪਾਉਣਗੇ। ਪਿਛਲੀ ਵਾਰ ਚੋਣਾਂ ਵਿਚ ਗੜਬੜੀ ਕਾਰਨ ਨਿਗਮ ਚੋਣ ਦੇਸ਼-ਵਿਦੇਸ਼ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ। ਕਰਾਸ ਵੋਟਿੰਗ, ਇਨਵੈਲਿਡ ਵੋਟਾਂ ਦਾ ਸਾਇਆ ਚੋਣ ’ਤੇ ਮੰਡਰਾ ਰਿਹਾ ਹੈ। ਭਾਜਪਾ ਨੂੰ ਕਰਾਸ ਵੋਟਿੰਗ ਦੀ ਉਮੀਦ ਹੈ, ਜਦਕਿ ਗਠਜੋੜ ਨੂੰ ਡਰ ਹੈ ਕਿ ਕੁੱਝ ਨਾਰਾਜ਼ ਕੌਂਸਲਰ ਵੋਟਾਂ ਖ਼ਰਾਬ ਨਾ ਕਰ ਦੇਣ।

 

‘ਆਪ’ ਦੀ ਵਾਰਡ ਨੰਬਰ-16 ਤੋਂ ਕੌਂਸਲਰ ਪੂਨਮ ਅਤੇ ਉਸ ਦੇ ਪਤੀ ਨੇ ਇੱਕ-ਦੋ ਦਿਨ ਪਹਿਲਾਂ ਤੋਂ ਹੀ ਪਾਰਟੀ ਪ੍ਰਤੀ ਬਗਾਵਤ ਦੇ ਤੇਵਰ ਅਖਤਿਆਰ ਕੀਤੇ ਹੋਏ ਸਨ, ਜਿਸ ਕਾਰਨ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੂਨਮ ਦੇ ਘਰ ਗਏ। ਉਨ੍ਹਾਂ ਨੂੰ ਆਪਣੇ ਨਾਲ ਰੋਪੜ ਲੈ ਗਏ, ਜਿੱਥੇ ਪਾਰਟੀ ਦੇ ਹੋਰ ਕੌਂਸਲਰ ਡੇਰਾ ਜਮਾਏ ਬੈਠੇ ਸਨ। ਗਠਜੋੜ ਦੇ ਸਾਰੇ ਕੌਂਸਲਰ ਸ਼ਹਿਰ ਤੋਂ ਬਾਹਰ ਹਨ, ਜੋ ਸਿੱਧੇ ਚੋਣ ਮੈਦਾਨ ’ਚ ਹੀ ਪਹੁੰਣਗੇ। ਚੋਣ ਤੋਂ ਪਹਿਲਾਂ ਅਤੇ ਵਿਚਕਾਰ ਸ਼ਾਇਦ ਕਈ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨਾਲ ਨਜਿੱਠਣ ਲਈ ਨਿਗਮ ਸੁਰੱਖਿਆ ਘੇਰੇ ਵਿਚ ਰਹੇਗਾ। ਚੋਣ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।

 

ਸਿਆਸੀ ਪਾਰਟੀਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਭਾਜਪਾ ਨਿਗਮ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ, ਜਦਕਿ ਗਠਜੋੜ ਦੀ ਭਾਈਵਾਲ ‘ਆਪ’ ਆਪਣਾ ਲਗਾਤਾਰ ਦੂਜੀ ਵਾਰ ਮੇਅਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਸ ਦੇ ਲਈ ਉਸਦੇ ਕੌਂਸਲਰਾਂ ਅਤੇ ਕਾਂਗਰਸ ਦਾ ਸਹਿਯੋਗ ਅਹਿਮ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਕੋਲ 10 ਸਾਲਾਂ ਬਾਅਦ ਕਿਸੇ ਅਹੁਦੇ ’ਤੇ ਜਿੱਤ ਹਾਸਲ ਕਰਕੇ ਖਾਤਾ ਖੋਲ੍ਹਣ ਦਾ ਮੌਕਾ ਹੋਵੇਗਾ। ਚੋਣਾਂ ਦੌਰਾਨ ਨਗਰ ਨਿਗਮ ਭਵਨ ਦੀ 6ਵੀਂ ਮੰਜ਼ਿਲ ’ਤੇ ਵਿਜ਼ਿਟਰ ਅਤੇ ਮੀਡੀਆ ਦੇ ਦਾਖ਼ਲੇ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਕੌਂਸਲਰ ਮੋਬਾਇਲ, ਪੈਨ ਜਾਂ ਕੋਈ ਹੋਰ ਗੈਜੇਟ ਲੈ ਕੇ ਜਾਂਦਾ ਫੜ੍ਹਿਆ ਗਿਆ ਤਾਂ ਵੋਟ ਅਯੋਗ ਮੰਨੀ ਜਾਵੇਗੀ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਬਾਰਡਰ 'ਤੇ ਡਟੇ ਕਿਸਾਨ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ 'ਚ ਬਾਰਡਰ 'ਤੇ ਡਟੇ ਕਿਸਾਨ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ