Saturday, July 18, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਚੰਡੀਗੜ੍ਹ

ਚੰਡੀਗੜ੍ਹ ਦੇ ਮਸ਼ਹੂਰ Elante Mall 'ਚ ਚੱਲੀ ਗੋਲੀ, ਮੌਕੇ 'ਤੇ ਪਈਆਂ ਭਾਜੜਾਂ ਤੇ ਫਿਰ...

05 ਮਾਰਚ, 2025 06:11 PM

ਚੰਡੀਗੜ੍ਹ : ਏਲਾਂਤੇ ਮਾਲ ਦੀ ਬੇਸਮੈਂਟ ਪਾਰਕਿੰਗ ਤੋਂ ਫਾਰਚੂਨਰ ਲੈਣ ਆਏ ਨੈਕਸਾ ਕੰਪਨੀ ਦੇ ਇੱਕ ਵੈਲੇਟ ਕਰਮਚਾਰੀ ਤੋਂ ਗੋਲੀ ਚਲ ਗਈ, ਜਿਸ ਕਾਰਨ ਗੋਲੀ ਖਿੜਕੀ 'ਚੋਂ ਲੰਘ ਕੇ ਸਾਈਡ ’ਤੇ ਖੜ੍ਹੀ ਵੋਲਵੋ ਕਾਰ 'ਚ ਜਾ ਵੱਜੀ। ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਰਮਚਾਰੀ ਨੇ ਜਾਣਕਾਰੀ ਮਾਲਕ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ। ਜਾਂਚ ਦੌਰਾਨ ਫੋਰੈਂਸਿਕ ਮੋਬਾਇਲ ਟੀਮ ਨੇ ਖੋਲ ਬਰਾਮਦ ਕੀਤਾ। ਦਰਅਸਲ ਚਰਨਜੀਤ ਸਿੰਘ ਮੰਗਲਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਏਲਾਂਤੇ ਮਾਲ ਸਥਿਤ ਨੇਕਸਾ ਕੰਪਨੀ ਤੋਂ ਕਾਰ ਖਰੀਦਣ ਆਇਆ ਸੀ। ਉਨ੍ਹਾਂ ਨੇ ਫਾਰਚੂਨਰ ਕਾਰ ਪਾਰਕਿੰਗ ਕਰਨ ਲਈ ਨੈਕਸਾ ਦੇ ਵੈਲੇਟ ਕਰਮਚਾਰੀ ਰਾਮਦਰਬਾਰ ਨਿਵਾਸੀ ਸਾਹਿਲ ਨੂੰ ਦਿੱਤੀ ਸੀ। ਸਾਹਿਲ ਨੇ ਕਾਰ ਬੇਸਮੈਂਟ 'ਚ ਖੜ੍ਹੀ ਕੀਤੀ ਅਤੇ ਵਾਪਸ ਆ ਗਿਆ। ਕਰੀਬ ਇੱਕ ਘੰਟੇ ਬਾਅਦ ਚਰਨਜੀਤ ਨੇ ਕਾਰ ਮੰਗਵਾਈ, ਤਾਂ ਗਿਅਰਬਾਕਸ ਦੇ ਕੋਲ ਪਈ ਪਿਸਤੌਲ ਨੂੰ ਸਾਹਿਲ ਦੇਖਣ ਲੱਗਾ। ਇਸ ਦੌਰਾਨ ਉਸ ਕੋਲੋਂ ਟਰਿੱਗਰ ਦੱਬ ਗਿਆ, ਜਿਸ ਤੋਂ ਬਾਅਦ ਗੋਲੀ ਖਿੜਕੀ ਵਿਚੋਂ ਲੰਘ ਕੇ ਨੇੜੇ ਖੜ੍ਹੀ ਵੋਲਵੋ 'ਚ ਜਾ ਵੱਜੀ।

ਗੋਲੀ ਦੀ ਆਵਾਜ਼ ਕਾਰਨ ਹਫੜਾ-ਦਫੜੀ ਮਚ ਗਈ ਅਤੇ ਇਸ ਤੋਂ ਬਾਅਦ ਸਾਹਿਲ ਨੇ ਫਾਰਚੂਨਰ ਮਾਲਕ ਨੂੰ ਦੇ ਦਿੱਤੀ, ਨਾਲ ਹੀ ਘਟਨਾ ਬਾਰੇ ਕੰਪਨੀ ਦੇ ਮਾਲਕ ਨੂੰ ਦੱਸਿਆ। ਕੰਪਨੀ ਦੇ ਮਾਲਕ ਦੇ ਕਹਿਣ ’ਤੇ ਸਾਹਿਲ ਨੇ ਖ਼ੁਦ ਪੁਲਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀ. ਐੱਸ. ਪੀ. ਦਿਲਬਾਗ ਸਿੰਘ ਅਤੇ ਇੰਡਸਟਰੀਅਲ ਏਰੀਆ ਥਾਣਾ ਇੰਚਾਰਜ ਜਸਪਾਲ ਸਿੰਘ, ਸੈਕਟਰ-26 ਥਾਣਾ ਇੰਚਾਰਜ ਦਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਾਹਿਲ ਤੋਂ ਪੁੱਛਗਿੱਛ ਕੀਤੀ। ਸਾਹਿਲ ਨੇ ਕਿਹਾ ਕਿ ਪਿਸਤੌਲ ਚੁੱਕਦੇ ਸਮੇਂ ਅਚਾਨਕ ਗੋਲੀ ਚੱਲ ਗਈ। ਜਦੋਂ ਪੁਲਸ ਨੇ ਚਰਨਜੀਤ ਸਿੰਘ ਤੋਂ ਉਸਦਾ ਪਿਸਤੌਲ ਲਾਇਸੈਂਸ ਮੰਗਿਆ ਤਾਂ ਆਲ ਇੰਡੀਆ ਲਾਇਸੈਂਸ ਮਿਲਿਆ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਕਾਰ ਲੈਣ ਗਏ ਨੌਜਵਾਨ ਤੋਂ ਗਲਤੀ ਨਾਲ ਗੋਲੀ ਚਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਮਾਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਘਟਨਾ ਨੈਕਸਾ ਨੂੰ ਅਲਾਟ ਕੀਤੀ ਗਈ ਪਾਰਕਿੰਗ ਜਗ੍ਹਾ 'ਚ ਵਾਪਰੀ ਹੈ ਅਤੇ ਇਸ ਲਈ ਮਾਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਮਾਲ 'ਚ ਆਉਣ ਵਾਲੇ ਸਾਰੇ ਸੈਲਾਨੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਭ ਤੋਂ ਵੱਡੀ ਤਰਜ਼ੀਹ ਹੈ।

ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ
ਏਲਾਂਤੇ ਮਾਲ 'ਚ 5 ਮਹੀਨੇ ਪਹਿਲਾਂ ਇੱਕ ਖੰਭੇ ਤੋਂ ਟਾਈਲਾਂ ਡਿੱਗਣ ਕਾਰਨ ਜਨਮਦਿਨ ਮਨਾਉਣ ਗਈ 13 ਸਾਲਾ ਬਾਲ ਅਦਾਕਾਰਾ ਮਾਇਸ਼ਾ ਦੀਕਸ਼ਿਤ ਅਤੇ ਉਸਦੀ ਮਾਸੀ ਸੁਰਭੀ ਜ਼ਖਮੀ ਹੋ ਗਈਆਂ ਸਨ। ਮਾਇਸ਼ਾ ਨੇ ਟੀ. ਵੀ. ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤਾਂ ਕਾ, ਮਿਸ਼ਟੀ ਖੰਨਾ, ਜਨ ਜਨਨੀ ਮਾਂ ਵੈਸ਼ਨੋ ਦੇਵੀ- ਕਹਾਣੀ ਮਾਤਰਣੀ ਅਤੇ ਮਾਤਾ ਵੈਸ਼ਨਵੀ ਵਿਚ ਕੰਮ ਕੀਤਾ ਹੈ।
23 ਜੂਨ 2024 ਨੂੰ ਇੱਕ ਟੁਆਏ ਟ੍ਰੇਨ ਪਲਟ ਗਈ, ਜਿਸ ਦੇ ਨਤੀਜੇ ਵਜੋਂ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਨਵਾਂਸ਼ਹਿਰ ਦਾ ਰਹਿਣ ਵਾਲਾ ਸ਼ਾਹਬਾਜ਼ ਟੁਆਏ ਟ੍ਰੇਨ ਦੀ ਸਵਾਰੀ ਕਰ ਰਿਹਾ ਸੀ।
ਦਸੰਬਰ 2024 ਵਿਚ ਇੱਕ ਕ੍ਰਿਸਮਸ ਕਾਰਨੀਵਲ ਦੌਰਾਨ ਡਾਂਸ ਫਲੋਰ ’ਤੇ ਹੈਗਿੰਗ ਲਾਈਟ ਸਾਢੇ ਚਾਰ ਸਾਲ ਦੀ ਬੱਚੀ ਸੈਕਟਰ-50 ਦੀ ਅਵਨੀ ’ਤੇ ਡਿੱਗ ਗਈ ਸੀ। ਬੱਚੀ ਜ਼ਖਮੀ ਹੋ ਗਈ ਸੀ। ਪੁਲਸ ਨੇ ਉਸਨੂੰ ਜੀ. ਐੱਮ. ਸੀ. ਐੱਚ. 32 ਵਿਚ ਦਾਖ਼ਲ ਕਰਵਾਇਆ ਸੀ। ਸੈਕਟਰ-50 ਨਿਵਾਸੀ ਨਵਨੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਊਸ਼ਾ ਅਤੇ ਧੀ ਅਵਨੀ ਨੂੰ ਕਾਰਨੀਵਲ ਦੇਖਣ ਲਈ ਲੈ ਗਏ ਸਨ। ਦਾਖ਼ਲਾ ਪਾਰਕਿੰਗ ਖੇਤਰ ਤੋਂ 200 ਰੁਪਏ ਪ੍ਰਤੀ ਵਿਅਕਤੀ ਦੀ ਟਿਕਟ ਖ਼ਰੀਦ ਕੇ ਖੇਡ ਖੇਤਰ ਵਿਚ ਐਂਟਰੀ ਕੀਤੀ ਸੀ। ਅਵਨੀ ਡਾਂਸ ਫਲੋਰ ’ਤੇ ਖੇਡ ਰਹੀ ਸੀ, ਜਦੋਂ ਹੈਗਿੰਗ ਲਾਈਟ ਉਸ ’ਤੇ ਡਿੱਗ ਗਈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ