Wednesday, November 11, 2026
BREAKING
• ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ      • ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ • ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ • ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ • ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ • ਸਰਦੀਆਂ ਤੋਂ ਪਹਿਲਾਂ ਆਂਡਿਆਂ ਦੀਆਂ ਕੀਮਤਾਂ 'ਚ ਹੋਣ ਵਾਲੈ ਭਾਰੀ ਵਾਧਾ, ਜਾਣੋ ਕਿੰਨੇ ਵਧ ਸਕਦੇ ਹਨ ਰੇਟ • ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ • ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ • 12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ • ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਚੰਡੀਗੜ੍ਹ

ਚੰਡੀਗੜ੍ਹ 'ਚ ਹੁਣ ਇਨਡਰਾਈਵ ਤੋਂ ਬਾਈਕ ਜਾਂ ਕੈਬ ਟੈਕਸੀ ਬੁੱਕ ਨਾ ਕਰਿਓ! STA ਨੇ ਲਿਆ ਵੱਡਾ ਐਕਸ਼ਨ

11 ਅਗਸਤ, 2026 07:20 PM

ਚੰਡੀਗੜ੍ਹ : ਸ਼ਹਿਰ ’ਚ ਕੈਬ ਤੇ ਬਾਈਕ ਟੈਕਸੀ ਸੇਵਾਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਨੇ ਐਗਰੀਗੇਟਰ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਐੱਸ. ਟੀ. ਏ. ਨੇ ਸ਼ਹਿਰ ’ਚ ਸੇਵਾਵਾਂ ਦੇ ਰਹੀ ਕੈਬ ਕੰਪਨੀ ਇਨਡਰਾਈਵ ਦਾ ਲਾਈਸੈਂਸ ਤੁਰੰਤ ਪ੍ਰਭਾਵ ਨਾਲ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਐੱਸ. ਟੀ. ਏ. ਸਕੱਤਰ ਨਿਤੀਸ਼ ਸਿੰਗਲਾ ਵੱਲੋਂ ਜਾਰੀ ਪਬਲਿਕ ਨੋਟਿਸ ਰਾਹੀਂ ਕੰਪਨੀ ਨੂੰ ਚੰਡੀਗੜ੍ਹ ਦੇ ਅਧਿਕਾਰ ਖੇਤਰ ’ਚ ਆਪਣੀਆਂ ਕੈਬ ਤੇ ਬਾਈਕ ਟੈਕਸੀ ਸੇਵਾਵਾਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਐੱਸ. ਟੀ. ਏ. ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਈ ਕੈਬ ਜਾਂ ਬਾਈਕ ਟੈਕਸੀ ਮਾਲਕ ਇਨਡਰਾਈਵ ਐਪ ਰਾਹੀਂ ਸਵਾਰੀ ਦੀ ਬੁਕਿੰਗ ਲੈਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


ਅਜਿਹੇ ਮਾਮਲਿਆਂ ’ਚ ਵਾਹਨ ਜ਼ਬਤ ਕਰਨ ਦੇ ਨਾਲ-ਨਾਲ ਚਲਾਨ ਵੀ ਕੱਟੇ ਜਾ ਸਕਦੇ ਹਨ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇਨਡਰਾਈਵ ਰਾਹੀਂ ਕੈਬ ਜਾਂ ਬਾਈਕ ਟੈਕਸੀ ਬੁੱਕ ਨਾ ਕਰਨ ਤੇ ਵਿਭਾਗ ਕੋਲ ਰਜਿਸਟਰਡ ਬਦਲਵੀਆਂ ਐਪ ਆਧਾਰਿਤ ਸੇਵਾਵਾਂ ਦੀ ਵਰਤੋਂ ਕਰਨ। ਕੈਬ ਚਾਲਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਆਇਆ ਫ਼ੈਸਲਾ ਐੱਸ. ਟੀ. ਏ. ਦਾ ਇਹ ਅਹਿਮ ਫ਼ੈਸਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਸੋਮਵਾਰ ਨੂੰ ਕੈਬ ਚਾਲਕਾਂ ਵੱਲੋਂ ਸ਼ਹਿਰ ’ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਟ੍ਰਾਈਸਿਟੀ ਕੈਬ ਡਰਾਈਵਰਜ਼ ਯੂਨੀਅਨ ਤੇ ਜੈ ਦੁਰਗਾ ਆਟੋ ਰਿਕਸ਼ਾ ਵੈੱਲਫੇਅਰ ਐਸੋਸੀਏਸ਼ਨ ਦੇ ਸੱਦੇ ’ਤੇ ਚਾਲਕਾਂ ਨੇ ਕੈਬ ਕੰਪਨੀਆਂ ਤੇ ਐੱਸ. ਟੀ. ਏ. ਦੀਆਂ ਨੀਤੀਆਂ ਦੇ ਵਿਰੋਧ ’ਚ ਸੈਕਟਰ-26 ਦੀਆਂ ਟਰਾਂਸਪੋਰਟ ਲਾਈਟਾਂ ’ਤੇ ਬੈਨਰ ਲਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪੁਲਸ ਨੇ ਕਾਰਵਾਈ ਕਰਦਿਆਂ ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਸਮੇਤ ਕਈ ਹੋਰ ਚਾਲਕਾਂ ਨੂੰ ਹਿਰਾਸਤ ’ਚ ਲਿਆ। ਇਸ ਤੋਂ ਬਾਅਦ ਐੱਸ. ਟੀ. ਏ. ਵੱਲੋਂ ਇਨਡਰਾਈਵ ਦਾ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।


1 ਜੂਨ ਤੋਂ ਚੱਲ ਰਿਹਾ ਸੀ ਧਰਨਾ, ਇਨ੍ਹਾਂ ਮੰਗਾਂ ਨੂੰ ਲੈ ਕੇ ਡਟੇ ਸੀ ਚਾਲਕ
ਚਾਲਕ ਆਪਣੀਆਂ ਮੰਗਾਂ ਨੂੰ ਲੈ ਕੇ 1 ਜੂਨ ਤੋਂ ਸੈਕਟਰ-25 ਰੈਲੀ ਗਰਾਊਂਡ ’ਚ ਪ੍ਰਦਰਸ਼ਨ ਕਰ ਰਹੇ ਸਨ। ਚਾਲਕਾਂ ਦੀਆਂ ਮੁੱਖ ਮੰਗਾਂ ’ਚ 24 ਜੂਨ 2025 ਦੇ ਐਗਰੀਗੇਟਰ ਪਾਲਿਸੀ ਰੂਲਜ਼ ਨੋਟੀਫਿਕੇਸ਼ਨ ਤੇ 7 ਜੁਲਾਈ 2025 ਦੇ ਕੈਬ ਤੇ ਆਟੋ ਕਿਰਾਇਆ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਚਾਲਕ ਪ੍ਰਾਈਵੇਟ ਚਿੱਟੀ ਨੰਬਰ ਪਲੇਟ ਵਾਲੇ ਵਾਹਨਾਂ ਦੀ ਵਪਾਰਕ ਵਰਤੋਂ ’ਤੇ ਰੋਕ ਲਾਉਣ ਤੇ ਪੈਨਿਕ ਬਟਨ ਵਰਗੇ ਉਨ੍ਹਾਂ ’ਤੇ ਪਾਏ ਜਾ ਰਹੇ ਵਾਧੂ ਆਰਥਿਕ ਬੋਝ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।


ਓਲਾ ਦਾ ਲਾਈਸੈਂਸ ਪਹਿਲਾਂ ਹੀ ਹੋ ਚੁੱਕਾ ਮੁਅੱਤਲ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ 17 ਜੂਨ ਤੋਂ ਓਲਾ ਕੈਬ ਕੰਪਨੀ ਦਾ ਲਾਈਸੈਂਸ ਵੀ ਮੁਅੱਤਲ ਕੀਤਾ ਜਾ ਚੁੱਕਾ ਹੈ। ਹੁਣ ਇਨਡਰਾਈਵ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਸ਼ਹਿਰ ’ਚ ਐਪ ਆਧਾਰਤ ਕੈਬ ਸੇਵਾਵਾਂ ਤੇ ਉਨ੍ਹਾਂ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਹੋਰ ਤੇਜ਼ ਹੋਣ ਦੇ ਆਸਾਰ ਹਨ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ