Monday, June 01, 2026
BREAKING
ਤ੍ਰਿਣਮੂਲ ਸਰਕਾਰ ਦੀ 'ਲਕਸ਼ਮੀਰ ਭੰਡਾਰ' ਯੋਜਨਾ ਦੇ ਜਾਅਲੀ ਖਾਤਿਆਂ ਦੀ ਜਾਂਚ ਲਈ SIT: CM ਸ਼ੁਭੇਂਦੂ 6 ਜੂਨ ਨੂੰ ਭਾਰਤ ਵਾਪਸ ਆਉਣਗੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ PM ਮੋਦੀ ਨੇ ਗਾਇਕਾ ਸੁਮਨ ਕਲਿਆਣਪੁਰ ਦੇ ਦਿਹਾਂਤ 'ਤੇ ਜਤਾਇਆ ਸੋਗ ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ ਨਹੀਂ ਰਹੀ 'ਨਾ ਨਾ ਕਰਤੇ ਪਿਆਰ' ਵਾਲੀ ਸੁਰੀਲੀ ਆਵਾਜ਼, 89 ਸਾਲ ਦੀ ਉਮਰ 'ਚ ਸੁਮਨ ਕਲਿਆਣਪੁਰ ਦਾ ਦੇਹਾਂਤ ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ ਘਟੀਆ, ਦੇਖੋ ਪੂਰੀ ਰੈਂਕਿੰਗ ਡਿਵਿਲੀਅਰਸ ਨੇ IPL 2026 ਦੇ ਖਿਤਾਬੀ ਮੁਕਾਬਲੇ 'ਚ ਕੋਹਲੀ ਦੀ ਮੈਚ ਜੇਤੂ ਪਾਰੀ ਕੀਤੀ ਤਾਰੀਫ 'ਮੈਂ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹਾਂ': ਵੈਭਵ ਸੂਰਿਆਵੰਸ਼ੀ ਨੇ ਗਾਵਸਕਰ ਨੂੰ ਦੱਸਿਆ ਭਵਿੱਖ ਦਾ ਟੀਚਾ ਲਗਾਤਾਰ ਦੂਜੀ ਵਾਰ IPL ਜਿੱਤਣ ਤੋਂ ਬਾਅਦ RCB ਦਾ ਵੱਡਾ ਫੈਸਲਾ; ਇਸ ਵਾਰ ਨਹੀਂ ਨਿਕਲੇਗੀ 'ਵਿਜੇ ਪਰੇਡ'

ਚੰਡੀਗੜ੍ਹ

ਚੰਡੀਗੜ੍ਹ 'ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ

13 ਜੂਨ, 2025 05:02 PM

ਚੰਡੀਗੜ੍ਹ : ਚੰਡੀਗੜ੍ਹ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡੱਡੂਮਾਜਰਾ ’ਚ ਦੋ ਗੁੱਟਾਂ ਵਿਚਕਾਰ ਇੱਟਾਂ-ਪੱਥਰ ਮਾਰਨ ਤੋਂ ਬਾਅਦ ਕੁੱਟਮਾਰ ਹੋਈ। ਹਮਲੇ ’ਚ ਔਰਤ ਜ਼ਖ਼ਮੀ ਹੋ ਗਈ। ਪੁਲਸ ਨੇ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਰਾਣੀ ਵਜੋਂ ਹੋਈ ਹੈ। ਹਮਲਾਵਰਾਂ ਨੇ ਤਿੰਨ ਤੋਂ ਚਾਰ ਰਾਉਂਡ ਫਾਇਰ ਵੀ ਕੀਤੇ। ਮਲੋਆ ਥਾਣਾ ਪੁਲਸ ਨੇ ਮੌਕੇ ’ਤੇ ਇਕ ਨੌਜਵਾਨ ਅਤੇ ਇਕ ਬਾਈਕ ਜ਼ਬਤ ਕੀਤੀ। ਥਾਣਾ ਪੁਲਸ ਨੇ ਸੁਭਾਸ਼, ਅੰਕਿਤ, ਨਿੱਕੀ, ਸਾਹਿਲ ਭੱਟੀ ਸਮੇਤ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ।

ਡੱਡੂਮਜਾਰਾ ਛੋਟੇ ਫਲੈਟ ’ਚ ਰਹਿਣ ਵਾਲੇ ਵਿਜੇ (27) ਨੇ ਸ਼ਿਕਾਇਤ ਦਿੱਤੀ ਕਿ ਮੰਗਲਵਾਰ ਰਾਤ ਲਗਭਗ 11.40 ਵਜੇ ਮਾਤਾ ਰਾਣੀ ਦੇਵੀ (45) ਡਿਊਟੀ ਖ਼ਤਮ ਕਰਕੇ ਘਰ ਵਾਪਸ ਆ ਰਹੀ ਸੀ। ਜਦੋਂ ਉਹ ਪੌੜੀਆਂ ਚੜ੍ਹਨ ਲੱਗੀ ਤਾਂ 4 ਮੋਟਰਸਾਈਕਲਾਂ ’ਤੇ ਸਵਾਰ 10-12 ਮੁੰਡਿਆਂ ਨੇ ਘਰ ਦੇ ਨੇੜੇ ਬੈਠੇ ਹੋਰ ਮੁੰਡਿਆਂ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੇਖ ਕੇ ਮੁੰਡੇ ਭੱਜ ਗਏ ਪਰ ਮਾਂ ਲਪੇਟ ’ਚ ਆ ਕੇ ਡਿੱਗ ਪਈ। ਰਾਣੀ ਦੇਵੀ ਦੇ ਮੱਥੇ ਅਤੇ ਕੰਨ ’ਤੇ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਜੀ. ਐੱਮ. ਐੱਸ. ਐੱਚ.-16 ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਘਰ ਵਾਪਸ ਆ ਗਈ।

ਵਿਜੇ ਨੇ ਦੱਸਿਆ ਕਿ ਹਮਲਾਵਰ ਮੁੰਡੇ ਦੋ ਬੁਲੇਟ ਅਤੇ ਦੋ ਪਲਸਰ ਮੋਟਰਸਾਈਕਲਾਂ ’ਤੇ ਆਏ ਸਨ। ਭੱਜਦੇ ਸਮੇਂ ਇਕ ਪਲਸਰ ਮੋਟਰਸਾਈਕਲ ਤਿਲਕ ਗਿਆ ਅਤੇ ਉਸ ’ਤੇ ਸਵਾਰ ਮੁੰਡੇ ਅਤੇ ਮੋਟਰਸਾਈਕਲ ਨੂੰ ਕਾਬੂ ਕਰ ਲਿਆ। ਮੁਲਜ਼ਮ ਨੂੰ ਮਲੋਆ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ। ਕੁਝ ਮੁੰਡਿਆਂ ਨੇ ਦੱਸਿਆ ਕਿ ਭੱਜਦੇ ਸਮੇਂ ਹਮਲਾਵਰਾਂ ਨੇ 2-3 ਰਾਉਂਡ ਫਾਇਰ ਵੀ ਕੀਤੇ, ਕਿਉਂਕਿ ਪਟਾਕਿਆਂ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਵਿਜੇ ਅਨੁਸਾਰ ਹਮਲਾਵਰ ਮੁੰਡਿਆਂ ’ਚ ਰਮਨ ਚੱਢਾ ਅਤੇ ਬੱਤੀ ਵਾਸੀ ਡੱਡੂਮਾਜਰਾ ਸ਼ਾਮਲ ਹਨ। ਮੌਕੇ ’ਤੇ ਤਲਾਸ਼ੀ ਲਈ ਗਈ ਪਰ ਕੋਈ ਖੋਲ੍ਹ ਬਰਾਮਦ ਨਹੀਂ ਹੋਇਆ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋ ਗੁੱਟਾਂ ਵਿਚਕਾਰ ਲੜਾਈ ਸੀ ਅਤੇ ਦੋਵਾਂ ਪਾਸਿਆਂ ਤੋਂ ਪੱਥਰਾਅ ਹੋਇਆ। ਫਾਇਰਿੰਗ ਦੀ ਗੱਲ ਹਾਲੇ ਸ਼ੱਕੀ ਹੈ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਮਲੋਆ ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ