Tuesday, February 24, 2026
BREAKING
ਗ੍ਰੇਟਰ ਨੋਇਡਾ ਨਾ ਬਣ ਜਾਏ ਇੰਦੌਰ ! ਘਰਾਂ ਤੱਕ ਪੁੱਜਾ ਦੂਸ਼ਿਤ ਸਪਲਾਈ ਦਾ ਪਾਣੀ, ਭੜਕੇ ਲੋਕ ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’ ਏਅਰ ਐਂਬੂਲੈਂਸ ਹਾਦਸੇ ਦੀ ਜਾਂਚ ਤੇਜ਼: AAIB ਦੀ ਟੀਮ ਮੌਕੇ 'ਤੇ ਪਹੁੰਚੀ, 'ਬਲੈਕ ਬਾਕਸ' ਦੀ ਤਲਾਸ਼ ਜਾਰੀ IDFC First Bank ਘੁਟਾਲਾ: ਹਰਿਆਣਾ ਸਰਕਾਰ ਦੇ ਖਾਤੇ 'ਚ ਵਾਪਸ ਆਏ 556 ਕਰੋੜ ਰੁਪਏ PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼ ਚੋਣ ਕਮਿਸ਼ਨ ਦੀ ਦਿੱਲੀ 'ਚ ਵੱਡੀ ਬੈਠਕ: ਪੰਜਾਬ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀ ਹੋਣਗੇ ਸ਼ਾਮਲ 26 ਨੂੰ ਭਾਰਤ ਆਉਣਗੇ ਕੈਨੇਡੀਅਨ PM ! ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਲੀਹ 'ਤੇ ਲਿਆਉਣ 'ਤੇ ਹੋਵੇਗੀ ਚਰਚਾ ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਕਰ'ਤੇ ਕਈ ਵੱਡੇ ਐਲਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਭੇਜਿਆ ਜਾਵੇਗਾ ਜਥਾ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...

ਮਨੋਰੰਜਨ

ਚੰਡੀਗੜ੍ਹ 'ਚ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਬਦਲੀ ਜਗ੍ਹਾ, ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ

18 ਦਸੰਬਰ, 2024 07:17 PM

ਗਾਇਕ ਏਪੀ ਢਿੱਲੋਂ ਦਾ 21 ਦਸੰਬਰ ਨੂੰ ਹੋਣ ਵਾਲਾ ਕੰਸਰਟ ਹੁਣ ਸੈਕਟਰ 34 ਦੇ ਐਗਜ਼ੀਬੀਸ਼ਨ ਮੈਦਾਨ ਦੀ ਥਾਂ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਹੋਵੇਗਾ। ਸੈਕਟਰ 34 ਤੇ ਨੇੜਲੇ ਸੈਕਟਰਾਂ ਦੇ ਲੋਕਾਂ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਮਗਰੋਂ ਪ੍ਰਸ਼ਾਸਨ ਨੇ ਐਗਜ਼ੀਬਿਸ਼ਨ ਮੈਦਾਨ ਵਿਚ ਸ਼ੋਅ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਦੱਸ ਦਈਏ ਕਿ ਪਹਿਲਾਂ ਗਾਇਕ ਕਰਨ ਔਜਲਾ ਤੇ ਮਗਰੋਂ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਇਸੇ ਮੈਦਾਨ ’ਤੇ ਹੋਏ ਕੰਸਰਟਾਂ ਕਰਕੇ ਸਥਾਨਕ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰਨ ਔਜਲਾ ਅਤੇ ਦਿਲਜੀਤ ਦੇ ਸ਼ੋਅ ਤੋਂ ਬਾਅਦ ਹੁਣ ਏਪੀ ਢਿੱਲੋਂ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਢਿੱਲੋਂ ਦਾ ਸ਼ੋਅ 21 ਦਸੰਬਰ ਨੂੰ ਹੋਣ ਵਾਲਾ ਹੈ, ਜਿਸ ਨੂੰ ਸੈਕਟਰ 34 ਦੀ ਬਜਾਏ ਸੈਕਟਰ 25 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸੈਕਟਰ 34 ਵਿਚ ਦਿਲਜੀਤ ਅਤੇ ਕਰਨ ਔਜਲਾ ਦੇ ਸ਼ੋਅ ਦੌਰਾਨ ਲੋਕਾਂ ਨੂੰ ਆਈਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਢਿੱਲੋਂ ਦਾ ਲਾਈਵ ਸ਼ੋਅ ਸੈਕਟਰ 25 ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ।

ਡੀਸੀ ਨੇ ਮੰਗਲਵਾਰ ਨੂੰ ਇਸ ਨੂੰ ਅੰਤਿਮ ਰੂਪ ਦਿੱਤਾ। ਡੀਸੀ ਨੇ ਦੱਸਿਆ ਕਿ ਏਪੀ ਢਿੱਲੋਂ ਦਾ ਸ਼ੋਅ ਹੁਣ ਸੈਕਟਰ 25 ਵਿਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਰਿਜੀਤ ਸਿੰਘ ਦਾ ਸ਼ੋਅ 16 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੈ। ਜੇਕਰ ਢਿੱਲੋਂ ਦਾ ਸ਼ੋਅ ਸੈਕਟਰ 25 ਵਿਚ ਸਫ਼ਲ ਰਿਹਾ ਤਾਂ ਅਰਿਜੀਤ ਦਾ ਲਾਈਵ ਸ਼ੋਅ ਵੀ ਸੈਕਟਰ 25 ਵਿਚ ਕੀਤਾ ਜਾਵੇਗਾ। ਸੈਕਟਰ 34 ਵਿਚ ਕਰਨ ਔਜਲਾ ਤੇ ਦਿਲਜੀਤ ਦੇ ਪ੍ਰੋਗਰਾਮ ਕਾਰਨ ਆਸਪਾਸ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਡੀਸੀ ਨੇ ਕਿਹਾ ਕਿ ਦਿਲਜੀਤ ਦੇ ਸ਼ੋਅ ਵਿਚ ਕਰਨ ਔਜਲਾ ਦੇ ਸ਼ੋਅ ਤੋਂ ਕਾਫੀ ਸੁਧਾਰ ਹੋਇਆ ਹੈ ਪਰ ਫਿਰ ਵੀ ਕੁਝ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Have something to say? Post your comment

ਅਤੇ ਮਨੋਰੰਜਨ ਖਬਰਾਂ

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ ਸਾਹਮਣੇ

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ ਸਾਹਮਣੇ

'Toxic' ਫਿਲਮ ਤੋਂ ਸਾਹਮਣੇ ਆਈ ਸੁਦੇਵ ਨਾਇਰ ਦੀ ਪਹਿਲੀ ਝਲਕ, 'ਕਰਮਾਦੀ' ਦੇ ਰੂਪ 'ਚ ਨਜ਼ਰ ਆਉਣਗੇ ਅਦਾਕਾਰ

'Toxic' ਫਿਲਮ ਤੋਂ ਸਾਹਮਣੇ ਆਈ ਸੁਦੇਵ ਨਾਇਰ ਦੀ ਪਹਿਲੀ ਝਲਕ, 'ਕਰਮਾਦੀ' ਦੇ ਰੂਪ 'ਚ ਨਜ਼ਰ ਆਉਣਗੇ ਅਦਾਕਾਰ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼