ਚੰਡੀਗੜ੍ਹ : ਚੰਡੀਗੜ੍ਹ ਦੀਆਂ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਇਸ ਨੂੰ ਲੈ ਕੇ ਮਹਿਲਾ ਕਾਂਗਰਸੀ ਆਗੂ ਮਮਤਾ ਡੋਗਰਾ ਢੋਲ ਲੈ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਪਹੁੰਚ ਗਈ। ਉਹ ਡੱਡੂਮਾਜਰਾ ਤੋਂ ਕੂੜਾ ਚੁੱਕ ਕੇ ਮੇਅਰ ਦੇ ਘਰ ਪੁੱਜੀ ਅਤੇ ਘਰ ਬਾਹਰ ਢੋਲ ਵਜਾ ਦਿੱਤਾ।
ਢੋਲ ਵਜਾਉਣ 'ਤੇ ਮਮਤਾ ਡੋਗਰਾ ਅਤੇ ਮੇਅਰ ਦੇ ਪਤੀ ਦਵਿੰਦਰ ਸਿੰਘ ਬਬਲਾ ਵਿਚਕਾਰ ਬਹਿਸਬਾਜ਼ੀ ਹੋ ਗਈ। ਮਮਤਾ ਡੋਗਰਾ ਨੇ ਕਿਹਾ ਕਿ ਉਹ ਚਿਤਾਵਨੀ ਦੇਣ ਆਏ ਹਨ ਕਿ ਇਸ ਤਰ੍ਹਾਂ ਢੋਲ ਵਜਾ ਕੇ ਲੋਕਾਂ ਨੂੰ ਜ਼ਲੀਲ ਕਰਨਾ ਬੰਦ ਕੀਤਾ ਜਾਵੇ।
ਦੱਸਣਯੋਗ ਹੈ ਕਿ ਨਗਰ ਨਿਗਮ ਨੇ ਸ਼ਹਿਰ 'ਚ ਗੰਦ ਫੈਲਾਉਣ ਵਾਲਿਆਂ ਦੇ ਘਰ ਮੂਹਰੇ ਢੋਲ ਵਜਾਉਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਇਸ ਫ਼ੈਸਲੇ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ।