ਚੰਡੀਗੜ੍ਹ : ਇੱਥੇ ਸੈਕਟਰ-26 'ਚ ਸੋਮਵਾਰ ਸ਼ਾਮ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੈਕਟਰ-33 ਵਾਸੀ ਇੰਦਰਪ੍ਰੀਤ ਸਿੰਘ ਪੈਰੀ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵਲੋਂ ਲਈ ਗਈ ਹੈ। ਉੱਥੇ ਹੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਆਹਮੋ-ਸਾਹਮਣੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਾਡੇ ਗਰੁੱਪ ਦਾ ਇਹ ਗੱਦਾਰ (ਗੋਲਡੀ ਅਤੇ ਰੋਹਿਤ) ਸਾਰੇ ਕਲੱਬਾਂ ਤੋਂ ਫੋਨ ਕਾਲ ਕਰਦਾ ਸੀ ਅਤੇ ਪੈਸੇ ਇਕੱਠੇ ਕਰਦਾ ਸੀ।
ਇਸ ਲਈ ਅਸੀਂ ਉਸ ਨੂੰ ਮਾਰ ਦਿੱਤਾ। ਦੂਜੇ ਪਾਸੇ ਗੋਲਡੀ ਬਰਾੜ ਦੀ ਵੀ ਸੋਸ਼ਲ ਮੀਡੀਆ 'ਤੇ ਇਕ ਕਲਿੱਪ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਲਾਰੈਂਸ ਨੂੰ ਗੱਦਾਰ ਕਹਿ ਰਿਹਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੇ ਇਕ ਨਿਰਦੋਸ਼ ਵਿਅਕਤੀ ਦਾ ਕਤਲ ਕਰਵਾਇਆ। ਗੋਲਡੀ ਦਾ ਦਾਅਵਾ ਹੈ ਕਿ ਪੈਰੀ ਨੇ ਲਾਰੈਂਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਉਸ ਨੂੰ ਦੋਸਤੀ ਦੇ ਬਹਾਨੇ ਬੁਲਾ ਕੇ ਮਰਵਾਇਆ ਗਿਆ। ਉਕਤ ਮੈਸਜ ਅਤੇ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਅਤੇ 'ਜਗ ਬਾਣੀ' ਇਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਚੰਡੀਗੜ੍ਹ ਤੋਂ ਸਾਰੇ ਐਂਟਰੀ ਪੁਆਇੰਟ ਕੀਤੇ ਸੀਲ, ਪੁਲਸ ਕਰ ਰਹੀ ਜਾਂਚ
ਚੰਡੀਗੜ੍ਹ ਪੁਲਸ ਨੂੰ ਸ਼ੱਕ ਹੈ ਕਿ ਇੰਦਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਹਮਲਾਵਰ ਪੰਚਕੂਲਾ ਵੱਲ ਗਏ ਹਨ। ਇਸ ਲਈ ਚੰਡੀਗੜ੍ਹ ਪੁਲਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ। ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਅਤੇ ਪੰਚਕੂਲਾ ਦੀ ਸੀਮਾ ’ਤੇ ਪੁਲਸ ਨਿਗਰਾਨੀ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰ ਰਹੀ ਹੈ।