Thursday, April 09, 2026
BREAKING
ਪੈਨਸ਼ਨਰਜ਼ ਭਲਾਈ ਸੰਸਥਾ ਕੁਰਾਲੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ ਕੁਰਾਲੀ ਵਿਖੇ ਸ੍ ਰਣਧੀਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਗੁਰਮੀਤ ਸਿੰਘ ਖੁੱਡੀਆਂ ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ ਪੰਜਾਬ ਸਰਕਾਰ ਵਲੋਂ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ  ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ: ਡਾ. ਗੀਤਾਂਜਲੀ ਸਿੰਘ ਸੋਇਆ ਚੰਕਸ, ਲਾਲ ਮਿਰਚ ਪਾਊਡਰ ਅਤੇ ਗੁੜ ਦੇ 4 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ ਖਾਦ ਬੀਜ ਅਤੇ ਦਵਾਈਆਂ ਦੇ ਵਪਾਰੀਆਂ ਦੀ ਖੇਤੀਬਾੜੀ ਅਫਸਰਾਂ ਦੇ ਨਾਲ ਹੋਈ ਮੀਟਿੰਗ...  ਸਿਹਤਮੰਦ ਜੀਵਨਸ਼ੈਲੀ ਅਪਣਾਓ – ਚੰਗੀਆਂ ਆਦਤਾਂ ਲੰਮੀ ਉਮਰ ਦਾ ਰਾਜ : ਡਾ. ਰੇਣੂ ਮਿੱਤਲ  ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਚੰਡੀਗੜ੍ਹ

PGI 'ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ 'ਤੇ ਸ਼ੁਰੂ ਹੋਇਆ ਕੰਮ

02 ਫ਼ਰਵਰੀ, 2026 05:12 PM

ਚੰਡੀਗੜ੍ਹ : ਆਉਣ ਵਾਲੇ ਸਮੇਂ ’ਚ ਪੀ. ਜੀ. ਆਈ. ’ਚ ਕੋਵਿਡ ਵਰਗੀ ਮਹਾਂਮਾਰੀ ਅਤੇ ਹੋਰ ਬਹੁਤ ਸਾਰੀਆਂ ਲਾਗ ਦੀਆਂ ਬੀਮਾਰੀਆਂ ਦਾ ਇਲਾਜ ਇਕ ਛੱਤ ਹੇਠ ਹੋ ਸਕੇਗਾ। ਪੀ. ਜੀ. ਆਈ. ਦੇ ਅਹਿਮ ਪ੍ਰਾਜੈਕਟ ’ਚ ਸ਼ਾਮਲ ਕ੍ਰਿਟੀਕਲ ਕੇਅਰ ਬਲਾਕ ਬਣਨ ਲਈ ਰਸਤਾ ਸਾਫ਼ ਹੋ ਗਿਆ ਹੈ। ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਮੁਤਾਬਕ ਵਾਤਾਵਰਣ ਪ੍ਰਵਾਨਗੀ ਮਿਲ ਗਈ ਹੈ ਤਾਂ ਕੰਮ ਐੱਚ. ਐੱਸ. ਸੀ. ਸੀ. ਨੂੰ ਦੇ ਦਿੱਤਾ ਗਿਆ ਹੈ। ਪੀ. ਜੀ. ਆਈ. ਮਾਸਟਰ ਪਲਾਨ ਤਹਿਤ ਕੈਂਪਸ ’ਚ ਇਸ ਸਮੇਂ ਦੋ ਵੱਡੇ ਪ੍ਰਾਜੈਕਟ ਨਿਊਰੋਸਾਇੰਸ ਸੈਂਟਰ ਤੇ ਮਦਰ ਐਂਡ ਚਾਈਲਡ ਕੇਅਰ ਸੈਂਟਰ ਬਣ ਕੇ ਤਿਆਰ ਹਨ। ਪੀ. ਜੀ. ਆਈ. ਕੈਂਪਸ ’ਚ ਸਕੂਲ ਆਫ਼ ਨਰਸਿੰਗ ਦੇ ਸਾਹਮਣੇ ਪਈ ਖ਼ਾਲੀ ਜ਼ਮੀਨ ’ਤੇ ਇਸ 150 ਬਿਸਤਰਿਆਂ ਵਾਲੇ ਸੈਂਟਰ ਦੀ ਉਸਾਰੀ ਸ਼ੁਰੂ ਹੋ ਗਈ ਹੈ। ਸੰਸਥਾ ’ਚ ਬਣਾਇਆ ਜਾਣ ਵਾਲਾ ਇਹ ਤੀਜਾ ਵੱਡਾ ਪ੍ਰਾਜੈਕਟ ਹੋਵੇਗਾ। ਡਿਪਟੀ ਡਾਇਰੈਕਟਰ ਦੀ ਮੰਨੀਏ ਤਾਂ ਪ੍ਰਾਜੈਕਟ ਪੀ. ਜੀ. ਆਈ. ਦੇ ਲਈ ਖ਼ਾਸ ਹੈ, ਜਿਸ ਦੇ ਲਈ ਕਾਫ਼ੀ ਲੰਬੇ ਸਮੇਂ ਤੋਂ ਯੋਜਨਾ ਬਣਾਈ ਜਾ ਰਹੀ ਸੀ। ਉਮੀਦ ਹੈ ਕਿ ਇਸ ਨਾਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਲਾਭ ਹੋਵੇਗਾ।

ਛੂਤ ਦੀਆਂ ਬੀਮਾਰੀਆਂ ਵਾਲੇ ਗੰਭੀਰ ਮਰੀਜ਼ ਇਲਾਜ ਪ੍ਰਾਪਤ ਕਰਨਗੇ
ਕੋਵਿਡ ਦੌਰਾਨ ਇਸ ਪ੍ਰਾਜੈਕਟ ਦੀ ਯੋਜਨਾ ਬਣਾਈ ਗਈ ਸੀ। ਉਸ ਸਮੇਂ ਸੋਚਿਆ ਗਿਆ ਸੀ ਕਿ ਛੂਤ ਦੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਇੱਥੇ ਇਲਾਜ ਮਿਲ ਸਕੇਗਾ। ਕੋਵਿਡ ’ਚ ਜਿਸ ਤਰ੍ਹਾਂ ਦਾ ਮਾਹੌਲ ਸੀ, ਉਸ ਸਮੇਂ ਹਸਪਤਾਲ ’ਚ ਕਈ ਵਿਭਾਗਾਂ ਤੇ ਨਹਿਰੂ ਐਕਸਟੈਂਸ਼ਨ ਕੇਅਰ ਸੈਂਟਰ ’ਚ ਤਬਦੀਲ ਕੀਤਾ ਗਿਆ ਸੀ। ਹੁਣ ਇਸ ਸੈਂਟਰ ’ਚ ਐਮਰਜੈਂਸੀ ਤੇ ਟਰਾਮਾ ਸੈਂਟਰ ’ਚ ਆਉਣ ਵਾਲੇ ਗੰਭੀਰ ਤੇ ਉਨ੍ਹਾਂ ਮਰੀਜ਼ਾਂ ਨੂੰ ਰੱਖਿਆ ਜਾਵੇਗਾ, ਜੋ ਬਹੁਤ ਜ਼ਿਆਦਾ ਗੰਭੀਰ ਹਨ। ਮਾਹਿਰਾਂ ਦੀ ਮੰਨੀਏ ਤਾਂ ਜੇਕਰ ਭਵਿੱਖ ’ਚ ਕੋਵਿਡ ਵਰਗੇ ਹਾਲਾਤ ਹੁੰਦੇ ਹਨ ਤਾਂ ਇਹ ਸੈਂਟਰ ਬਹੁਤ ਅਸਰਦਾਰ ਸਾਬਤ ਹੋਵੇਗਾ।

ਇਹ ਸਹੂਲਤਾਂ ਮਿਲਣਗੀਆਂ ਮਰੀਜ਼ਾਂ ਨੂੰ 
ਕ੍ਰਿਟੀਕਲ ਕੇਅਰ ਬਲਾਕ ’ਚ ਇਕ ਆਈ. ਸੀ. ਯੂ., ਆਈਸੋਲੇਸ਼ਨ ਵਾਰਡ, ਆਕਸੀਜਨ ਸਪੋਰਟ ਵਾਲੇ ਬਿਸਤਰੇ, ਸਰਜੀਕਲ ਯੂਨਿਟ, ਦੋ ਲੇਬਰ ਵਿਭਾਗ, ਡਿਲੀਵਰੀ ਤੇ ਰਿਕਵਰੀ ਰੂਮ, ਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਤੇ ਉਨ੍ਹਾਂ ਨਾਲ ਸਬੰਧਿਤ ਬੀਮਾਰੀਆਂ ਲਈ ਵੱਖਰਾ ਵਿਭਾਗ ਹੋਵੇਗਾ। ਇਹ ਇਕ ਮਲਟੀ-ਸਪੈਸ਼ਲਿਟੀ ਸੈਂਟਰ ਹੋਵੇਗਾ, ਜਿਸ ’ਚ ਆਈ. ਸੀ. ਯੂ. ਤੇ ਸਟੈਪ-ਡਾਊਨ ਯੂਨਿਟਸ (ਐੱਸ. ਡੀ. ਯੂ.) ਹੋਣਗੇ। ਹਸਪਤਾਲ ਦੇ ਕਿਸੇ ਵੀ ਵਿਭਾਗ ’ਚ ਜੇਕਰ ਕੋਈ ਮਰੀਜ਼ ਜ਼ਿਆਦਾ ਗੰਭੀਰ ਹੈ ਅਤੇ ਉਸਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੈ, ਤਾਂ ਉਸਨੂੰ ਇੱਥੇ ਭੇਜਿਆ ਜਾਵੇਗਾ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ