Monday, December 15, 2025
BREAKING
ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਪਹਿਚਾਨਣ ਦਾ ਸੱਦਾ  ਕੈਂਸਰ ਮੁਕਤ ਭਾਰਤ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦਾ ਸਨਮਾਨ ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਬਣੇ ਰਾਣਾ ਬੁੱਗ ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਰਧਾ ਨਾਲ ਹੋਈ ਸਮਾਪਤ ਭਾਜਪਾ ਦਾ ਵੱਡਾ ਫੈਸਲਾ ! ਬਿਹਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਬਣਿਆ ਕੌਮੀ ਕਾਰਜਕਾਰੀ ਪ੍ਰਧਾਨ ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ UAE ਸੰਮੇਲਨ 'ਚ ਭਾਰਤ ਦਾ ਦਬਦਬਾ! ਜੈਸ਼ੰਕਰ ਨੇ ਯੂਰਪ, ਯੂਕੇ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ ਦਿੱਲੀ 'ਚ ਕਾਂਗਰਸ ਦੀ 'ਵੋਟ ਚੋਰੀ' ਵਿਰੁੱਧ ਵਿਸ਼ਾਲ ਰੈਲੀ, ਰਾਹੁਲ-ਪ੍ਰਿਯੰਕਾ ਨੇ ਘੇਰੀ ਮੋਦੀ ਸਰਕਾਰ ਸਿਡਨੀ ਦੇ ਬੋਂਡੀ ਬੀਚ 'ਤੇ Festival ਦੌਰਾਨ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਦੀ ਮੌਤ ਮਾਨ ਸਰਕਾਰ ਦੇ ਯਤਨਾਂ ਦਾ ਪ੍ਰਭਾਵ, ਖੇਡ ਵਿਕਾਸ ਲਈ ਲਗਭਗ 1,000 ਕਰੋੜ ਰੁਪਏ ਕੀਤੇ ਅਲਾਟ

ਚੰਡੀਗੜ੍ਹ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

04 ਦਸੰਬਰ, 2025 05:40 PM

ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੇ ਸਫ਼ਾਈ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਅਹਿਮ ਸਮਝੌਤਾ (ਐੱਮ. ਓ. ਯੂ) ’ਤੇ ਹਸਤਾਖ਼ਰ ਕੀਤੇ। ਇਹ ਸਮਝੌਤਾ ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦੀਆਂ ਸੇਵਾਵਾਂ ਸਬੰਧੀ ਨਵੇਂ ਨਿਯਮ ਤੇ ਸ਼ਰਤਾਂ ਸਬੰਧੀ ਹੈ। ਹਾਲਾਂਕਿ ਸਮਝੌਤੇ ਤੋਂ ਬਾਅਦ ਕੁੱਝ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ 926 ਮੁਲਾਜ਼ਮਾਂ ਨੂੰ ਸੈਨੀਟੇਸ਼ਨ ਕਿੱਟਾਂ ਵੰਡੀਆਂ। ਮੇਅਰ ਨੇ ਕਿਹਾ ਕਿ ਹਾਲ ਹੀ ’ਚ ਨਿਗਮ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਜੈਗਰੀ, ਤੇਲ ਅਤੇ ਸਾਬਣ (ਗੁੜ, ਤੇਲ ਤੇ ਸਾਬਣ) ਦਿੱਤੇ ਹਨ। ਨਾਲ ਹੀ ਉਨ੍ਹਾਂ ਦੇ ਲੰਬੇ ਸਮੇਂ ਤੋਂ ਬਕਾਇਆ ਜਾਰੀ ਕੀਤੇ ਹਨ। ਕਮਿਸ਼ਨਰ ਅਮਿਤ ਕੁਮਾਰ ਨੇ ਸਹਿਯੋਗੀ ਪਹੁੰਚ ਦੀ ਸ਼ਲਾਘਾ ਕੀਤੀ।


ਨਵੇਂ ਸਮਝੌਤੇ ’ਚ ਇਹ ਨਿਯਮ ਕੀਤੇ ਗਏ ਤੈਅ
ਹੁਣ ਕੂੜਾ ਚੁੱਕਣ ਵਾਲੇ ਤੁਹਾਡੇ ਘਰ ਦੀ ਹਰ ਮੰਜ਼ਿਲ (ਪਹਿਲੀ, ਦੂਜੀ ਜਾਂ ਤੀਜੀ) ’ਤੇ ਆ ਕੇ ਕੂੜਾ ਲੈ ਕੇ ਜਾਣਗੇ। ਤੁਹਾਨੂੰ ਕੂੜਾ ਦੇਣ ਲਈ ਹੇਠਾਂ ਗਲੀ ’ਚ ਆਉਣ ਦੀ ਲੋੜ ਨਹੀਂ।
ਕੂੜਾ ਚੁੱਕਣ ਵਾਲੇ ਤੁਹਾਡੇ ਕੋਲੋਂ ਕੋਈ ਵਾਧੂ ਪੈਸੇ ਜਾਂ ਟਿੱਪ ਨਹੀਂ ਮੰਗ ਸਕਦੇ। ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ, ਕਿਉਂਕਿ ਤੁਸੀਂ ਪਹਿਲਾਂ ਹੀ ਬਿੱਲ ਭਰ ਰਹੇ ਹੋ।
ਕੂੜਾ ਇਕੱਠਾ ਕਰਨ ਦਾ ਕੰਮ ਸਵੇਰੇ ਜਲਦੀ ਸ਼ੁਰੂ ਹੋਵੇਗਾ। ਸਰਦੀਆਂ ’ਚ ਸਵੇਰੇ 7 ਤੇ ਗਰਮੀਆਂ ’ਚ ਸਵੇਰੇ 6 ਵਜੇ ਤੋਂ ਗੱਡੀ ਆਵੇਗੀ।
ਕੋਈ ਕਰਮਚਾਰੀ ਤੁਹਾਡੇ ਨਾਲ ਗਲਤ ਬੋਲਦਾ ਹੈ, ਪੈਸੇ ਮੰਗਦਾ ਹੈ ਜਾਂ ਕੂੜਾ ਚੁੱਕਣ ਨਹੀਂ ਆਉਂਦਾ ਤਾਂ ਉਸ ਨੂੰ ਜੁਰਮਾਨਾ ਲੱਗੇਗਾ।
ਪੰਜ ਡਿਫਾਲਟ ਜਾਂ ਤਿੰਨ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਨੋਟਿਸ ਸਮਝੌਤਾ ਖ਼ਤਮ ਕੀਤਾ ਜਾ ਸਕਦਾ ਹੈ।
ਕੂੜਾ ਚੁੱਕਣ ਵਾਲਿਆਂ ਨੂੰ ਵੀ ਹੁਣ ਸਮੇਂ ਸਿਰ ਤਨਖ਼ਾਹ, ਵਰਦੀ, ਬੀਮਾ ਤੇ ਛੁੱਟੀਆਂ ਮਿਲਣਗੀਆਂ ਤਾਂ ਜੋ ਉਹ ਮਨ ਲਗਾ ਕੇ ਕੰਮ ਕਰ ਸਕਣ।
ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਮਨੋਜ ਸੋਨਕਰ ਨੇ ਹਿੱਸੇਦਾਰਾਂ ਵਿਚਕਾਰ ਸੰਚਾਰ ਨੂੰ ਜੋੜਨ ’ਚ ਕਮੇਟੀ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। 


ਨਵੇਂ ਨਿਯਮਾਂ ’ਤੇ ਕੂੜਾ ਇਕੱਠਾ ਕਰਨ ਵਾਲਿਆਂ ਦਾ ਵਿਰੋਧ, ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ
ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਕੁੱਝ ਮੁਲਾਜ਼ਮਾਂ ਨੇ ਸਮਝੌਤੇ ਨੂੰ ਮੁਲਾਜ਼ਮਾਂ ਦੇ ਹਿੱਤਾਂ ਵਿਰੋਧੀ ਕਰਾਰ ਦਿੰਦਿਆਂ ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕੂੜਾ ਇਕੱਠਾ ਕਰਨ ਵਾਲੇ ਕਈ ਸਾਲਾਂ ਤੋਂ ਸ਼ਹਿਰ ਨੂੰ ਸਾਫ਼ ਰੱਖਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਨਵਾਂ ਸਮਝੌਤਾ ਕੂੜਾ ਇਕੱਠਾ ਕਰਨ ਵਾਲਿਆਂ ਦੀ ਰੋਜ਼ੀ-ਰੋਟੀ ਅਤੇ ਮਾਣ-ਸਨਮਾਨ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ।


ਮੁਲਾਜ਼ਮਾਂ ਵੱਲੋਂ ਪੇਸ਼ ਮੁੱਖ ਇਤਰਾਜ਼ ਤੇ ਮੰਗਾਂ
ਹਰ ਮੰਜ਼ਲ ਤੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਨੂੰ ਖ਼ਤਮ ਕਰੋ। ਬਹੁ-ਮੰਜ਼ਿਲਾ ਇਮਾਰਤਾਂ ’ਚ ਘਰ-ਘਰ ਜਾ ਕੇ ਇਕੱਠਾ ਕਰਨਾ ਵਿਵਹਾਰਕ ਨਹੀਂ। ਇਹ ਸਮੇਂ, ਸਿਹਤ ਤੇ ਸੁਰੱਖਿਆ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ। ਲੋਕ ਖ਼ੁਦ ਕੂੜਾ ਹੇਠਾਂ ਲੈ ਕੇ ਆਉਣ ਜਿਵੇਂ ਕਿ ਵਾਹਨ ਦੇ ਸਪੀਕਰ ’ਤੇ ਐਲਾਨ ਕੀਤਾ ਗਿਆ ਹੈ। ਕੂੜਾ ਇਕੱਠਾ ਕਰਨ ਵਾਲੇ ਨੂੰ ਸਿਰਫ਼ ਬਜ਼ੁਰਗਾਂ, ਗਰਭਵਤੀਆਂ ਤੇ ਅਪਾਹਜਾਂ ਲਈ ਉੱਪਰ ਜਾਣਾ ਚਾਹੀਦਾ ਹੈ। ਸ਼ਿਕਾਇਤ ਦੀ ਢੁੱਕਵੀਂ ਜਾਂਚ ਤੋਂ ਬਿਨਾਂ ਸਮਝੌਤਾ ਖ਼ਤਮ ਕਰਨ ਦੀਆਂ ਸ਼ਰਤਾਂ ਨੂੰ ਹਟਾਣਾ ਚਾਹੀਦਾ ਹੈ। ਪੰਜ ਡਿਫਾਲਟ ਜਾਂ ਤਿੰਨ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਨੋਟਿਸ ਸਮਝੌਤਾ ਖ਼ਤਮ ਕਰਨਾ ਅਣ ਉੱਚਿਤ ਅਤੇ ਮਨਮਾਨੀ ਹੈ। ਕੋਈ ਵੀ ਕਾਰਵਾਈ ਤੋਂ ਪਹਿਲਾਂ ਨਿਰਪੱਖ ਨਿਰੀਖਣ ਟੀਮ (ਇਕ ਕੂੜਾ ਇਕੱਠਾ ਕਰਨ ਵਾਲੇ ਪ੍ਰਤੀਨਿਧੀ ਸਮੇਤ) ਬਣਾਈ ਜਾਵੇ।- ਬਾਇਓਮੈਟ੍ਰਿਕ ਹਾਜ਼ਰੀ ਨੂੰ ਤਰਕਸੰਗਤ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਪ੍ਰਣਾਲੀ ਪਹਿਲਾਂ ਹੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਨਵਾਂ, ਸਖ਼ਤ ਬਾਇਓਮੈਟ੍ਰਿਕ ਸਿਸਟਮ ਲਾਗੂ ਨਾ ਕੀਤਾ ਜਾਵੇ ਤੇ ਪੁਰਾਣਾ ਸਿਸਟਮ ਜਾਰੀ ਰੱਖਿਆ ਜਾਵੇ। ਸਾਰੇ ਜੁਰਮਾਨੇ ਦੇ ਪ੍ਰਬੰਧ ਹਟਾਇਆ ਜਾਵੇ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ

ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ Trains ਅੱਜ ਤੋਂ ਰੱਦ, ਮੁਸਾਫ਼ਰ ਦੇਣ ਧਿਆਨ

ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ Trains ਅੱਜ ਤੋਂ ਰੱਦ, ਮੁਸਾਫ਼ਰ ਦੇਣ ਧਿਆਨ

ਰੋਜ਼ ਗਾਰਡਨ ਬਣਿਆ 'ਡੈੱਥ ਗਾਰਡਨ', ਦਿਨ-ਦਿਹਾੜੇ ਔਰਤ ਦਾ ਗਲਾ ਵੱਢ ਕੇ ਕਤਲ

ਰੋਜ਼ ਗਾਰਡਨ ਬਣਿਆ 'ਡੈੱਥ ਗਾਰਡਨ', ਦਿਨ-ਦਿਹਾੜੇ ਔਰਤ ਦਾ ਗਲਾ ਵੱਢ ਕੇ ਕਤਲ

MBA ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

MBA ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਕਤਲਕਾਂਡ 'ਚ ਸੀਰੀਅਲ ਕਿਲਰ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਕਤਲਕਾਂਡ 'ਚ ਸੀਰੀਅਲ ਕਿਲਰ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

ਸੰਵਿਧਾਨ ਦਿਵਸ ਸਮਾਗਮ ਮੌਕੇ ਭਾਰਤ ਦੇ ਚੀਫ਼ ਜਸਟਿਸ ਵੱਲੋਂ

ਸੰਵਿਧਾਨ ਦਿਵਸ ਸਮਾਗਮ ਮੌਕੇ ਭਾਰਤ ਦੇ ਚੀਫ਼ ਜਸਟਿਸ ਵੱਲੋਂ "ਗੁਰੂ ਤੇਗ਼ ਬਹਾਦਰ ਸਾਹਿਬ ਦਾ ਰੂਹਾਨੀ ਸਫ਼ਰ" ਕਿਤਾਬ ਦੇ ਲੇਖਕ ਹਰਪ੍ਰੀਤ ਸੰਧੂ ਦਾ ਵਿਸ਼ੇਸ਼ ਸਰਟੀਫ਼ਿਕੇਟ ਨਾਲ ਸਨਮਾਨ

ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਸੱਤ ਪਿਸਤੌਲ ਬਰਾਮਦ

ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਸੱਤ ਪਿਸਤੌਲ ਬਰਾਮਦ