Sunday, November 15, 2026
BREAKING
• ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ 'ਚੋਂ ਨਸ਼ਾ ਤੇ ਗੈਂਗਸਟਰਵਾਦ ਨੂੰ ਜੜ੍ਹੋਂ ਕੀਤਾ ਜਾਵੇਗਾ ਖ਼ਤਮ: ਚਰਨਜੀਤ ਸਿੰਘ ਚੰਨੀ • ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਬੀਬੀ ਜਗੀਰ ਕੌਰ! ਘਰ ਵਾਪਸੀ 'ਤੇ ਦਿੱਤਾ ਵੱਡਾ ਬਿਆਨ • ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਨੇ ਸਾਬਤ ਕੀਤਾ ਕਿ ਹਰ ਪੰਜਾਬੀ ਚਾਹੁੰਦਾ ਹੈ ਨਸ਼ੇ ਦਾ ਖ਼ਾਤਮਾ: ਜਥੇਦਾਰ • ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ 'ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ • ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀਆਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਫ਼ੈਸਲਾ • ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਹੜਤਾਲ ਮੁਲਤਵੀ • ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ • ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ • "ਜੈ ਹੋ ਛੱਠੀ ਮਾਈਆ'', PM ਮੋਦੀ ਨੇ ਛੱਠ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ • ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ

ਰਾਸ਼ਟਰੀ

ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ

15 ਨਵੰਬਰ, 2026 08:06 PM

ਨਵੀਂ ਦਿੱਲੀ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਐਤਵਾਰ ਤੋਂ ਮਿਸਰ ਦਾ 2 ਰੋਜ਼ਾ ਦੌਰਾ ਸ਼ੁਰੂ ਕਰਨਗੇ। ਇਸ ਦੌਰਾਨ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਵੇਜ਼ ਨਹਿਰ ਆਰਥਿਕ ਖੇਤਰ, ਉਦਯੋਗਿਕ ਵਿਕਾਸ, ਨਿਰਮਾਣ, ਬੁਨਿਆਦੀ ਢਾਂਚੇ, ਬੰਦਰਗਾਹਾਂ ਅਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਚਰਚਾ ਹੋਵੇਗੀ। ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।


ਵਣਜ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਕਿ ਸਵੇਜ਼ ਨਹਿਰ ਆਰਥਿਕ ਖੇਤਰ, ਉਦਯੋਗਿਕ ਵਿਕਾਸ, ਨਿਰਮਾਣ, ਬੁਨਿਆਦੀ ਢਾਂਚੇ, ਬੰਦਰਗਾਹਾਂ ਅਤੇ ਲਾਜਿਸਟਿਕ ਖੇਤਰ ਦੇ ਨਾਲ-ਨਾਲ ਖੇਤਰੀ ਮੁੱਲ ਲੜੀਆਂ ’ਚ ਸਹਿਯੋਗ ਦੇ ਮੌਕਿਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਦੋਵਾਂ ਧਿਰਾਂ ਵਿਚਾਲੇ ਇਕ-ਦੂਜੇ ਦੇ ਬਾਜ਼ਾਰਾਂ ’ਚ ਉੱਦਮਾਂ ਦੀ ਹਿੱਸੇਦਾਰੀ ਵਧਾਉਣ, ਸੰਸਥਾਗਤ ਪ੍ਰਣਾਲੀ ਨੂੰ ਮਜ਼ਬੂਤ ਕਰਨ, ਵਪਾਰ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਨਿਵੇਸ਼ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ।


ਭਾਰਤ-ਮਿਸਰ ਸੰਯੁਕਤ ਵਪਾਰ ਪ੍ਰੀਸ਼ਦ (ਜੇ. ਬੀ. ਸੀ.) ਅਤੇ ਸੰਯੁਕਤ ਵਪਾਰ ਕਮੇਟੀ (ਜੇ. ਟੀ. ਸੀ.) ਦੀਆਂ ਬੈਠਕਾਂ ’ਚ ਹਿੱਸਾ ਲੈਣ ਲਈ ਵੱਖ-ਵੱਖ ਖੇਤਰਾਂ ਦੇ 140 ਤੋਂ ਵੱਧ ਸੀ. ਈ. ਓਜ਼ ਅਤੇ ਸੀਨੀਅਰ ਉਦਯੋਗਿਕ ਨੁਮਾਇੰਦਿਆਂ ਦਾ ਇਕ ਉੱਚ ਪੱਧਰੀ ਭਾਰਤੀ ਕਾਰੋਬਾਰੀ ਵਫ਼ਦ ਵੀ ਮੰਤਰੀ ਦੇ ਨਾਲ ਜਾ ਰਿਹਾ ਹੈ। ਗੋਇਲ ਅਤੇ ਮਿਸਰ ਦੇ ਨਿਵੇਸ਼ ਅਤੇ ਵਿਦੇਸ਼ ਵਪਾਰ ਮੰਤਰੀ ਮੁਹੰਮਦ ਫਰੀਦ ਸਾਲੇਹ ਐਤਵਾਰ ਨੂੰ ਇੱਥੇ ਜੇ. ਟੀ. ਸੀ. ਦੇ ਸੱਤਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ

ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ

"ਜੈ ਹੋ ਛੱਠੀ ਮਾਈਆ'', PM ਮੋਦੀ ਨੇ ਛੱਠ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ

ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ

ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ

NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

UP ’ਚ ਓਵੈਸੀ-ਚੰਦਰਸ਼ੇਖਰ ਦਾ ਗੱਠਜੋੜ, ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਲੜਾਂਗੇ ਚੋਣ

UP ’ਚ ਓਵੈਸੀ-ਚੰਦਰਸ਼ੇਖਰ ਦਾ ਗੱਠਜੋੜ, ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਲੜਾਂਗੇ ਚੋਣ

ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਸਰਕਾਰ

ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਸਰਕਾਰ

PM ਮੋਦੀ ਨੇ ਛਠ ਪੂਜਾ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

PM ਮੋਦੀ ਨੇ ਛਠ ਪੂਜਾ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

ਲੱਦਾਖ 'ਚ ਪ੍ਰਦਰਸ਼ਨ ਤੋਂ ਪਹਿਲਾਂ ਵਾਂਗਚੁਕ ਨੇ ਘਰ 'ਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼ ਲਗਾਇਆ

ਲੱਦਾਖ 'ਚ ਪ੍ਰਦਰਸ਼ਨ ਤੋਂ ਪਹਿਲਾਂ ਵਾਂਗਚੁਕ ਨੇ ਘਰ 'ਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼ ਲਗਾਇਆ

ਕੁਲਦੀਪ ਚੰਦ, ਪੀ.ਸੀ.ਐਸ. ਨੇ ਨਵਾਂ ਸ਼ਹਿਰ ਦੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ

ਕੁਲਦੀਪ ਚੰਦ, ਪੀ.ਸੀ.ਐਸ. ਨੇ ਨਵਾਂ ਸ਼ਹਿਰ ਦੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ

ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼

ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼