ਪਣਜੀ : ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਾਵੜਕਰ ਨੇ ਵੀਰਵਾਰ ਨੂੰ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੱਸ ਦੇਈਏ ਕਿ ਤਾਵੜਕਰ ਅਤੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਦੁਪਹਿਰ 12 ਵਜੇ ਰਾਜ ਭਵਨ ਵਿਚ ਇਕ ਸਮਾਗਮ ਵਿਚ ਰਾਜ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ।
ਕੈਨਾਕੋਨਾ ਤੋਂ ਵਿਧਾਇਕ ਤਾਵੜਕਰ (57) ਨੇ ਸਵੇਰੇ ਵਿਧਾਨ ਸਭਾ ਕੰਪਲੈਕਸ ਵਿਚ ਰਾਜ ਵਿਧਾਨ ਸਕੱਤਰ ਨਮਰਤਾ ਉਲਮਾਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਰਾਜ ਮੰਤਰੀ ਮੰਜਰ ਵਿਚ ਅੱਜ ਫੇਰਬਦਲ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਇਹ 2 ਨਵੇਂ ਮੰਤਰੀ ਸ਼ਾਮਲ ਹੋ ਸਕਦੇ ਹਨ। ਗੋਵਿੰਦ ਗੌਡੇ ਨੂੰ 18 ਜੂਨ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਨ ਤੋਂ ਬਾਅਦ ਇਕ ਮੰਤਰੀ ਅਹੁਦਾ ਖਾਲੀ ਹੈ, ਜਦਕਿ ਇਕ ਹੋਰ ਮੰਤਰੀ ਅਲੈਕਸੀ ਸੇਕਵੇਰਾ ਨੇ ਬੁੱਧਵਾਰ ਨੂੰ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਸਾਵੰਤ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਤਾਵੜਕਰ ਅਤੇ ਕਾਮਤ ਨੂੰ ਮੰਤਰੀ ਬਣਾਇਆ ਜਾਵੇਗਾ।