Saturday, April 11, 2026
BREAKING
ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸਮਾਜ ਸੇਵਕ ਨਰਿੰਦਰ ਠੇਕੇਦਾਰ ਦੀ ਨੂੰਹ ਨੂੰ ਪੰਜਾਬ ਦੇ ਗਵਰਨਰ ਵਲੋਂ  ਪੀਐਚਡੀ ਦੀ ਡਿਗਰੀ ਦੇ ਕੇ ਕੀਤਾ ਸਨਮਾਨਿਤ

ਬਾਜ਼ਾਰ

ਗਲੋਬਲ ਕਾਰਕਾਂ ਕਾਰਨ ਕਿਸਾਨਾਂ ਨੂੰ ਨਹੀਂ ਮਿਲ ਪਾਉਂਦਾ ਫਸਲਾਂ ਦਾ ਉਚਿਤ ਮੁੱਲ : ਗਡਕਰੀ

25 ਸਤੰਬਰ, 2025 05:06 PM

ਨਵੀਂ ਦਿੱਲੀ : ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਆਪਣੀ ਪੈਦਾਵਾਰ ਦਾ ਉਚਿਤ ਮੁੱਲ ਨਹੀਂ ਮਿਲ ਪਾਉਂਦਾ ਹੈ ਕਿਉਂਕਿ ਇਹ ਮੁੱਲ ਗਲੋਬਲ ਕਾਰਕਾਂ ਨਾਲ ਤੈਅ ਹੁੰਦਾ ਹੈ। ਗਡਕਰੀ ਨੇ ‘ਭਾਰਤ ਜੈਵਿਕ-ਊਰਜਾ ਅਤੇ ਤਕਨੀਕੀ ਐਕਸਪੋ ਦੇ ਦੂਜੇ ਐਡੀਸ਼ਨ’ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੰਡ ਦੀ ਕੀਮਤ ਬ੍ਰਾਜ਼ੀਲ, ਤੇਲ ਦੀ ਕੀਮਤ ਮਲੇਸ਼ੀਆ, ਮੱਕੀ ਦੀ ਕੀਮਤ ਅਮਰੀਕਾ ਅਤੇ ਸੋਇਆਬੀਨ ਦੀ ਕੀਮਤ ਅਰਜਨਟੀਨਾ ਨਾਲ ਪ੍ਰਭਾਵਿਤ ਹੁੰਦੀ ਹੈ।

ਕੇਂਦਰੀ ਮੰਤਰੀ ਨੇ ਕਿਹਾ,‘ਅਸੀਂ ਪੇਂਡੂ ਅਤੇ ਆਦੀਵਾਸੀ ਭਾਰਤ ’ਚ ਗਰੀਬੀ ਅਤੇ ਬੇਰੋਜ਼ਗਾਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਗਲੋਬਲ ਅਰਥਵਿਵਸਥਾ ’ਚ ਕਿਸਾਨਾਂ ਨੂੰ ਚੰਗੇ ਮੁੱਲ ਨਹੀਂ ਮਿਲ ਰਹੇ ਹਨ। ਗਡਕਰੀ ਨੇ ਕਿਹਾ ਕਿ ਭਾਰਤ ਦੀ 65 ਫੀਸਦੀ ਆਬਾਦੀ ਖੇਤੀਬਾੜੀ ਗਤੀਵਿਧੀਆਂ ’ਚ ਲੱਗੀ ਹੋਈ ਹੈ ਪਰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਉਨ੍ਹਾਂ ਦਾ ਯੋਗਦਾਨ ਸਿਰਫ 14 ਫੀਸਦੀ ਹੈ। ਉਨ੍ਹਾਂ ਕਿਹਾ,‘‘ਅਜਿਹੇ ਦ੍ਰਿਸ਼ ’ਚ ਸਾਡੀ ਪੇਂਡੂ ਖੇਤੀਬਾੜੀ ਅਤੇ ਆਦੀਵਾਸੀ ਅਰਥਵਿਵਸਥਾ ਨੂੰ ਬਚਾ ਕੇ ਰੱਖਣ ਲਈ ਸਾਨੂੰ ਖੇਤੀਬਾੜੀ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ, ਜੋ ਖਪਤਕਾਰ, ਦੇਸ਼ ਅਤੇ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।’’

ਉਨ੍ਹਾਂ ਕਿਹਾ,‘‘ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਉਚਿਤ ਮੁੱਲ ਨਾ ਮਿਲਣ ਕਾਰਨ ਕਈ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਡਕਰੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਮੱਕੀ ਤੋਂ ਬਾਇਓ-ਈਥੇਨਾਲ ਬਣਾਉਣ ਦੀ ਮਨਜ਼ੂਰੀ ਦਿੱਤੀ ਤਾਂ ਮੱਕੀ ਦੀ ਕੀਮਤ 1,200 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2,800 ਰੁਪਏ ਪ੍ਰਤੀ ਕੁਇੰਟਲ ਹੋ ਗਈ । ਉਨ੍ਹਾਂ ਕਿਹਾ ਕਿ ਮੱਕੀ ਤੋਂ ਈਥੇਨਾਲ ਦਾ ਉਤਪਾਦਨ ਕਰ ਕੇ ਕਿਸਾਨਾਂ ਨੇ 45,000 ਕਰੋਡ਼ ਰੁਪਏ ਦੀ ਵਾਧੂ ਕਮਾਈ ਕੀਤੀ ਹੈ। ਉਨ੍ਹਾਂ ਕਿਹਾ,‘‘ਇਸ ਤਰ੍ਹਾਂ ਵੇਖੋ ਤਾਂ ਊਰਜਾ ਅਤੇ ਬਿਜਲੀ ਖੇਤਰ ਵੱਲ ਖੇਤੀਬਾੜੀ ਦੀ ਵਿਭਿੰਨਤਾ ਸਾਡੇ ਦੇਸ਼ ਦੀ ਜ਼ਰੂਰਤ ਹੈ।’’

ਉਨ੍ਹਾਂ ਕਿਹਾ,‘‘ਫਿਲਹਾਲ ਅਸੀਂ ਊਰਜਾ ਦੇ ਦਰਾਮਦਕਾਰ ਹਾਂ। ਉਹ ਦਿਨ ਵੀ ਆਵੇਗਾ, ਜਦੋਂ ਅਸੀਂ ਊਰਜਾ ਦੇ ਬਰਾਮਦਕਾਰ ਹੋਵਾਂਗੇ। ਇਹ ਦੇਸ਼ ਲਈ ਸਭ ਤੋਂ ਮਹੱਤਵਪੂਰਨ ਇਤਿਹਾਸਕ ਉਪਲੱਬਧੀ ਹੋਵੇਗੀ।’’

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!