Friday, July 31, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਖਾਦੀ ਮੰਡਲ ਵਲੋਂ  ਸਵਦੇਸ਼ੀ ਅਪਣਾਓ, ਖਾਦੀ ਖਰੀਦੋ ਤੇ ਖਾਦੀ ਪਹਿਨੋ ਦਾ ਸੁਨੇਹਾ ਵੰਡਦੀ ਰੈਲੀ ਦਾ ਆਯੋਜਿਨ

29 ਅਕਤੂਬਰ, 2025 05:41 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਖਾਦੀ ਕਮਿਸ਼ਨ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਕੁਲਥਮ ਖਾਦੀ ਮੰਡਲ ਬੰਗਾ ਦੀ ਪਹਿਲ ਤੇ  ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਸਟਾਫ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ੍ਹ ਸਵਦੇਸ਼ੀ ਅਪਣਾਓ, ਖਾਦੀ ਖਰੀਦੋ ਤੇ ਖਾਦੀ ਪਹਿਨੋ ਦਾ ਸੁਨੇਹਾ ਵੰਡਦੀ ਰੈਲੀ ਦਾ ਆਯੋਜਿਨ ਕੀਤਾ ਗਿਆ। ਰੈਲੀ ਨੂੰ ਝੰਡੀ ਦੇਣ ਦੀ ਰਸਮ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਜੇ.ਐਸ ਗਿੱਦਾ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ । ਦੇਸ਼ ਭਗਤੀ ਤੇ ਸਵਦੇਸ਼ੀ ਜਜ਼ਬੇ ਦਾ ਸੰਦੇਸ਼ ਸਾਂਝਾ ਕਰਦੀ ਰੈਲੀ ਨੂੰ ਝੰਡੀ ਦੇਣ ਦੀ ਰਸਮ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਪ੍ਰਧਾਨ ਜੇ ਐਸ ਗਿੱਦਾ ਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਸਾਂਝੇ ਰੂਪ ਵਿੱਚ ਅਦਾ ਕੀਤੀ । ਰੈਲੀ ਵਿੱਚ “ਸਵਦੇਸ਼ੀ ਅਪਣਾਓ”, “ਖਾਦੀ ਖਰੀਦੋ” ਤੇ “ਖਾਦੀ ਪਹਿਨੋ” , “ਭਾਰਤ ਦੇਸ ਮਹਾਨ” ਦੇ ਨਾਹਰੇ ਗੂੰਜ ਰਹੇ ਸਨ। ਜਿਕਰਯੋਗ ਹੈ ਕਿ ਦੇਸ ਦੇ “ਖਾਦੀ-ਕਮਿਸ਼ਨ” ਵਲੋਂ ਕੌਮੀ ਪੱਧਰ ਤੇ ਅਕਤੂਬਰ ਮਹੀਨਾ ਗਾਂਧੀ-ਜਯੰਤੀ ਲਈ ਸਮਰਪਿਤ ਕੀਤਾ ਜਾਂਦਾ ਹੈ ਤੇ “ਸਵਦੇਸ਼ੀ ਅਪਣਾਓ” ਪ੍ਰੇਰਨਾ ਰੈਲੀਆਂ, ਸੈਮੀਨਾਰਾਂ ਦਾ ਆਯੋਜਿਨ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੇ ਹੱਥਾਂ ਵਿੱਚ ਜਾਗਰੂਕਤਾ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ। ਇਸ ਮੌਕੇ ਐਸ ਗਿੱਦਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਵਾਸਦੇਵ ਪ੍ਰਦੇਸੀ ਸਮਾਜ ਸੇਵੀ ਹਾਜਰ ਸਨ ਸਕੂਲ ਵਲੋਂ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਹਰਵਿੰਦਰ ਸਿੰਘ ਸਾਬਕਾ ਪ੍ਰਿੰਸੀਪਲ, ਲਹਿੰਬਰ ਸਿੰਘ ਮੈਨੇਜਰ, ਮਹਿੰਦਰ ਸਿੰਘ ਸੈਕਟਰੀ, ਜਸਕਰਨ ਸਿੰਘ ਚਾਹਲ,ਮਹਿੰਦਰਪਾਲ, ਸੁਰਜੀਤ ਸਿੰਘ, ਪ੍ਰਭਾਤ, ਸਤਿੰਦਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਮੈਡਮ ਭੂਮਿਕਾ, ਪੂਜਾ, ਮੋਨਾ, ਨੀਤੂ ਰਾਣੀ, ਮਨਜੀਤ ਕੌਰ,  ਦੀਵੰਸ਼ੀ ਵੰਦਨਾ, ਕੁਲਵਿੰਦਰ ਕੌਰ, ਸੁਨੀਤਾ ਦੇਵੀ, ਰਮਨਦੀਪ ਕੌਰ, ਸਰਬਜੀਤ ਕੌਰ, ਕੋਮਲ ਰਾਣੀ, ਪ੍ਰਿਅੰਕਾ, ਪਾਇਲ ਤੇ ਤੰਮਨਾ ਹਾਜਰ ਸਨ। ਤਖਤੀਆਂ ਤੇ ਬੈਨਰ ਫੜ੍ਹੇ ਹੋਏ ਸਨ ਜੋ ਸ਼ਹਿਰ ਵਿੱਚ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਖਾਦੀ ਉਤਪਾਦਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਇਸ ਮੌਕੇ ਸਮਾਜ ਸੇਵਕਾਂ ਨੇ ਦੇਸ ਵਿੱਚ ਬਣੇ ਕਪੜਿਆਂ ਦੀ ਵਰਤੋਂ ਨੂੰ ਵਧਾਉਣ ਦੀ ਪ੍ਰੇਰਨਾ ਕੀਤੀ ਜਿਸ ਨਾਲ੍ਹ ਆਤਮ ਨਿਰਭਰਤਾ ਤੇ ਸਵੈ-ਮਾਣ ਭਰਪੂਰ ਬੁਨਿਆਦ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਉਪਕਾਰ ਪ੍ਰਧਾਨ ਜੇ ਐਸ ਗਿੱਦਾ ਨੇ ਕਿਹਾ ਕਿ ਗਾਂਧੀ ਜੈਅੰਤੀ ਹਰ ਸਾਲ ਸਾਨੂੰ ਖਾਦੀ ਦੀ ਵਰਤੋਂ ਦੇ ਗੁਣਾਂ ਪ੍ਰਤੀ ਜਾਗਰੂਕ ਕਰਦੀ ਹੋਈ ਸਾਦਗੀ ਅਤੇ ਕੌਮੀ ਇੱਕਜੁਟਤਾ ਦਾ ਸਬਕ ਵੀ ਪੜ੍ਹਾਉਂਦੀ ਹੈ। ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਆਖਿਆ ਕਿ ਖਾਦੀ ਦੀ ਵਰਤੋਂ ਹੋਰ ਗੁਣਾਂ ਦੇ ਨਾਲ੍ਹ ਜਿੱਥੇ ਸਾਨੂੰ ਚਮੜ੍ਹੀ ਦੇ ਰੋਗਾਂ ਤੋਂ ਵੀ ਬਚਾਉਂਦੀ ਹੈ ਉੱਥੇ ਘੱਟ ਖਰਚ ਵਿੱਚ ਆਪਣੀਆਂ ਲੋੜਾਂ ਦੀ ਪੂਰਤੀ ਪ੍ਰਤੀ ਵੀ ਜਾਗਰੂਕ ਕਰਦੀ ਹੈ। ਖਾਦੀ ਦੀ ਵਰਤੋਂ ਘਰੇਲੂ ਉਦਯੋਗ ਤੇ ਲੱਖਾਂ ਬੁਨਕਰਾਂ ਅਤੇ ਕਾਰੀਗਰਾਂ ਦੀ ਰੋਟੀ ਰੋਜ਼ੀ ਦੀ ਸੁਰਖਿੱਆ ਦੀ ਗਾਰੰਟੀ ਵੀ ਕਰਦੀ ਹੈ। ਬੀਰਬਲ ਤੱਖੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਜੀਵਨ ਵਿੱਚ ਖਾਦੀ ਉਤਪਾਦਾਂ ਦਾ ਉਪਯੋਗ ਵਧਾਉਣ ਤੇ “ਵੋਕਲ ਫਾਰ ਲੋਕਲ” ਦੀ ਭਾਵਨਾ ਨੂੰ ਅੱਗੇ ਲਿਜਾਉਣ ਲਈ ਸਹਾਈ ਹੋਣ। ਉਹਨਾਂ ਦੱਸਿਆ ਕਿ ਕਪੜੇ ਦੀ ਖਰੀਦ ਤੇ 31 ਜਨਵਰੀ 2026 ਤੱਕ ਵੀਹ ਪ੍ਰਤੀਸ਼ਤ ਤੇ ਲੈਦਰ ਤੇ ਦਸ ਪ੍ਰਤੀਸ਼ਤ ਰਿਆਇਤ ਲਾਗੂ ਰਹੇਗੀ। ਰੈਲੀ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਉਪਕਾਰ ਪ੍ਰਧਾਨ ਜੇ ਐਸ ਗਿੱਦਾ,ਬੀਰਬਲ ਤੱਖੀ, ਬਲਵੀਰ ਸਿੰਘ ਸੰਘਾ,ਵਾਸਦੇਵ ਪ੍ਰਦੇਸੀ, ਖਾਦੀ ਮੰਡਲ ਵਲੋਂ ਗੁਰਦਿਆਲ ਚੰਦ ਮੈਨੇਜਰ , ਅਸ਼ਵਨੀ ਕੁਮਾਰ ਹਾਜਰ ਸਨ। ਸਕੂਲ ਵਲੋਂ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਹਰਵਿੰਦਰ ਸਿੰਘ ਸਾਬਕਾ ਪ੍ਰਿੰਸੀਪਲ, ਲਹਿੰਬਰ ਸਿੰਘ ਮੈਨੇਜਰ, ਮਹਿੰਦਰ ਸਿੰਘ ਸੈਕਟਰੀ, ਜਸਕਰਨ ਸਿੰਘ ਚਾਹਲ,ਮਹਿੰਦਰਪਾਲ, ਸੁਰਜੀਤ ਸਿੰਘ, ਪ੍ਰਭਾਤ, ਸਤਿੰਦਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਮੈਡਮ ਭੂਮਿਕਾ, ਪੂਜਾ, ਮੋਨਾ, ਨੀਤੂ ਰਾਣੀ, ਮਨਜੀਤ ਕੌਰ,  ਦੀਵੰਸ਼ੀ,ਵੰਦਨਾ, ਕੁਲਵਿੰਦਰ ਕੌਰ, ਸੁਨੀਤਾ ਦੇਵੀ, ਰਮਨਦੀਪ ਕੌਰ, ਸਰਬਜੀਤ ਕੌਰ, ਕੋਮਲ ਰਾਣੀ, ਪ੍ਰਿਅੰਕਾ, ਪਾਇਲ ਤੇ ਤੰਮਨਾ ਹਾਜਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.