Sunday, July 12, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਬਾਜ਼ਾਰ

ਖ਼ੁਸ਼ਖਬਰੀ! LPG ਸਿਲੰਡਰ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ

01 ਸਤੰਬਰ, 2025 04:33 PM

ਸਤੰਬਰ ਦੀ ਸ਼ੁਰੂਆਤ ਵਿੱਚ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। LPG ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸਿਲੰਡਰ ਦੀ ਕੀਮਤ 51.50 ਰੁਪਏ ਤੱਕ ਘਟਾ ਦਿੱਤੀ ਹੈ। ਹਾਲਾਂਕਿ, ਇਸ ਵਾਰ ਵੀ 19 ਕਿਲੋਗ੍ਰਾਮ ਵਪਾਰਕ LPG ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ। ਤਾਜ਼ਾ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਦੀ ਕੀਮਤ 1580 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਇਸਦੀ ਕੀਮਤ ਘਟੀ ਸੀ। ਹਾਲਾਂਕਿ, 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਸਥਿਰ ਹੈ। ਇਸ ਬਦਲਾਅ ਤੋਂ ਬਾਅਦ ਨਵੀਆਂ ਕੀਮਤਾਂ 1 ਸਤੰਬਰ 2025 ਤੋਂ ਲਾਗੂ ਹੋ ਗਈਆਂ ਹਨ।


ਕਟੌਤੀ ਤੋਂ ਬਾਅਦ ਅੱਜ ਤੋਂ ਇਹ ਹੋਣਗੇ ਨਵੇਂ ਰੇਟ
IOCL ਵੈੱਬਸਾਈਟ 'ਤੇ ਅੱਪਡੇਟ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ, 1 ਸਤੰਬਰ ਨੂੰ ਕਟੌਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ 1631.50 ਰੁਪਏ ਤੋਂ ਘੱਟ ਕੇ 1580 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਇਹ ਕੋਲਕਾਤਾ ਵਿੱਚ 1734.50 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1684 ਰੁਪਏ ਵਿੱਚ ਉਪਲਬਧ ਹੋਵੇਗਾ। ਮੁੰਬਈ ਵਿੱਚ ਵੀ ਇਸਦੀ ਕੀਮਤ 1582.50 ਰੁਪਏ ਤੋਂ ਘੱਟ ਕੇ 1531.50 ਰੁਪਏ ਹੋ ਗਈ ਹੈ, ਜਦੋਂਕਿ ਚੇਨਈ ਵਿੱਚ ਇੱਕ ਸਿਲੰਡਰ ਦੀ ਕੀਮਤ 1789 ਰੁਪਏ ਤੋਂ ਘੱਟ ਕੇ 1738 ਰੁਪਏ ਹੋ ਗਈ ਹੈ।


ਮੈਟਰੋ ਸ਼ਹਿਰਾਂ 'ਚ ਇੰਡੇਨ ਦੇ 19 ਕਿਲੋਗ੍ਰਾਮ ਸਿਲੰਡਰ ਦੀਆਂ ਕੀਮਤਾਂ

ਮੈਟਰੋ ਸ਼ਹਿਰ - ਕੀਮਤਾਂ
ਦਿੱਲੀ - 1580.00
ਕੋਲਕਾਤਾ - 1684.00
ਮੁੰਬਈ - 1531.50
ਚੇਨਈ - 17.38.00

 

ਲਗਾਤਾਰ ਘੱਟ ਰਹੀਆਂ ਇਸ ਸਿਲੰਡਰ ਦੀਆਂ ਕੀਮਤਾਂ
ਪਿਛਲੇ ਕੁਝ ਮਹੀਨਿਆਂ ਵਿੱਚ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਕਮੀ ਆਈ ਹੈ। ਇਸ ਤੋਂ ਪਹਿਲਾਂ ਅਗਸਤ ਦੀ ਸ਼ੁਰੂਆਤ ਵਿੱਚ ਰੱਖੜੀ ਦਾ ਤੋਹਫ਼ਾ ਦਿੰਦੇ ਹੋਏ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਭਰ ਵਿੱਚ ਇਸ ਗੈਸ ਸਿਲੰਡਰ ਦੀ ਕੀਮਤ ਵਿੱਚ 33.50 ਰੁਪਏ ਦੀ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ 1 ਜੁਲਾਈ, 2025 ਨੂੰ ਸਿਲੰਡਰ ਦੀ ਕੀਮਤ ਵਿੱਚ ਵੀ 58 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਤੇਲ ਕੰਪਨੀਆਂ ਦੁਆਰਾ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨਵੀਆਂ ਦਰਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਨਵੀਆਂ ਕੀਮਤਾਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ, ਭਾਰਤੀ ਮੁਦਰਾ ਰੁਪਏ ਦੀ ਸਥਿਤੀ ਦੇ ਨਾਲ-ਨਾਲ ਹੋਰ ਬਾਜ਼ਾਰ ਸਥਿਤੀਆਂ 'ਤੇ ਨਿਰਭਰ ਕਰਦੀਆਂ ਹਨ ਅਤੇ ਪਹਿਲੀ ਤਾਰੀਖ ਤੋਂ ਲਾਗੂ ਹੁੰਦੀਆਂ ਹਨ। 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਇਹ ਕਟੌਤੀ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਹੋਰ ਵਪਾਰਕ ਸੰਸਥਾਵਾਂ ਲਈ ਰਾਹਤ ਹੈ ਜੋ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਕਰਦੇ ਹਨ।

 

ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ
ਜਦੋਂਕਿ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਲਗਾਤਾਰ ਘਟਾਈਆਂ ਜਾ ਰਹੀਆਂ ਹਨ, 14 ਕਿਲੋਗ੍ਰਾਮ ਘਰੇਲੂ ਐੱਲਪੀਜੀ ਸਿਲੰਡਰ ਉਹੀ ਰਹਿੰਦਾ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। 14 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਆਖਰੀ ਵਾਰ 8 ਅਪ੍ਰੈਲ ਨੂੰ ਬਦਲੀ ਗਈ ਸੀ, ਪਰ ਉਦੋਂ ਤੋਂ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਵਰਤਮਾਨ ਵਿੱਚ ਇਹ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ਵਿੱਚ ਉਪਲਬਧ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ