ਖਰੜ (ਪ੍ਰੀਤ ਪੱਤੀ) : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵੱਖ-ਵੱਖ ਵਿੰਗਾਂ ਲਈ ਹਲਕਾ ਕੋਆਡੀਨੇਟਰ ਤਾਈਨਾਤ ਕੀਤੇ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਸੂਬਾ ਪ੍ਰਭਾਰੀ ਮਨੀਸ਼ ਸਸੋਦੀਆਂ ਵਲ੍ਹੋਂ ਜਾਰੀ ਕੀਤੇ ਪੱਤਰ ਅਨੁਸਾਰ ਖਰੜ ਸ਼ਹਿਰ ਦੇ ਵਸਨੀਕ ਸ੍ਰੀ ਵਿਨੋਦ ਕਪੂਰ ਨੂੰ ਵਿਧਾਨ ਸਭਾ ਹਲਕਾ ਖਰੜ ਲਈ ਟਰੇਡ ਵਿੰਗ ਦਾ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਵਿਨੋਦ ਕਪੂਰ ਪਿਛਲੇ ਕਾਫੀ ਸਮੇਂ ਤੋਂ ਖਰੜ ਸ਼ਹਿਰ ਵਿੱਚ ਸਮਾਜ ਸੇਵਾ ਕਰਦੇ ਆ ਰਹੇ ਹਨ । ਵਿਨੋਦ ਕਪੂਰ ਖੱਤਰੀ ਸਭਾ ਖਰੜ ਦੇ ਵੀ ਪ੍ਰਧਾਨ ਹਨ ।