Sunday, July 12, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਬਾਜ਼ਾਰ

ਕ੍ਰੈਡਿਟ ਕਾਰਡ ਰਾਹੀਂ ਹੁਣ ਨਹੀਂ ਕਰ ਸਕੋਗੇ ਇਹ ਕੰਮ, ਬੰਦ ਹੋਈ ਇਹ ਵੱਡੀ ਸਰਵਿਸ, RBI ਨੇ ਲਾਇਆ Ban

21 ਸਤੰਬਰ, 2025 05:39 PM

ਭਾਰਤ ਵਿੱਚ ਡਿਜਿਟਲ ਪੇਮੈਂਟ ਦਾ ਵਰਤਾਰਾ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਹੁਣ ਕੈਸ਼ ਦੀ ਥਾਂ UPI, ਬੈਂਕ ਟ੍ਰਾਂਸਫਰ ਜਾਂ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਅਤੇ ਸੇਵਾਵਾਂ ਲਈ ਭੁਗਤਾਨ ਕਰਦੇ ਹਨ। ਕਈ ਲੋਕ ਕ੍ਰੈਡਿਟ ਕਾਰਡ ਦੇ ਆਫਰਾਂ ਅਤੇ ਰਿਵਾਰਡ ਪੌਇੰਟਾਂ ਦਾ ਲਾਭ ਲੈਣ ਲਈ ਘਰ ਜਾਂ ਫਲੈਟ ਦਾ ਕਿਰਾਇਆ ਵੀ ਇਸ ਰਾਹੀਂ ਭਰਦੇ ਸਨ। ਪਰ ਹੁਣ ਇਹ ਸੰਭਵ ਨਹੀਂ ਰਹੇਗਾ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।

RBI ਦੀਆਂ ਨਵੀਆਂ ਪੇਮੈਂਟ ਐਗਰੀਗੇਟਰ ਗਾਈਡਲਾਈਨਜ਼ 15 ਸਤੰਬਰ ਨੂੰ ਜਾਰੀ ਕੀਤੀਆਂ ਗਈਆਂ। ਇਸ ਦੇ ਅਨੁਸਾਰ, ਪੇਮੈਂਟ ਐਗਰੀਗੇਟਰ ਸਿਰਫ ਉਹਨਾਂ ਮਰਚੈਂਟਾਂ ਲਈ ਟ੍ਰਾਂਜ਼ੈਕਸ਼ਨ ਪ੍ਰੋਸੈਸ ਕਰ ਸਕਦੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਡਾਇਰੈਕਟ ਕਾਨਟਰੈਕਟ ਹੋਵੇ। ਮਕਾਨ ਮਾਲਕ ਰਜਿਸਟਰਡ ਮਰਚੈਂਟ ਨਹੀਂ ਮੰਨੇ ਜਾਂਦੇ, ਇਸ ਲਈ ਫਿਨਟੈਕ ਐਪਸ ਹੁਣ ਕ੍ਰੈਡਿਟ ਕਾਰਡ ਰਾਹੀਂ ਟ੍ਰਾਂਜ਼ੈਕਸ਼ਨ ਉਹਨਾਂ ਦੇ ਖਾਤੇ ਤੱਕ ਨਹੀਂ ਭੇਜ ਸਕਦੇ। RBI ਨੇ ਇਹ ਵੀ ਪਾਇਆ ਕਿ ਕਈ ਵਾਰ ਅਜਿਹੇ ਟ੍ਰਾਂਜ਼ੈਕਸ਼ਨ ਵੇਰੀਫਿਕੇਸ਼ਨ ਪ੍ਰੋਸੈਸ ਬਾਈਪਾਸ ਕਰਕੇ ਕੀਤੇ ਜਾਂਦੇ ਸਨ। ਇਸਦਾ ਫਾਇਦਾ ਚੁੱਕ ਕੇ ਕੁਝ ਲੋਕ ਕਿਰਾਏ ਦੇ ਨਾਮ ਤੇ ਪੈਸੇ ਆਪਣੇ ਕਿਸੇ ਜਾਣ-ਪਛਾਣ ਵਾਲੇ ਦੇ ਖਾਤੇ ਵਿੱਚ ਭੇਜ ਦਿੰਦੇ ਸਨ, ਜੋ ਅਕਸਰ ਹੋਰ ਮਕਸਦਾਂ ਲਈ ਵਰਤੇ ਜਾਂਦੇ ਸਨ। ਇਸੇ ਕਾਰਨ RBI ਨੇ ਇਹ ਫੈਸਲਾ ਲਿਆ।

ਕਿਰਾਏਦਾਰ Cred, PhonePe, Paytm ਵਰਗੀਆਂ ਐਪਸ ਰਾਹੀਂ ਪੇਮੈਂਟ ਕਰਦੇ ਸਨ। ਐਪ ਕ੍ਰੈਡਿਟ ਕਾਰਡ ਤੋਂ ਪੈਸਾ ਕੱਟ ਕੇ ਮਾਲਕ ਦੇ ਬੈਂਕ ਖਾਤੇ ਵਿੱਚ ਭੇਜ ਦਿੰਦੀ ਸੀ। ਇਸਦੇ ਬਦਲੇ ਕਿਰਾਏਦਾਰ ਨੂੰ ਰਿਵਾਰਡ ਪੌਇੰਟ, ਕੈਸ਼ਬੈਕ ਅਤੇ ਇੰਟਰੈਸਟ-ਫ੍ਰੀ ਪੀਰੀਅਡ ਦਾ ਫਾਇਦਾ ਮਿਲਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਰਾਏਦਾਰ ਹੁਣ ਫਿਨਟੈਕ ਐਪਸ ਰਾਹੀਂ ਕ੍ਰੈਡਿਟ ਕਾਰਡ ਤੋਂ ਕਿਰਾਇਆ ਨਹੀਂ ਭਰ ਸਕਣਗੇ। ਉਨ੍ਹਾਂ ਨੂੰ ਰਿਵਾਰਡ ਪੌਇੰਟ, ਕੈਸ਼ਬੈਕ ਜਾਂ ਇੰਟਰੈਸਟ-ਫ੍ਰੀ ਪੀਰੀਅਡ ਦਾ ਲਾਭ ਵੀ ਨਹੀਂ ਮਿਲੇਗਾ। ਹੁਣ ਉਨ੍ਹਾਂ ਨੂੰ UPI, NEFT, RTGS, IMPS, ਚੈਕ ਜਾਂ ਸਟੈਂਡਿੰਗ ਇੰਸਟ੍ਰਕਸ਼ਨ ਰਾਹੀਂ ਕਿਰਾਇਆ ਭਰਨਾ ਪਵੇਗਾ, ਜਾਂ ਸਿੱਧਾ ਕੈਸ਼ ਵਿੱਚ ਭੁਗਤਾਨ ਕਰਨਾ ਪਵੇਗਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ