Thursday, September 17, 2026
BREAKING
ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼ ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼ ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਰਾਸ਼ਟਰੀ

ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼

17 ਸਤੰਬਰ, 2026 06:58 PM

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ ਹਫ਼ਤੇ ਬੁਲਾਈ ਗਈ ਕੇਂਦਰੀ ਮੰਤਰੀ ਮੰਡਲ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ ਕਿਉਂਕਿ ਪ੍ਰਧਾਨ ਮੰਤਰੀ ਨੂੰ ਹੁਣ ਅਜਿਹੇ ਤਿੱਖੇ ਸਵਾਲਾਂ ਅਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਪ੍ਰਧਾਨ ਮੰਤਰੀ ਮੋਦੀ ਸ਼ਾਸਨ ਅਤੇ ਨੀਤੀ-ਨਿਰਮਾਣ ਨਾਲ ਜੁੜੇ ਪ੍ਰਮੁੱਖ ਪਹਿਲੂਆਂ ’ਤੇ ਚਰਚਾ ਕਰਨ ਅਤੇ ਸੁਧਾਰਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਅਗਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਦੇ ਨਾਲ 2 ਦਿਨਾ ‘ਚਿੰਤਨ ਬੈਠਕ’ ਦੀ ਪ੍ਰਧਾਨਗੀ ਕਰਨਗੇ।

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਨੇ 23 ਅਤੇ 24 ਸਤੰਬਰ ਨੂੰ ਸਾਰੇ ਕੇਂਦਰੀ ਮੰਤਰੀਆਂ ਦੀ ਚਿੰਤਨ ਬੈਠਕ ਬੁਲਾਈ ਹੈ। ਅਸਲ ’ਚ ਇਹ ਚਿੰਤਾ ਬੈਠਕ ਹੈ, ਕਿਉਂਕਿ ਉਹ ਚਾਰੋਂ ਪਾਸਿਓਂ ਤਿੱਖੇ ਸਵਾਲਾਂ ਅਤੇ ਆਲੋਚਨਾਵਾਂ ਦਾ ਪੂਰੀ ਤਰ੍ਹਾਂ ਜਾਇਜ਼ ਨਿਸ਼ਾਨਾ ਬਣ ਗਏ ਹਨ, ਜਿਸ ਦਾ ਪੱਧਰ ਅਤੇ ਤੀਬਰਤਾ ਪਹਿਲਾਂ ਕਦੇ ਨਹੀਂ ਦੇਖੀ ਗਈ।’’

ਕਾਂਗਰਸ ਨੇਤਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਅਜੇ ਤੱਕ ਮੁਲਤਵੀ ਨਾ ਕਰਨ ਲਈ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘‘ਇਸ ਦੌਰਾਨ ਬੇਮਿਸਾਲ 35 ਦਿਨ ਬੀਤ ਚੁੱਕੇ ਹਨ ਅਤੇ ਸੰਸਦ ਦਾ ਮਾਨਸੂਨ ਸੈਸ਼ਨ ਅਜੇ ਤੱਕ ਮੁਲਤਵੀ ਨਹੀਂ ਹੋਇਆ ਹੈ।’’ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿਚ ਦੋ-ਤਿਹਾਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ 17 ਅਪ੍ਰੈਲ, 2026 ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਏਕਤਾ ਕਾਰਨ ਉਨ੍ਹਾਂ ਅਤੇ ਮੋਦੀ ਸਰਕਾਰ ਨੂੰ ਹੋਏ ਗੰਭੀਰ ਅਪਮਾਨ ਦਾ ਬਦਲਾ ਲੈਣ ਲਈ ਲੋਕ ਸਭਾ ਵਿਚ ਉਸ ਮਾਮੂਲੀ ਪਰ ਬਹੁਤ ਜ਼ਿਆਦਾ ਦਾਗ਼ੀ ਦੋ-ਤਿਹਾਈ ਬਹੁਮਤ ਲਈ ਯਤਨਸ਼ੀਲ ਹਨ।’’

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ

ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ

ਪੱਛਮੀ ਬੰਗਾਲ 'ਚ ਕੋਈ ਵੀ ਯੋਗ ਔਰਤ ਅੰਨਪੂਰਨਾ ਯੋਜਨਾ ਤੋਂ ਨਹੀਂ ਰਹੇਗੀ ਵਾਂਝੀ : PM ਮੋਦੀ

ਪੱਛਮੀ ਬੰਗਾਲ 'ਚ ਕੋਈ ਵੀ ਯੋਗ ਔਰਤ ਅੰਨਪੂਰਨਾ ਯੋਜਨਾ ਤੋਂ ਨਹੀਂ ਰਹੇਗੀ ਵਾਂਝੀ : PM ਮੋਦੀ

PM ਮੋਦੀ ਨੇ

PM ਮੋਦੀ ਨੇ "ਆਸ਼ੀਰਵਾਦ ਕਾ ਦੀਆ" ਗੀਤ ਵਾਲੇ ਵਿਸ਼ੇਸ਼ ਵੀਡੀਓ ਲਈ ਨਿਰਮਾਤਾਵਾਂ ਦਾ ਕੀਤਾ ਧੰਨਵਾਦ

ਦਿੱਲੀ SIR: ਵੋਟਰ ਸੂਚੀ 'ਚੋਂ ਨਾਮ ਹਟਾਉਣ ਸੰਬੰਧੀ ਪਟੀਸ਼ਨ 'ਤੇ 21 ਸਤੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਦਿੱਲੀ SIR: ਵੋਟਰ ਸੂਚੀ 'ਚੋਂ ਨਾਮ ਹਟਾਉਣ ਸੰਬੰਧੀ ਪਟੀਸ਼ਨ 'ਤੇ 21 ਸਤੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

''ਪੂਰੀ ਦੁਨੀਆ 'ਚ Chips ਭੇਜੇਗਾ ਭਾਰਤ..!'', PM ਮੋਦੀ ਨੇ SEMINCON INDIA 2026 ਦਾ ਕੀਤਾ ਉਦਘਾਟਨ

''ਪੂਰੀ ਦੁਨੀਆ 'ਚ Chips ਭੇਜੇਗਾ ਭਾਰਤ..!'', PM ਮੋਦੀ ਨੇ SEMINCON INDIA 2026 ਦਾ ਕੀਤਾ ਉਦਘਾਟਨ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ