Thursday, February 26, 2026
BREAKING
ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ' ਈਰਾਨ 'ਚ ਤਖ਼ਤਾਪਲਟ ਦੀ ਆਹਟ ! ਖਮੇਨੀ ਦੇ ਦਫਤਰ ਨੇੜੇ ਖੂਨੀ ਝੜਪ, 100 MEK ਲੜਾਕੇ ਢੇਰ SGPC ਵੱਲੋਂ ਦਫਤਰਾਂ 'ਚ ਪੈਂਟ-ਸ਼ਰਟ 'ਤੇ ਪਾਬੰਦੀ! ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ 'ਅਗਲਾ ਹਮਲਾ ਹੋਵੇਗਾ 'ਆਪ੍ਰੇਸ਼ਨ ਸਿੰਦੂਰ' ਤੋਂ ਵੀ ਖ਼ਤਰਨਾਕ', ਭਾਰਤੀ ਫੌਜ ਦੀ ਪਾਕਿਸਤਾਨ ਨੂੰ ਵੱਡੀ ਚਿਤਾਵਨੀ T20 CWC ; 'ਕਰੋ ਜਾਂ ਮਰੋ' ਮੁਕਾਬਲੇ 'ਚ ਭਾਰਤ ਦਾ ਸਾਹਮਣਾ ਅੱਜ Giant Killer ਜ਼ਿੰਬਾਬਵੇ ਨਾਲ

ਪੰਜਾਬ

ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਕੀਤਾ ਜਾਗਰੂਕ

01 ਅਕਤੂਬਰ, 2025 04:58 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ)  : ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪਰਾਲੀ ਨੂੰ ਨਾ ਸਾੜਨ ਲਈ ਜ਼ਿਲੇ ਅੰਦਰ ਚੱਲ ਰਹੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਕਰਿਆਮ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਨਵਾਂਸ਼ਹਿਰ ਵਲੋਂ ਲਾਏ ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੇ ਜਾਣ ਵਾਲੇ ਸੰਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪਰਾਲੀ ਦੀ ਸਾਂਭ-ਸੰਭਾਲ ਵਾਲੇ ਸੰਦ ਬਹੁਤਾਤ ਵਿੱਚ ਮੌਜੂਦ ਹਨ। ਉਨ੍ਹਾਂ ਨੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦੇ ਫਾਇਦਿਆਂ ਅਤੇ ਧੂੰਏ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਇੱਕ ਟਨ ਪਰਾਲੀ ਸਾੜਨ ਨਾਲ ਜ਼ਮੀਨ ਦੇ ਜਰੂਰੀ ਤੱਤ ਜਿਵੇਂ ਕਿ ਨਾਈਟਰੋਜਨ 5.5 ਕਿਲੋ, ਫਾਸਫੋਰਸ 2.3 ਕਿਲੋ, ਪੋਟਾਸ਼ੀਅਮ 2.5 ਕਿਲੋ ਅਤੇ ਸਲਫਰ 1.2 ਕਿਲੋ ਦੀ ਮਿਕਦਾਰ ਵਿੱਚ ਨਸ਼ਟ ਹੁੰਦੇ ਹਨ।

ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਝੋਨੇ ਦੀਆ ਪ੍ਰਚੱਲਿਤ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੇ ਬੌਨੇ ਰੋਗ ਤੋਂ ਬਚਾਅ ਲਈ ਟਿੱਡੇ ਨੂੰ ਕਾਬੂ ਕਰਨਾ ਚਾਹੀਦਾ ਹੈ।ਇਸ ਲਈ ਵਰਤੋਂ ਵਿੱਚ ਆਉਣ ਵਾਲੇ ਕੀਟਨਾਸ਼ਕ ਅਤੇ ਛਿੜਕਾਅ ਦੌਰਾਨ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ। ਇੰਜ. ਚੰਦਨ ਸਰਮਾ ਵੱਲੋ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵਿਭਾਗ ਵੱਲੋ ਦਿੱਤੀ ਜਾਂਦੀ ਮਸ਼ੀਨਰੀ ਦੀ ਸਬਸਿਡੀ ਬਾਰੇ ਵਿਸਥਾਰ ਪੂਰਵਕ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਸਰਬਜੀਤ ਸਿੰਘ ਖੇਤੀਬਾੜੀ ਉਪ-ਨਿਰੀਖਕ ਨੇ ਪੀ. ਐਮ. ਕਿਸਾਨ ਸਕੀਮ ਦੇ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਹਿਕਮੇ ਵਲੋਂ ਸਬਸਿਡੀ ਤੇ ਦਿੱਤੇ ਜਾਣ ਵਾਲੇ ਕਣਕ ਦੇ ਬੀਜ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਹਰਮੇਸ਼ ਕੁਮਾਰ ਏ. ਟੀ. ਐਮ., ਤਰਵਿੰਦਰ ਸਿੰਘ ਸੈਕਟਰੀ ਕੋਆਪਰੇਟਿਵ ਸੁਸਾਇਟੀ ਕਰਿਆਮ, ਸੰਦੀਪ ਸਿੰਘ ਭੰਗਲ ਕਲਾਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਤੇ ਕਿਸਾਨਾਂ ਵਿੱਚ ਜਸਵੀਰ ਸਿੰਘ, ਬਲਕਾਰ ਸਿੰਘ, ਜੋਗਾ ਸਿੰਘ, ਸੁਰਿੰਦਰ ਸਿੰਘ, ਪਰਵਿੰਦਰ ਸਿੰਘ, ਹਰਦੀਪ ਸਿੰਘ ਅਟਵਾਲ, ਅਰਵਿੰਦਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ , ਬਲਵਿੰਦਰ ਸਿੰਘ ਢਡਵਾਲ ਆਦਿ ਮੌਜੂਦ ਸਨ। ਇਸ ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਸ਼ਿਰਕਤ ਕਰਕੇ ਕੈਂਪ ਦਾ ਲਾਭ ਉਠਾਇਆ।

Have something to say? Post your comment

ਅਤੇ ਪੰਜਾਬ ਖਬਰਾਂ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'

SGPC ਵੱਲੋਂ ਦਫਤਰਾਂ 'ਚ ਪੈਂਟ-ਸ਼ਰਟ 'ਤੇ ਪਾਬੰਦੀ!

SGPC ਵੱਲੋਂ ਦਫਤਰਾਂ 'ਚ ਪੈਂਟ-ਸ਼ਰਟ 'ਤੇ ਪਾਬੰਦੀ!

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਇਲਾਜ ਲਈ ਬੈਂਗਲੁਰੂ ਪਹੁੰਚੇ CM ਮਾਨ! ਇਕ ਹਫ਼ਤਾ ਕੁਦਰਤੀ ਤਰੀਕੇ ਨਾਲ ਕਰਵਾਉਣਗੇ Treatment

ਇਲਾਜ ਲਈ ਬੈਂਗਲੁਰੂ ਪਹੁੰਚੇ CM ਮਾਨ! ਇਕ ਹਫ਼ਤਾ ਕੁਦਰਤੀ ਤਰੀਕੇ ਨਾਲ ਕਰਵਾਉਣਗੇ Treatment

ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ

ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ

ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 7ਵੀਂ ਬੱਸ ਰਵਾਨਾ

ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 7ਵੀਂ ਬੱਸ ਰਵਾਨਾ

ਸਿਵਲ ਸਰਜਨ ਵਲੋਂ ਐਨ.ਸੀ.ਡੀ. ਤੇ ਹੋਰ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ

ਸਿਵਲ ਸਰਜਨ ਵਲੋਂ ਐਨ.ਸੀ.ਡੀ. ਤੇ ਹੋਰ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ