Wednesday, July 15, 2026
BREAKING
ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ ‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸਬੰਧੀ ਜਾਇਜ਼ ਮੰਗ 'ਤੇ ਜਲਦ ਹੋਵੇਗੀ ਕਾਰਵਾਈ: ਅਮਨ ਅਰੋੜਾ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਖੇਡ

ਓਲੰਪਿਕ ਦੇ ਅਖਾੜੇ 'ਚ ਮੁੜ ਤੋਂ ਉਤਰੇਗੀ ਵਿਨੇਸ਼ ਫੋਗਾਟ, ਵਾਪਸ ਲਿਆ ਸੰਨਿਆਸ ਦਾ ਫ਼ੈਸਲਾ

12 ਦਸੰਬਰ, 2025 04:42 PM

ਰੈਸਲਿੰਗ ਦੇ ਮੈਦਾਨ ਤੋਂ ਰਾਜਨੀਤੀ 'ਚ ਕਦਮ ਰੱਖਣ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਹੁਣ ਆਪਣੇ ਸੰਨਿਆਸ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਉਹ ਹੁਣ 2028 'ਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ (LA28) 'ਚ ਉਤਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਵਿਨੇਸ਼ ਹਾਲ ਹੀ 'ਚ ਪੈਰਿਸ ਓਲੰਪਿਕ ਦੇ ਫਾਈਨਲ 'ਚ ਪਹੁੰਚ ਗਈ ਸੀ ਅਤੇ ਉਨ੍ਹਾਂ ਦਾ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਗਿਆ ਸੀ। ਉਨ੍ਹਾਂ ਨੇ ਦੁਨੀਆ ਦੀ ਨੰਬਰ ਵਨ ਰੈਸਲਰ ਨੂੰ ਵੀ ਹਰਾਇਆ ਸੀ। ਹਾਲਾਂਕਿ, ਫਾਈਨਲ ਤੋਂ ਪਹਿਲਾਂ, ਉਨ੍ਹਾਂ ਦਾ ਭਾਰ ਤੈਅ ਵਜ਼ਨ ਤੋਂ ਵੱਧ ਹੋਣ ਕਾਰਨ ਉਨ੍ਹਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਅਤੇ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ।


ਰਾਜਨੀਤੀ 'ਚ ਸਫ਼ਲਤਾ
ਕੁਸ਼ਤੀ ਤੋਂ ਸੰਨਿਆਸ ਲੈਣ ਤੋਂ ਬਾਅਦ, ਵਿਨੇਸ਼ ਨੇ ਰਾਜਨੀਤੀ 'ਚ ਕਦਮ ਰੱਖਿਆ ਅਤੇ ਕਾਂਗਰਸ 'ਚ ਸ਼ਾਮਲ ਹੋ ਗਈ। ਉਨ੍ਹਾਂ ਨੇ ਹਰਿਆਣਾ ਦੇ ਜੁਲਾਨਾ ਤੋਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਵਿਨੇਸ਼ ਫੋਗਾਟ ਨੇ ਆਪਣੀ ਵਾਪਸੀ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਮੈਟ ਤੋਂ, ਦਬਾਅ ਤੋਂ, ਉਮੀਦਾਂ ਤੋਂ ਅਤੇ ਇੱਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਲੋੜ ਸੀ ਤਾਂ ਜੋ ਉਹ ਖੁਦ ਨੂੰ ਸਾਹ ਲੈਣ ਦੇ ਸਕਣ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਆਪਣੇ ਸਫ਼ਰ ਦੇ ਬੋਝ (ਉਤਾਰ-ਚੜ੍ਹਾਅ, ਦਿਲ ਟੁੱਟਣਾ, ਤਿਆਗ) ਨੂੰ ਸਮਝਣ ਲਈ ਸਮਾਂ ਲਿਆ।


ਵਿਨੇਸ਼ ਨੇ ਦੱਸਿਆ ਕਿ ਉਸ ਚੁੱਪ 'ਚ ਉਨ੍ਹਾਂ ਨੂੰ ਇਹ ਸੱਚ ਮਿਲਿਆ ਕਿ ਉਨ੍ਹਾਂ ਨੂੰ ਅਜੇ ਵੀ ਇਹ ਖੇਡ ਪਸੰਦ ਹੈ ਅਤੇ ਉਹ ਮੁਕਾਬਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਲਿਖਿਆ,"ਉਸ ਖਾਮੋਸ਼ੀ 'ਚ ਮੈਨੂੰ ਕੁਝ ਅਜਿਹਾ ਮਿਲਿਆ ਜਿਸ ਨੂੰ ਮੈਂ ਭੁੱਲ ਗਈ ਸੀ- 'ਅੱਗ ਕਦੇ ਖ਼ਤਮ ਨਹੀਂ ਹੁੰਦੀ'।'' ਉਨ੍ਹਾਂ ਅਨੁਸਾਰ, ਅਨੁਸ਼ਾਸਨ (ਡਿਸਿਪਲਿਨ), ਰੁਟੀਨ ਅਤੇ ਲੜਾਈ ਉਨ੍ਹਾਂ ਦੇ ਸਿਸਟਮ 'ਚ ਹਨ ਅਤੇ ਭਾਵੇਂ ਉਹ ਕਿੰਨੀ ਵੀ ਦੂਰ ਚਲੀ ਗਈ ਹੋਵੇ, ਉਨ੍ਹਾਂ ਦਾ ਇਕ ਹਿੱਸਾ ਮੈਟ 'ਤੇ ਬਣਿਆ ਰਿਹਾ। ਵਿਨੇਸ਼ ਹੁਣ ਨਿਡਰ ਦਿਲ ਅਤੇ ਨਾ ਝੁਕਣ ਵਾਲੀ ਭਾਵਨਾ ਨਾਲ LA28 ਵੱਲ ਵਾਪਸ ਕਦਮ ਵਧਾ ਰਹੀ ਹੈ। ਇਸ ਵਾਰ, ਉਨ੍ਹਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਉਹ ਇਕੱਲੀ ਨਹੀਂ ਚੱਲ ਰਹੀ ਹੈ, ਸਗੋਂ ਉਨ੍ਹਾਂ ਦਾ ਬੇਟਾ ਉਨ੍ਹਾਂ ਦੀ ਟੀਮ, ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ, ਅਤੇ ਇਸ ਰਸਤੇ 'ਤੇ ਉਨ੍ਹਾਂ ਦੇ ਛੋਟੇ ਚੀਅਰਲੀਡਰ ਵਜੋਂ ਸ਼ਾਮਲ ਹੋ ਰਿਹਾ ਹੈ।

 

Have something to say? Post your comment

ਅਤੇ ਖੇਡ ਖਬਰਾਂ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ