ਭਿੱਖੀਵਿੰਡ (ਰਿੰਪਲ ਗੋਲਣ) : ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਦੀ ਚੋਣ ਤਹਿਸੀਲ ਕੰਪਲੈਕਸ ਦੇ ਅਸਟਾਮ ਫਰੋਸ਼, ਵਸੀਕਾ ਨਵੀਸ ਅਤੇ ਫੋਟੋ ਸਟੇਟ ਦੁਕਾਨਦਾਰਾਂ ਵੱਲੋਂ ਕਰਦਿਆਂ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਉਤਾਰਨ ਤੇ ਚਲਦਿਆਂ ਬਿਨਾਂ ਵੋਟਾਂ ਜੇਤੂ ਰਹੇ ਪ੍ਰਧਾਨ ਰਾਣਾ ਬੁੱਗ ਅਤੇ ਵਾਈਸ ਪ੍ਰਧਾਨ ਰਿੰਪਲ ਗੋਲਣ ਨੂੰ ਬਣਾ ਕੇ ਮਾਣ ਬਖ਼ਸ਼ਿਆ ਹੈ । ਦੱਸ ਦਈਏ ਕਿ ਵਿਰੋਧੀ ਧਿਰ ਦੇ ਆਗੂ ਨੂੰ ਨਿਰਪੱਖ ਚੋਣਾਂ ਕਰਵਾਉਣ ਲਈ ਸੂਚਿਤ ਕਰਦਿਆਂ ਸਮੁੱਚੇ ਦੁਕਾਨਦਾਰਾਂ ਨੂੰ ਇਸ ਮਾਮਲੇ ਸਬੰਧੀ ਅਵਗਤ ਕਰਾਇਆ ਸੀ। ਪ੍ਰੰਤੂ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਉਤਾਰਨ ਦੇ ਚਲਦਿਆਂ ਬਿਨਾਂ ਵੋਟਾਂ ਜੇਤੂ ਰਹੇ ਰਾਣਾ ਬੁੱਗ ਨੂੰ ਨਿਊ ਮਾਝਾ ਤਹਿਸੀਲ ਕੰਪਲੈਕਸ ਭਿੱਖੀ ਵਿੰਡ ਦਾ ਪ੍ਰਧਾਨ ਥਾਪ ਦਿੱਤਾ ਤੇ ਰਿੰਪਲ ਗੋਲਣ ਨੂੰ ਵਾਈਸ ਪ੍ਰਧਾਨ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ। ਇਸ ਮੌਕੇ ਸਲਾਹਕਾਰ ਮਨਜਿੰਦਰ ਸਿੰਘ ਨੰਬਰਦਾਰ ਰਾਜੋਕੇ ਮੁੱਖ ਬੁਲਾਰਾ ਸੰਜੀਵ ਕੁਮਾਰ ਚੋਪੜਾ ਜਰਨਲ ਸਕੱਤਰ ਪ੍ਰਧਾਨ ਦਰਸ਼ਨ ਸਿੰਘ ਅਤੇ ਖਜਾਨਚੀ ਦੀ ਜਿੰਮੇਵਾਰੀ ਗੁਰਦੇਵ ਸਿੰਘ ਜੌਹਲ ਐਡਵੋਕੇਟ ਅਤੇ ਮੀਡੀਆ ਇੰਚਾਰਜ ਹਰਵਿੰਦਰ ਸਿੰਘ ਭਾਟੀਆ ਨੂੰ ਲਗਾਇਆ ਗਿਆ ਹੈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰਾਣਾ ਬੁੱਗ ਅਤੇ ਵਾਈਸ ਪ੍ਰਧਾਨ ਰਿੰਪਲ ਗੋਲਣ ਨੇ ਕਿਹਾ ਕਿ ਪਰਿਵਾਰ ਵੱਲੋਂ ਸੌਪੀ ਗਈ ਜੁੰਮੇਵਾਰੀ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ਼ ਨਿਭਾਉਣਗੇ । ਇਸ ਮੌਕੇ ਸਲਾਹਕਾਰ ਮਨਜਿੰਦਰ ਸਿੰਘ ਨੰਬਰਦਾਰ, ਐਡਵੋਕੇਟ ਗੁਰਦੇਵ ਸਿੰਘ ਜੋਹਲ ਖਜ਼ਾਨਾਚੀ, ਸੰਜੀਵ ਚੋਪੜਾ ਮੁੱਖ ਬੁਲਾਰਾ, ਦਰਸਨ ਸਿੰਘ ਜਨਰਲ ਸਕੱਤਰ, ਐਡਵੋਕੇਟ ਮਾਣਕ ਧਵਨ, ਐਡਵੋਕੇਟ ਹਰਜੀਤ ਸਿੰਘ, ਸੰਦੀਪ ਧਵਨ ਅਸ਼ਟਾਮ ਫਰੋਸ਼, ਗੁਰਜੰਟ ਸਿੰਘ ਪੰਚ, ਨਿਸ਼ਾਨ ਸਿੰਘ ਪ੍ਰਦੇਸੀ, ਭੁਪਿੰਦਰ ਚੋਪੜਾ, ਨੀਰਜ਼ ਸ਼ਰਮਾ, ਬਲਜੀਤ ਸੰਧੂ ਫੋਟੋ ਸਟੇਟ, ਦਿਲਬਾਗ ਸਿੰਘ ਨੰਬਰਦਾਰ, ਨੰਬਰਦਾਰ ਪਿਸ਼ੋਰਾ ਸਿੰਘ ਪੰਨੂੰ, ਮਲਕੀਤ ਸਿੰਘ ਮਾੜੀ ਗੋੜ ਸਿੰਘ, ਗਗਨ ਮੱਟੂ, ਗੁਰਦਿੱਤ ਸਿੰਘ ਗੋਰਾ, ਮਲਕੀਤ ਸਿੰਘ ਪਹੂਵਿੰਡ , ਮਲਕੀਤ ਸਿੰਘ ਮਾੜੀ ਗੋੜ ਸਿੰਘ,ਅਮਨਦੀਪ ਸਿੰਘ ਜੋਹਲ, ਕਰਨਦੀਪ ਸਿੰਘ ਸਿੱਧੂ, ਅਕਾਸ਼ਦੀਪ ਸਿੰਘ ਸੋਹਲ, ਦਿਲਬਾਗ ਸਿੰਘ ਵਾਂ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਭਾਟੀਆ, ਰਾਮ ਧਵਨ, ਰਮਨ ਕੁਮਾਰ ਸ਼ਰਮਾ ਅਤੇ ਮਲਕੀਤ ਸਿੰਘ ਮੱਖੀ ਆਦਿ ਹਾਜ਼ਰ ਸਨ।